ਕਿੱਲੀ ਪੌਲ ਨੇ ਆਪਣੀ ਭੈਣ ਦੇ ਨਾਲ ‘ਗਦਰ’ ਫ਼ਿਲਮ ਦੇ ਗੀਤ ‘ਮੈਂ ਨਿਕਲਾ ਗੱਡੀ ਲੈ ਕੇ’ ‘ਤੇ ਬਣਾਇਆ ਸ਼ਾਨਦਾਰ ਵੀਡੀਓ, ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਪਸੰਦ

ਸੋਸ਼ਲ ਮੀਡੀਆ ਸਟਾਰ ਕਿੱਲੀ ਪੌਲ ਪੰਜਾਬੀ ਤੇ ਹਿੰਦੀ ਗੀਤਾਂ ‘ਤੇ ਅਕਸਰ ਵੀਡੀਓਜ਼ ਬਣਾਉਂਦੇ ਹੋਏ ਨਜ਼ਰ ਆਉਂਦੇ ਹਨ । ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਕਿੱਲੀ ਪੌਲ ਆਪਣੀ ਭੈਣ ਦੇ ਨਾਲ ‘ਗਦਰ’ ਫ਼ਿਲਮ ਦੇ ਗੀਤ ‘ਮੈਂ ਨਿਕਲਾ ਗੱਡੀ ਲੈ ਕੇ’ ‘ਤੇ ਸ਼ਾਨਦਾਰ ਪਰਫਾਰਮੈਂਸ ਦਿੰਦੇ ਹੋਏ ਨਜ਼ਰ ਆ ਰਹੇ ਹਨ ।

Reported by: PTC Punjabi Desk | Edited by: Shaminder  |  July 18th 2023 10:55 AM |  Updated: July 18th 2023 10:55 AM

ਕਿੱਲੀ ਪੌਲ ਨੇ ਆਪਣੀ ਭੈਣ ਦੇ ਨਾਲ ‘ਗਦਰ’ ਫ਼ਿਲਮ ਦੇ ਗੀਤ ‘ਮੈਂ ਨਿਕਲਾ ਗੱਡੀ ਲੈ ਕੇ’ ‘ਤੇ ਬਣਾਇਆ ਸ਼ਾਨਦਾਰ ਵੀਡੀਓ, ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਪਸੰਦ

ਸੋਸ਼ਲ ਮੀਡੀਆ ਸਟਾਰ ਕਿੱਲੀ ਪੌਲ (killi Paul) ਪੰਜਾਬੀ ਤੇ ਹਿੰਦੀ ਗੀਤਾਂ ‘ਤੇ ਅਕਸਰ ਵੀਡੀਓਜ਼ ਬਣਾਉਂਦੇ ਹੋਏ ਨਜ਼ਰ ਆਉਂਦੇ ਹਨ । ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਕਿੱਲੀ ਪੌਲ ਆਪਣੀ ਭੈਣ ਦੇ ਨਾਲ ‘ਗਦਰ’ ਫ਼ਿਲਮ ਦੇ ਗੀਤ ‘ਮੈਂ ਨਿਕਲਾ ਗੱਡੀ ਲੈ ਕੇ’ ‘ਤੇ ਸ਼ਾਨਦਾਰ ਪਰਫਾਰਮੈਂਸ ਦਿੰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ । 

ਹੋਰ ਪੜ੍ਹੋ : ਗਾਇਕ ਹਿੰਮਤ ਸੰਧੂ ਨੇ ਖਰੀਦੀ ਨਵੀਂ ਗੱਡੀ, ਪ੍ਰਸ਼ੰਸਕ ਵੀ ਦੇ ਰਹੇ ਵਧਾਈ, ਗਾਇਕ ਨੇ ਵਾਹਿਗੁਰੂ ਜੀ ਦਾ ਕੀਤਾ ਸ਼ੁਕਰਾਨਾ

ਇਸ ਤੋਂ ਪਹਿਲਾਂ ਕਈ ਪੰਜਾਬੀ ਗੀਤਾਂ ‘ਤੇ ਬਣਾ ਚੁੱਕੇ ਵੀਡੀਓ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਿੱਲੀ ਪੌਲ ਕਈ ਪੰਜਾਬੀ ਗੀਤਾਂ ‘ਤੇ ਵੀ ਵੀਡੀਓ ਬਣਾ ਚੁੱਕੇ ਹਨ । ਜਿਸ ‘ਚ ਦਿਲਜੀਤ ਦੋਸਾਂਝ, ਐਮੀ ਵਿਰਕ ਸਣੇ ਕਈ ਪੰਜਾਬੀ ਸਿਤਾਰਿਆਂ ਦੇ ਗੀਤਾਂ ‘ਤੇ ਵੀਡੀਓ ਬਣਾਏ ਸਨ ।ਜਿਨ੍ਹਾਂ ਨੂੰ ਇਨ੍ਹਾਂ ਕਲਾਕਾਰਾਂ ਦੇ ਵੱਲੋਂ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਗਿਆ ਸੀ ।

ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ, ਨੌਰਾ ਫਤੇਹੀ ਦੇ ਨਾਲ ਵੀ ਕਿੱਲੀ ਪੌਲ ਨੇ ਠੁਮਕੇ ਲਗਾਏ ਸਨ। ਇੱਥੋਂ ਤੱਕ ਕਿ ਭਾਰਤ ਦੇ ਸੱਭਿਆਚਾਰ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਦੀ ਤਾਰੀਫ ਕੀਤੀ ਸੀ । ਕਿੱਲੀ ਪੌਲ ਕੁਝ ਮਹੀਨੇ ਪਹਿਲਾਂ ਭਾਰਤ ਵੀ ਆਇਆ ਸੀ ਅਤੇ ਕਈ ਰਿਆਲਟੀ ਸ਼ੋਅ ‘ਚ ਵੀ ਉਸ ਨੂੰ ਆਉਣ ਦਾ ਸੱਦਾ ਦਿੱਤਾ ਗਿਆ ਸੀ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network