ਲਾਈਵ ਸ਼ੋਅ ਦੇ ਦੌਰਾਨ ਫੈਨ ਨੂੰ ਪਰਮੀਸ਼ ਵਰਮਾ ਨੇ ਸਿਖਾਏ ਡਾਂਸ ਸਟੈਪਸ, ਫੈਨਸ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ
ਪਰਮੀਸ਼ ਵਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਗਾਇਕ ਆਪਣੇ ਇੱਕ ਫੈਨ ਦੇ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਿਹਾ ਹੈ ।
ਲਾਈਵ ਸ਼ੋਅ ਦੇ ਦੌਰਾਨ ਫੈਨ ਨੂੰ ਪਰਮੀਸ਼ ਵਰਮਾ ਨੇ ਸਿਖਾਏ ਡਾਂਸ ਸਟੈਪਸ, ਫੈਨਸ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ
ਪਰਮੀਸ਼ ਵਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਗਾਇਕ ਆਪਣੇ ਇੱਕ ਫੈਨ ਦੇ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਮੁੰਡਾ ਸਟੇਜ ‘ਤੇ ਆਉਂਦਾ ਹੈ ਤੇ ਪਰਮੀਸ਼ ਵਰਮਾ ਦੇ ਨਾਲ ਡਾਂਸ ਕਰਨ ਲੱਗ ਪੈਂਦਾ ਹੈ ਅਤੇ ਪੱਟ ‘ਤੇ ਥਾਪੀ ਮਾਰ ਕੇ ਡਾਂਸ ਦੇ ਸਟੈਪਸ ਕਰਦਾ ਹੈ ।ਜਿਸ ਤੋਂ ਬਾਅਦ ਪਰਮੀਸ਼ ਵਰਮਾ ਕਹਿੰਦੇ ਹਨ ਕਿ ਨਹੀਂ, ਇਸ ਤਰ੍ਹਾਂ ਕਰ । ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਫੈਨਸ ਦੇ ਵੀ ਖੂਬ ਰਿਐਕਸ਼ਨ ਵੀਡੀਓ ‘ਤੇ ਆਏ । ਇਹ ਵੀਡੀਓ ਕਦੋਂ ਦੀ ਹੈ ਅਤੇ ਕਿੱਥੋਂ ਦੀ ਹੈ ਇਹ ਸਾਫ ਨਹੀਂ ਹੋ ਪਾਇਆ ਹੈ ।
ਹੋਰ ਪੜ੍ਹੋ : ਸਨਾ ਖ਼ਾਨ ਨੇ ਆਪਣੇ ਘਰ ‘ਚ ਨਵ-ਜਨਮੇ ਬੇਟੇ ਦਾ ਕੀਤਾ ਵੈਲਕਮ, ਕਿਹਾ ‘ਸਾਡੇ ਜਿਗਰ ਦੇ ਟੁਕੜੇ ਦਾ ਘਰ ‘ਚ ਸੁਆਗਤ’
ਪਰਮੀਸ਼ ਵਰਮਾ ਦੀ ਨਿੱਜੀ ਜ਼ਿੰਦਗੀ
ਪਰਮੀਸ਼ ਵਰਮਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੈਨੇਡਾ ਮੂਲ ਦੀ ਗੀਤ ਗਰੇਵਾਲ ਦੇ ਨਾਲ ਵਿਆਹ ਕਰਵਾਇਆ ਹੈ ।ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ।

ਵਿਆਹ ਤੋਂ ਬਾਅਦ ਪਰਮੀਸ਼ ਇੱਕ ਧੀ ਦੇ ਪਿਤਾ ਬਣ ਚੁੱਕੇ ਹਨ । ਸੋਸ਼ਲ ਮੀਡੀਆ ‘ਤੇ ਪਰਮੀਸ਼ ਆਪਣੀ ਧੀ ਸਦਾ ਕੌਰ ਦੇ ਨਾਲ ਅਕਸਰ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ । ਪਰਮੀਸ਼ ਵਰਮਾ ਜਿੱਥੇ ਗਾਇਕ ਹਨ, ਉੱਥੇ ਹੀ ਡਾਇਰੈਕਟਰ ਅਤੇ ਵਧੀਆ ਅਦਾਕਾਰ ਵੀ ਹਨ । ਹੁਣ ਤੱਕ ਉਨ੍ਹਾਂ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
