ਨੂੰਹ ਦ੍ਰਿਸ਼ਾ ਦੇ ਘਰ ‘ਚ ਆਉਣ ਤੋਂ ਬਾਅਦ ਸੰਨੀ ਦਿਓਲ ਨੂੰ ਧੀ ਦੀ ਕਮੀ ਨਹੀਂ ਹੁੰਦੀ ਮਹਿਸੂਸ, ਕਪਿਲ ਸ਼ਰਮਾ ਦੇ ਸ਼ੋਅ ‘ਚ ਕੀਤਾ ਖੁਲਾਸਾ

ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗਦਰ-2’ ਦੀ ਜ਼ੋਰਾਂ ਸ਼ੋਰਾਂ ਦੇ ਨਾਲ ਪ੍ਰਮੋਸ਼ਨ ‘ਚ ਜੁਟੇ ਹੋਏ ਹਨ । ਗਦਰ-2ਦੀ ਇਹ ਜੋੜੀ ਬੀਤੇ ਦਿਨੀਂ ਕਪਿਲ ਸ਼ਰਮਾ ਦੇ ਸ਼ੋਅ ‘ਚ ਵੀ ਪ੍ਰਮੋਸ਼ਨ ਕਰਨ ਦੇ ਲਈ ਪਹੁੰਚੀ ਸੀ ।

Written by  Shaminder   |  July 19th 2023 11:48 AM  |  Updated: July 19th 2023 11:48 AM

ਨੂੰਹ ਦ੍ਰਿਸ਼ਾ ਦੇ ਘਰ ‘ਚ ਆਉਣ ਤੋਂ ਬਾਅਦ ਸੰਨੀ ਦਿਓਲ ਨੂੰ ਧੀ ਦੀ ਕਮੀ ਨਹੀਂ ਹੁੰਦੀ ਮਹਿਸੂਸ, ਕਪਿਲ ਸ਼ਰਮਾ ਦੇ ਸ਼ੋਅ ‘ਚ ਕੀਤਾ ਖੁਲਾਸਾ

ਸੰਨੀ ਦਿਓਲ (Sunny Deol)ਅਤੇ ਅਮੀਸ਼ਾ ਪਟੇਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗਦਰ-2’ ਦੀ ਜ਼ੋਰਾਂ ਸ਼ੋਰਾਂ ਦੇ ਨਾਲ ਪ੍ਰਮੋਸ਼ਨ ‘ਚ ਜੁਟੇ ਹੋਏ ਹਨ । ਗਦਰ-2ਦੀ ਇਹ ਜੋੜੀ ਬੀਤੇ ਦਿਨੀਂ ਕਪਿਲ ਸ਼ਰਮਾ ਦੇ ਸ਼ੋਅ ‘ਚ ਵੀ ਪ੍ਰਮੋਸ਼ਨ ਕਰਨ ਦੇ ਲਈ ਪਹੁੰਚੀ ਸੀ । ਜਿਸ ਤੋਂ ਬਾਅਦ ਜਿੱਥੇ ਸੰਨੀ ਦਿਓਲ ਨੇ ਆਪਣੀ ਫ਼ਿਲਮ ਨੂੰ ਲੈ ਕੇ ਕਈ ਗੱਲਾਂ ਸਾਂਝੀਆਂ ਕੀਤੀਆਂ । ਉੱਥੇ ਹੀ ਆਪਣੀ ਨੂੰਹ ਰਾਣੀ ਨੂੰ ਲੈ ਕੇ ਵੀ ਗੱਲਬਾਤ ਕੀਤੀ । 

ਹੋਰ ਪੜ੍ਹੋ : ਲਾਈਵ ਸ਼ੋਅ ਦੇ ਦੌਰਾਨ ਫੈਨ ਨੂੰ ਪਰਮੀਸ਼ ਵਰਮਾ ਨੇ ਸਿਖਾਏ ਡਾਂਸ ਸਟੈਪਸ, ਫੈਨਸ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ

ਨੂੰਹ ਦੇ ਘਰ ਆਉਣ ਤੋਂ ਬਾਅਦ ਨਹੀਂ ਮਹਿਸੂਸ ਹੋਈ ਧੀ ਦੀ ਕਮੀ

ਕਪਿਲ ਸ਼ਰਮਾ ਦੇ ਸ਼ੋਅ ‘ਚ ਜਦੋਂ ਸੰਨੀ ਦਿਓਲ ਤੋਂ ਉਨ੍ਹਾਂ ਦੀ ਨੂੰਹ ਰਾਣੀ ਦ੍ਰਿਸ਼ਾ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ‘ਸਾਡੇ ਪਰਿਵਾਰ ਵਿੱਚ ਕੋਈ ਬੇਟੀ ਨਹੀਂ ਸੀ ਅਤੇ ਜਦੋਂ ਉਹ ਆਈ ਤਾਂ ਮੈਨੂੰ ਕਰਨ ਦੀ ਪਤਨੀ ਦਾ ਸੁਆਗਤ ਕਰਕੇ ਬਹੁਤ ਖੁਸ਼ੀ ਹੋਈ’। ਸੰਨੀ ਦਿਓਲ ਦੇ ਬੇਟੇ ਕਰਣ ਦਿਓਲ ਦਾ ਹਾਲ ਹੀ ‘ਚ ਵਿਆਹ ਹੋਇਆ ਹੈ । ਇਸ ਵਿਆਹ ‘ਚ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ।

ਵਿਆਹ ਤੋਂ ਬਾਅਦ ਦ੍ਰਿਸ਼ਾ ਅਤੇ ਕਰਣ ਪਹਿਲਾਂ ਮਨਾਲੀ ਗਏ ਸਨ ਅਤੇ ਇਸ ਤੋਂ ਬਾਅਦ ਅਫਰੀਕਾ ਦੀ ਸਫਾਰੀ ‘ਚ ਘੁੰਮਣ ਦਾ ਅਨੰਦ ਮਾਣ ਰਹੇ ਸਨ । ਕੁਝ ਦਿਨ ਪਹਿਲਾਂ ਹੀ ਇਹ ਜੋੜੀ ਵਿਦੇਸ਼ ਤੋਂ ਆਪਣੇ ਘਰ ਪਰਤੀ ਹੈ । ਦ੍ਰਿਸ਼ਾ ਅਤੇ ਕਰਣ ਨੇ ਲਵ ਮੈਰਿਜ ਕਰਵਾਈ ਹੈ ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਕਰਣ ਆਪਣੇ ਪਿਤਾ ਦੇ ਨਕਸ਼ੇ ਕਦਮ ‘ਤੇ ਚੱਲਦੇ ਹੋਏ ਬਾਲੀਵੁੱਡ ਇੰਡਸਟਰੀ ‘ਚ ਬਤੌਰ ਅਦਾਕਾਰ ਐਂਟਰੀ ਕਰ ਚੁੱਕੇ ਹਨ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network