ਕਪਿਲ ਸ਼ਰਮਾ ਅਤੇ ਮੀਕਾ ਸਿੰਘ ਨੇ ਗਣੇਸ਼ ਚਤੁਰਥੀ ‘ਤੇ ਲਗਾਈ ਰੌਣਕ, ਕੀਤਾ ਗਣਪਤੀ ਦਾ ਸਵਾਗਤ

ਗਣੇਸ਼ ਚਤੁਰਥੀ ਦੀਆਂ ਰੌਣਕਾਂ ਪੂਰੇ ਦੇਸ਼ ‘ਚ ਵੇਖਣ ਨੂੰ ਮਿਲੀਆਂ । ਬਾਲੀਵੁੱਡ ਸਿਤਾਰਿਆਂ ਨੇ ਵੀ ਆਪੋ ਆਪਣੇ ਘਰਾਂ ‘ਚ ਗਣੇਸ਼ ਜੀ ਦੀ ਸਥਾਪਨਾ ਕੀਤੀ । ਇਸ ਮੌਕੇ ਕਪਿਲ ਸ਼ਰਮਾ ਨੇ ਵੀ ਆਪਣੇ ਘਰ ‘ਚ ਗਣਪਤੀ ਜੀ ਦੀ ਮੂਰਤੀ ਨੂੰ ਸਥਾਪਿਤ ਕੀਤਾ ।

Written by  Shaminder   |  September 20th 2023 01:46 PM  |  Updated: September 20th 2023 01:46 PM

ਕਪਿਲ ਸ਼ਰਮਾ ਅਤੇ ਮੀਕਾ ਸਿੰਘ ਨੇ ਗਣੇਸ਼ ਚਤੁਰਥੀ ‘ਤੇ ਲਗਾਈ ਰੌਣਕ, ਕੀਤਾ ਗਣਪਤੀ ਦਾ ਸਵਾਗਤ

ਗਣੇਸ਼ ਚਤੁਰਥੀ (ganesh chaturthi) ਦੀਆਂ ਰੌਣਕਾਂ ਪੂਰੇ ਦੇਸ਼ ‘ਚ ਵੇਖਣ ਨੂੰ ਮਿਲੀਆਂ । ਬਾਲੀਵੁੱਡ ਸਿਤਾਰਿਆਂ ਨੇ ਵੀ ਆਪੋ ਆਪਣੇ ਘਰਾਂ ‘ਚ ਗਣੇਸ਼ ਜੀ ਦੀ ਸਥਾਪਨਾ ਕੀਤੀ । ਇਸ ਮੌਕੇ ਕਪਿਲ ਸ਼ਰਮਾ ਨੇ ਵੀ ਆਪਣੇ ਘਰ ‘ਚ ਗਣਪਤੀ ਜੀ ਦੀ ਮੂਰਤੀ ਨੂੰ ਸਥਾਪਿਤ ਕੀਤਾ ।ਇਸ ਮੌਕੇ ‘ਤੇ ਕਪਿਲ ਸ਼ਰਮਾ ਦੇ ਖ਼ਾਸ ਦੋਸਤ ਮੀਕਾ ਸਿੰਘ ਵੀ ਪਹੁੰਚੇ ।ਦੋਵੇਂ ਦੋਸਤ ਢੋਲਕ ਵਜਾਉਂਦੇ ਹੋਏ ਨਜ਼ਰ ਆਏ ।

ਹੋਰ ਪੜ੍ਹੋ : ਗੁਰਦਾਸ ਮਾਨ ਦੇ ਆਸਟ੍ਰੇਲੀਆ ਟੂਰ ਦੇ ਦੌਰਾਨ ਵੱਡੀ ਗਿਣਤੀ ‘ਚ ਪਹੁੰਚੇ ਸਰੋਤੇ, ਵੇਖੋ ਵੀਡੀਓ

ਇਸ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ ‘ਚ ਜੋਸ਼ ਦੇ ਨਾਲ ਦੋਵੇਂ ਜਣੇ ਸਾਜ਼ ਵਜਾਉਂਦੇ ਹੋਏ ਨਜ਼ਰ ਆ ਰਹੇ ਹਨ ।ਮੀਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਇੱਕ ਵੀਡੀਓ ਸਾਂਝਾ ਕੀਤਾ ਹੈ ।  

ਮੁੰਬਈ ‘ਚ ਮੀਕਾ ਸਿੰਘ ਅਤੇ ਕਪਿਲ ਗੁਆਂਢੀ ਹਨ 

ਮੀਕਾ ਸਿੰਘ ਅਤੇ ਕਪਿਲ ਸ਼ਰਮਾ ਦੋਵੇਂ ਗੁਆਂਢੀ ਹਨ ਅਤੇ ਦੋਵੇਂ ਇੱਕ ਦੂਜੇ ਦੇ ਘਰ ਵਧਾਈ ਦੇਣ ਦੇ ਲਈ ਪਹੁੰਚੇ । ਕਪਿਲ ਸ਼ਰਮਾ ਕਾਮੇਡੀ ਦੀ ਦੁਨੀਆ ਦੇ ਕਿੰਗ ਹਨ । ਜਦੋਂਕਿ ਮੀਕਾ ਸਿੰਘ ਆਪਣੀ ਵਧੀਆ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਹੁਣ ਤੱਕ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

ਕਪਿਲ ਸ਼ਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਨਿੱਜੀ ਚੈਨਲ ‘ਚ ਛੋਟੇ ਮੋਟੇ ਕਾਮੇਡੀ ਕਿਰਦਾਰਾਂ ਦੇ ਨਾਲ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਲਾਫਟਰ ਚੈਲੇਂਜ ‘ਚ ਭਾਗ ਲਿਆ ਅਤੇ ਇੱਥੋਂ ਹੀ ਉਨ੍ਹਾਂ ਦੇ ਕਰੀਅਰ ਨੂੰ ਰਫਤਾਰ ਮਿਲੀ । ਦਰਅਸਲ ਉਹ ਗਾਇਕ ਬਣਨਾ ਚਾਹੁੰਦੇ ਸਨ, ਪਰ ਕਿਸਮਤ ਉਨ੍ਹਾਂ ਨੂੰ ਕਾਮੇਡੀ ਦੇ ਖੇਤਰ ‘ਚ ਲੈ ਆਈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network