Sardool Sikander Amar Noori Love Story: ਅਮਰ ਨੂਰੀ ਨੇ ਇੰਝ ਬਚਾਈ ਸੀ ਸਰਦੂਲ ਸਿਕੰਦਰ ਦੀ ਜਾਨ ਤੇ ਦਿੱਤਾ ਆਪਣੇ ਪਿਆਰ ਦਾ ਸਬੂਤ
Sardool Sikander Amar Noori Love Story: ਪੰਜਾਬੀ ਲੋਕ ਗਾਇਕ ਸਰਦੂਲ ਸਿਕੰਦਰ (Sardool Sikandar) ਅਤੇ ਅਮਰ ਨੂਰੀ (Amar Noori) ਪੰਜਾਬੀ ਸੰਗੀਤ ਜਗਤ ਦੀ ਇੱਕ ਅਜਿਹੀ ਜੋੜੀ ਹੈ, ਜਿਨ੍ਹਾਂ ਨੇ ਪੰਜਾਬ ਦੇ ਹਰ ਘਰ ਵਿੱਚ ਆਪਣੀ ਖਾਸ ਥਾਂ ਬਣਾਈ ਹੈ। ਅੱਜ ਸਰਦੂਲ ਸਿਕੰਦਰ ਜੀ ਬਰਸੀ ਮੌਕੇ ਜਾਣਦੇ ਹਾਂ ਕਿ ਕਿੰਝ ਸ਼ੁਰੂ ਹੋਈ ਇਸ ਜੋੜੀ ਦੇ ਪਿਆਰ ਦੀ ਕਹਾਣੀ।
1980 ਦੇ ਦਹਾਕੇ ਦੇ ਸ਼ੁਰੂ ਵਿੱਚ ਆਪਣੀ ਐਲਬਮ 'ਰੋਡਵੇਜ਼ ਦੀ ਲਾਰੀ' ਨਾਲ ਰੇਡੀਓ ਅਤੇ ਟੈਲੀਵਿਜ਼ਨ 'ਤੇ ਡੈਬਿਊ ਕਰਨ ਵਾਲੇ ਸਰਦੂਲ ਸਿਕੰਦਰ ਬੇਸ਼ਕ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ, ਪਰ ਅਜੇ ਵੀ ਅਮਰ ਨੂਰੀ ਦੇ ਦਿਲ 'ਚ ਸਰਦੂਲ ਲਈ ਅਥਾਹ ਪਿਆਰ ਹੈ।
ਦੱਸ ਦੇਈਏ ਕਿ ਸਰਦੂਲ ਸਿਕੰਦਰ ਪਟਿਆਲਾ ਦੇ ਸੰਗੀਤ ਘਰਾਣੇ ਨਾਲ ਸਬੰਧਤ ਸਨ। ਸਰਦੂਲ ਸਿਕੰਦਰ ਦਾ ਪਹਿਲਾ ਨਾਂ ਸਰਦੂਲ ਸਿੰਘ ਸਰਦੂਲ ਸੀ। ਗਾਇਕੀ ਤੋਂ ਇਲਾਵਾ ਉਨ੍ਹਾਂ ਨੇ ਕੁਝ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ, ਇਨ੍ਹਾਂ ਵਿੱਚ ‘ਜੱਗਾ ਡਾਕੂ’ ਦਾ ਨਾਂ ਖਾਸ ਹੈ। ਆਪਣੇ ਸੰਗੀਤਕ ਸਫ਼ਰ ਦੇ ਦੌਰਾਨ ਸਰਦੂਲ ਸਿਕੰਦਰ ਨੇ ਅਣਗਿਣਤ ਗੀਤ ਗਾਏ, ਜੋ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ।/ptc-punjabi/media/media_files/AT3tq7TVCmCwrZkELsSS.jpg)
'ਰੋਡਵੇਜ਼ ਦੀ ਲਾਰੀ' ਐਲਬਮ ਨੇ ਖੋਲ੍ਹੇ ਕਾਮਯਾਬੀ ਦੇ ਬੂਹੇ
