ਜਾਣੋ 2001‘ਚ ਆਈ ‘ਗਦਰ’ ਫ਼ਿਲਮ ਦੇ ਕਿਉਂ ਖਿਲਾਫ ਸਨ ਫ਼ਿਲਮ ਇੰਡਸਟਰੀ ਦੇ ਲੋਕ, ਸੰਨੀ ਦਿਓਲ ਨੇ ਕੀਤਾ ਖੁਲਾਸਾ

ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗਦਰ-2’ ਨੂੰ ਲੈ ਕੇ ਐਕਸਾਈਟਿਡ ਹਨ ਅਤੇ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੇ ਹੋਏ ਹਨ । ਅਮੀਸ਼ਾ ਪਟੇਲ ਅਤੇ ਸੰਨੀ ਦਿਓਲ ਹਾਲ ਹੀ ‘ਚ ਫ਼ਿਲਮ ਦੀ ਪ੍ਰਮੋਸ਼ਨ ਦੇ ਲਈ ਕਪਿਲ ਸ਼ਰਮਾ ਦੇ ਸ਼ੋਅ ‘ਚ ਪਹੁੰਚੇ ।

Reported by: PTC Punjabi Desk | Edited by: Shaminder  |  July 18th 2023 11:33 AM |  Updated: July 18th 2023 11:33 AM

ਜਾਣੋ 2001‘ਚ ਆਈ ‘ਗਦਰ’ ਫ਼ਿਲਮ ਦੇ ਕਿਉਂ ਖਿਲਾਫ ਸਨ ਫ਼ਿਲਮ ਇੰਡਸਟਰੀ ਦੇ ਲੋਕ, ਸੰਨੀ ਦਿਓਲ ਨੇ ਕੀਤਾ ਖੁਲਾਸਾ

  ਸੰਨੀ ਦਿਓਲ (Sunny Deol) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗਦਰ-2’ (Gadar-2) ਨੂੰ ਲੈ ਕੇ ਐਕਸਾਈਟਿਡ ਹਨ ਅਤੇ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੇ ਹੋਏ ਹਨ । ਅਮੀਸ਼ਾ ਪਟੇਲ ਅਤੇ ਸੰਨੀ ਦਿਓਲ ਹਾਲ ਹੀ ‘ਚ ਫ਼ਿਲਮ ਦੀ ਪ੍ਰਮੋਸ਼ਨ ਦੇ ਲਈ ਕਪਿਲ ਸ਼ਰਮਾ ਦੇ ਸ਼ੋਅ ‘ਚ ਪਹੁੰਚੇ । ਜਿੱਥੇ ਅਦਾਕਾਰ ਨੇ 2001 ‘ਚ ਰਿਲੀਜ਼ ਹੋਈ ‘ਗਦਰ’ ਫ਼ਿਲਮ ਨੂੰ ਲੈ ਕੇ ਕਈ ਖੁਲਾਸੇ ਕੀਤੇ ਸਨ ।

 

ਹੋਰ ਪੜ੍ਹੋ : ਕਿੱਲੀ ਪੌਲ ਨੇ ਆਪਣੀ ਭੈਣ ਦੇ ਨਾਲ ‘ਗਦਰ’ ਫ਼ਿਲਮ ਦੇ ਗੀਤ ‘ਮੈਂ ਨਿਕਲਾ ਗੱਡੀ ਲੈ ਕੇ’ ‘ਤੇ ਬਣਾਇਆ ਸ਼ਾਨਦਾਰ ਵੀਡੀਓ, ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਪਸੰਦ

ਫਲਾਪ ਹੋ ਜਾਵੇਗੀ ਫ਼ਿਲਮ ‘ਗਦਰ’ 

ਸੰਨੀ ਦਿਓਲ ਨੇ ਖੁਲਾਸਾ ਕੀਤਾ ਕਿ 2001 ‘ਚ ਜਦੋਂ ‘ਗਦਰ’ ਫ਼ਿਲਮ ਰਿਲੀਜ਼ ਹੋਣੀ ਸੀ ਤਾਂ ਹਰ ਕਿਸੇ ਨੇ ਕਿਹਾ ਸੀ ਕਿ ਇਹ ਫ਼ਿਲਮ ਫਲਾਪ ਹੋ ਜਾਵੇਗੀ ।ਪਰ ਉਨ੍ਹਾਂ ਦੀ ਇਹ ਫ਼ਿਲਮ ਰਿਲੀਜ਼ ਹੋਈ ਤਾਂ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਇਸ ਫ਼ਿਲਮ ਨੂੰ ਮਿਲਿਆ ਅਤੇ ਇਹ ਫ਼ਿਲਮ ਸੁਪਰ ਹਿੱਟ ਸਾਬਿਤ ਹੋਈ ।

ਤਾਰਾ ਸਿੰਘ ਦੇ ਗੈਟਅੱਪ ‘ਚ ਪਹੁੰਚੇ ਸੰਨੀ ਦਿਓਲ 

ਕਪਿਲ ਸ਼ਰਮਾ ਦੇ ਸ਼ੋਅ ‘ਚ ਸੰਨੀ ਦਿਓਲ ਤਾਰਾ ਸਿੰਘ ਦੇ ਗੈਟਅੱਪ ‘ਚ ਪਹੁੰਚੇ ਸਨ ।   ਅਮੀਸ਼ਾ ਪਟੇਲ ਵੀ ਸਾੜ੍ਹੀ ‘ਚ ਦਿਖਾਈ ਦਿੱਤੀ । ਸ਼ੋਅ ਦੇ ਦੌਰਾਨ ਜੋੜੀ ਨੇ ਖੂਬ ਮਸਤੀ ਕੀਤੀ ।

ਸੰਨੀ ਦਿਓਲ ਤੋਂ ਅਰਚਨਾ ਪੂਰਨ ਸਿੰਘ ਨੇ ਪੁੱਛਿਆ ਕਿ ਇੱਥੇ ਉਹ ਕਾਰ ‘ਚ ਆਏ ਹਨ ਜਾਂ ਫਿਰ ਟਰੱਕ ‘ਤੇ ਤਾਂ ਸੰਨੀ ਦਿਓਲ ਨੇ ਅਰਚਨਾ ਪੂਰਨ ਸਿੰਘ ਵੱਲ ਇਸ਼ਾਰਾ ਕਰਦੇ ਹੋਏ  ਕਿਹਾ ਕਿ ਇਨ੍ਹਾਂ ਨੂੰ ਨਾਲ ਲੈ ਜਾਣਾ ਸੀ ਤਾਂ ਸੋਚਿਆ ਕਿ ਟਰੱਕ ਹੀ ਠੀਕ ਰਹੇਗਾ। ਸੰਨੀ ਦਿਓਲ ਦੀ ਇਸ ਗੱਲ ‘ਤੇ ਸਭ ਹੱਸ ਹੱਸ ਕੇ ਦੂਹਰੇ ਹੋ ਗਏ । 

- PTC PUNJABI


Popular Posts