ਗੁਰਦਾਸ ਮਾਨ ਦੇ ਆਸਟ੍ਰੇਲੀਆ ਟੂਰ ਦੇ ਦੌਰਾਨ ਵੱਡੀ ਗਿਣਤੀ ‘ਚ ਪਹੁੰਚੇ ਸਰੋਤੇ, ਵੇਖੋ ਵੀਡੀਓ

ਗੁਰਦਾਸ ਮਾਨ ਦਾ ਅਠਾਰਾਂ ਸਤੰਬਰ ਨੂੰ ਮੈਲਬੋਰਨ ‘ਚ ਸ਼ੋਅ ਹੋਇਆ । ਜਿਸ ‘ਚ ਵੱਡੀ ਗਿਣਤੀ ‘ਚ ਲੋਕਾਂ ਨੇ ਭਾਗ ਲਿਆ । ਉਨ੍ਹਾਂ ਦੇ ਇਸ ਸ਼ੋਅ ‘ਚ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਸੀ ।

Written by  Shaminder   |  September 20th 2023 01:06 PM  |  Updated: September 20th 2023 01:47 PM

ਗੁਰਦਾਸ ਮਾਨ ਦੇ ਆਸਟ੍ਰੇਲੀਆ ਟੂਰ ਦੇ ਦੌਰਾਨ ਵੱਡੀ ਗਿਣਤੀ ‘ਚ ਪਹੁੰਚੇ ਸਰੋਤੇ, ਵੇਖੋ ਵੀਡੀਓ

ਗੁਰਦਾਸ ਮਾਨ (Gurdas Maan)ਅਜਿਹੇ ਗਾਇਕ ਹਨ । ਜੋ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ ਅਤੇ ਲਗਾਤਾਰ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਆਪਣੀ ਸਾਫ਼ ਸੁਥਰੀ ਤੇ ਅਰਥ ਭਰਪੂਰ ਗਾਇਕੀ ਦੀ ਬਦੌਲਤ ਉਨ੍ਹਾਂ ਨੇ ਸਮਾਜ ਦੇ ਹਰ ਵਰਗ ਦੇ ਲੋਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ । ਗੁਰਦਾਸ ਮਾਨ ਦਾ ਅਠਾਰਾਂ ਸਤੰਬਰ ਨੂੰ ਮੈਲਬੋਰਨ ‘ਚ ਸ਼ੋਅ ਹੋਇਆ । ਜਿਸ ‘ਚ ਵੱਡੀ ਗਿਣਤੀ ‘ਚ ਲੋਕਾਂ ਨੇ ਭਾਗ ਲਿਆ ।

ਹੋਰ ਪੜ੍ਹੋ :  ਪਰੀਣੀਤੀ ਅਤੇ ਰਾਘਵ ਚੱਢਾ ਦੀ ਮਹਿੰਦੀ ਸੈਰੇਮਨੀ ਦੀ ਤਿਆਰੀ, ਤਸਵੀਰਾਂ ਹੋ ਰਹੀਆਂ ਵਾਇਰਲ

ਉਨ੍ਹਾਂ ਦੇ ਇਸ ਸ਼ੋਅ ‘ਚ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਸੀ ।ਇਸ ਤੋਂ ਇਲਾਵਾ ਨਿਊਜ਼ੀਲੈਂਡ ‘ਚ ਵੀ ਉਨ੍ਹਾਂ ਦਾ ਸ਼ੋਅ ਹੋਇਆ । ਜੋ ਕਿ ਸੁਪਰਹਿੱਟ ਸਾਬਿਤ ਹੋਇਆ । ਜਿਸ ਥੀਏਟਰ ‘ਚ ਗੁਰਦਾਸ ਮਾਨ ਦਾ ਇਹ ਸ਼ੋਅ ਹੋਇਆ ਉਹ ਪੂਰੀ ਤਰ੍ਹਾਂ ਭਰਿਆ ਹੋਇਆ ਸੀ ਅਤੇ ਗੁਰਦਾਸ ਮਾਨ ਅਜਿਹੇ ਪਹਿਲੇ ਗਾਇਕ ਹਨ ਜਿਨ੍ਹਾਂ ਨੂੰ ਸੁਣਨ ਦੇ ਲਈ ਇਸ ਥੀਏਟਰ ‘ਚ ਲੋਕ ਵੱਡੀ ਗਿਣਤੀ ‘ਚ ਪਹੁੰਚੇ ਸਨ ਅਤੇ ਤਿਲ ਸੁੱਟਿਆਂ ਭੋਇੰ ‘ਤੇ ਨਹੀਂ ਸੀ ਪੈਂਦਾ ਅਤੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਸੀ ਬਚੀ । ਮਾਨ ਸਾਹਿਬ ਦਾ ਇਹ ਵਿਦੇਸ਼ੀ ਟੂਰ ਕਾਮਯਾਬ ਰਿਹਾ ਹੈ ।

 

ਗੁਰਦਾਸ ਮਾਨ ਹਰ ਗੀਤ ‘ਚ ਦਿੰਦੇ ਸੁਨੇਹਾ 

ਗੁਰਦਾਸ ਮਾਨ ਆਪਣੇ ਗੀਤਾਂ ‘ਚ ਅਕਸਰ ਸਰੋਤਿਆਂ ਨੂੰ ਕੋਈ ਨਾ ਕੋਈ ਸੁਨੇਹਾ ਦਿੰਦੇ ਨਜ਼ਰ ਆਉਂਦੇ ਹਨ । ਭਾਵੇਂ ਉਹ ‘ਬੂਟ ਪਾਲਸ਼ਾਂ ਕਰੀਏ’, ‘ਰੋਟੀ’, ‘ਲੱਖ ਪ੍ਰਦੇਸੀ ਹੋਈਏ’ ਸਣੇ ਕਈ ਗੀਤ ਹਨ । ਜਿਨ੍ਹਾਂ ‘ਚ ਉਨ੍ਹਾਂ ਨੇ ਹਮੇਸ਼ਾ ਸਰੋਤਿਆਂ ਨੂੰ ਇੱਕ ਖ਼ਾਸ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network