ਪੰਜਾਬੀ ਲੋਕ ਗਾਇਕ ਸਰਦੂਲ ਸਿਕੰਦਰ ਦੀ ਪਹਿਲੀ ਐਲਬਮ 'ਰੋਡਵੇਜ਼ ਦੀ ਲਾਰੀ' ਸੀ, ਜਿਸ ਨਾਲ ਉਹ ਸਾਲ 1980 ਵਿੱਚ ਟੈਲੀਵਿਜ਼ਨ 'ਤੇ ਨਜ਼ਰ ਆਏ। ਸਾਲ 1991 'ਚ ਰਿਲੀਜ਼ ਹੋਈ ਉਸ ਦੀ ਐਲਬਮ 'ਹੁਸਨਾਂ ਦੇ ਮਾਲਕਾਂ' ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ,ਇਸ ਦੀਆਂ ਅੰਤਰਰਾਸ਼ਟਰੀ ਪੱਧਰ 'ਤੇ 5 ਮਿਲੀਅਨ ਤੋਂ ਵੱਧ ਕਾਪੀਆਂ ਵਿਕੀਆਂ ਅਤੇ ਇਹ ਵਿਕਰੀ ਅੱਜ ਵੀ ਜਾਰੀ ਹੈ। ਆਪਣੇ ਮਾਤਾ-ਪਿਤਾ ਨਾਲ ਦੁਨੀਆ ਦੀ ਯਾਤਰਾ ਕਰਨ ਨਾਲ ਸਰਦੂਲ ਸਿਕੰਦਰ ਦੇ ਸੰਗੀਤ ਵਿੱਚ ਇੱਕ ਵੱਖਰਾ ਅੰਦਾਜ਼ ਅਤੇ ਸ਼ੈਲੀ ਆਈ।
ਸਰਦੂਲ ਸਿਕੰਦਰ ਦੀ ਅਮਰ ਨੂਰੀ ਨਾਲ ਪਹਿਲੀ ਮੁਲਾਕਾਤ
ਸਾਲ 1986 ਜਦੋਂ ਉਨ੍ਹਾਂ ਦੀ ਮੁਲਾਕਾਤ ਪੰਜਾਬੀ ਗਾਇਕਾ ਅਮਰ ਨੂਰੀ ਨਾਲ ਹੋਈ। ਇਹ ਕਿਸਮਤ ਹੀ ਸੀ, ਜਿਸ ਨੇ ਦੋਹਾਂ ਨੂੰ ਇੱਕੋ ਮੰਚ 'ਤੇ ਲਿਆ ਦਿੱਤਾ ਸੀ। ਦਰਅਸਲ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਦੀ ਪਹਿਲੀ ਮੁਲਾਕਾਤ ਇੱਕ ਵਿਆਹ ਦੌਰਾਨ ਅਖਾੜੇ ਵਿੱਚ ਹੋਈ ਸੀ। ਇਸ ਤੋਂ ਬਾਅਦ ਅਮਰ ਨੂਰੀ ਨੇ ਸਰਦੂਲ ਨਾਲ ਅਖਾੜੇ ਲਗਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੀ ਜੋੜੀ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ, ਜਿਸ ਤੋਂ ਬਾਅਦ ਉਹ ਅਸਲ ਜ਼ਿੰਦਗੀ 'ਚ ਇੱਕ ਬੇਹੱਦ ਪਿਆਰੀ ਜੋੜੀ ਬਣ ਗਏ।/ptc-punjabi/media/post_attachments/kMvxavz0YCHpaQbpEZfj.jpg)
ਸਰਦੂਲ ਸਿਕੰਦਰ ਨੇ ਫਿਲਮੀ ਅੰਦਾਜ਼ 'ਚ ਕੀਤਾ ਪਿਆਰ ਦਾ ਇਜ਼ਹਾਰ
ਸਰਦੂਲ ਸਿਕੰਦਰ ਨੇ ਅਮਰ ਨੂਰੀ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਦੀ ਹਿੰਮਤ ਜੁਟਾਈ, ਪਰ ਜਦੋਂ ਬਹੁਤ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਨਾ ਕਰ ਸਕੇ ਤਾਂ ਉਨ੍ਹਾਂ ਨੇ ਕੁਝ ਵੱਖਰਾ ਕਰਨ ਦਾ ਫੈਸਲਾ ਕੀਤਾ। ਸਰਦੂਲ ਸਿਕੰਦਰ ਨੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਅਮਰ ਨੂਰੀ ਦੀ ਡਾਇਰੀ ਚੁੱਕੀ ਜਿਸ ਵਿਚ ਉਹ ਆਪਣੇ ਗੀਤ ਲਿਖਦੀ ਸੀ। ਉਸ ਡਾਇਰੀ 'ਚ ਆਪਣੇ ਪਿਆਰ ਦਾ ਸੁਨੇਹਾ ਲਿਖ ਕੇ ਉਸ ਨੇ ਨੂਰੀ ਦੀ ਡਾਇਰੀ ਨੂੰ ਵਾਪਸ ਮੇਜ਼ 'ਤੇ ਵਾਪਸ ਰੱਖ ਦਿੱਤਾ। ਹੁਣ ਅਮਰ ਨੂਰੀ ਦੀ ਵਾਰੀ ਸੀ ਕਿ ਉਹ ਉਸ ਸੰਦੇਸ਼ 'ਤੇ ਆਪਣੇ ਪਿਆਰ ਦੀ ਮੋਹਰ ਲਗਾਵੇ। ਅਮਰ ਨੂਰੀ ਦੇ ਵੀ ਦਿਲ 'ਚ ਸਰਦੂਲ ਸਿਕੰਦਰ ਲਈ ਪਿਆਰ ਸੀ, ਜਿਸ ਦਾ ਉਸ ਨੇ ਵੀ ਕਦੇ ਪ੍ਰਗਟਾਵਾ ਨਹੀਂ ਕੀਤਾ। ਅਮਰ ਨੂਰੀ ਨੇ ਉਸ ਡਾਇਰੀ 'ਚ ਆਪਣਾ ਸੰਦੇਸ਼ ਲਿਖ ਕੇ ਸਰਦੂਲ ਸਿਕੰਦਰ ਨੂੰ ਦਿੱਤਾ। ਜਿਵੇਂ ਹੀ ਸਰਦੂਲ ਨੇ ਉਹ ਸੰਦੇਸ਼ ਪੜ੍ਹਿਆ, ਉਹ ਖੁਸ਼ੀ ਨਾਲ ਨੱਚਣ ਲੱਗs ਕਿਉਂਕਿ ਅਮਰ ਨੂਰੀ ਨੇ ਸਰਦੂਲ ਸਿਕੰਦਰ ਦੇ ਸੰਦੇਸ਼ ਦਾ 'ਹਾਂ' ਵਿੱਚ ਜਵਾਬ ਦਿੱਤਾ ਸੀ।
ਵਿਆਹ ਕਰਵਾਉਣ ਲਈ ਕਰਨਾ ਪਿਆ ਕਈ ਮੁਸ਼ਕਲਾਂ ਦਾ ਸਾਹਮਣਾ
ਅਮਰ ਨੂਰੀ ਅਤੇ ਸਰਦੂਲ ਸਿਕੰਦਰ ਨੇ ਲਵ ਮੈਰਿਜ਼ ਕਰਵਾਈ। ਦੋਹਾਂ ਨੂੰ ਆਪਣੇ ਪਿਆਰ ਨੂੰ ਵਿਆਹ ਤੱਕ ਪਹੁੰਚਾਉਣ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਿਉਂਕਿ ਅਮਰ ਨੂਰੀ ਦਾ ਪੂਰਾ ਪਰਿਵਾਰ ਇਸ ਵਿਆਹ ਦੇ ਖਿਲਾਫ ਸੀ ਪਰ ਪੂਰੇ ਪਰਿਵਾਰ ਨੂੰ ਉਨ੍ਹਾਂ ਦੀ ਜ਼ਿੱਦ ਅੱਗੇ ਹਾਰ ਮੰਨਣੀ ਪਈ। ਇੱਕ-ਦੂਜੇ ਲਈ ਪਿਆਰ ਦਾ ਇਜ਼ਹਾਰ ਕਰਨ ਵਾਲੇ ਇਸ ਜੋੜੇ ਨੇ 30 ਜਨਵਰੀ 1993 ਨੂੰ ਵਿਆਹ ਕਰਵਾ ਲਿਆ। ਇਸ ਜੋੜੀ ਨੇ ਕਈ ਹਿੱਟ ਐਲਬਮਾਂ ਰਿਲੀਜ਼ ਕੀਤੀਆਂ।
View this post on Instagram
ਅਮਰ ਨੂਰੀ ਨੇ ਇੰਝ ਬਚਾਈ ਪਤੀ ਸਰਦੂਲ ਸਿਕੰਦਰ ਦੀ ਜਾਨ
ਸਰਦੂਲ ਸਿਕੰਦਰ ਦੀ ਇੱਕ ਕਿਡਨੀ ਫੇਲ ਹੋ ਗਈ ਸੀ। ਉਸ ਦੌਰਾਨ ਉਹ ਡੀ.ਐਮ.ਸੀ. ਹਸਪਤਾਲ ਲੁਧਿਆਣਾ ਵਿਖੇ ਭਰਤੀ ਸਨ। 17 ਮਾਰਚ 2016 ਨੂੰ ਸਰਦੂਲ ਦਾ ਕਿਡਨੀ ਟਰਾਂਸਪਲਾਂਟ ਦਾ ਆਪਰੇਸ਼ਨ ਕੀਤਾ ਗਿਆ ਸੀ। ਦੱਸ ਦੇਈਏ ਕਿ ਸਰਦੂਲ ਸਿਕੰਦਰ ਨੂੰ ਇਹ ਕਿਡਨੀ ਉਨ੍ਹਾਂ ਦੀ ਪਤਨੀ ਅਮਰ ਨੂਰੀ ਨੇ ਦਿੱਤੀ ਸੀ। ਇਸ ਗੱਲ ਦਾ ਪ੍ਰਗਟਾਵਾ ਅਮਰ ਨੂਰੀ ਨੇ ਇੱਕ ਇੰਟਰਵਿਊ ਦੌਰਾਨ ਕੀਤਾ।
ਅੱਜ ਵੀ ਅਮਰ ਨੂਰੀ ਦੇ ਦਿਲ ਵਿੱਚ ਸਰਦੂਲ ਸਿਕੰਦਰ ਜੀ ਲਈ ਅਥਾਹ ਪਿਆ ਹੈ। ਅਮਰ ਨੂਰੀ ਨੇ ਕਿਹਾ ਕਿ ਬੇਸ਼ਕ ਸਰਦੂਲ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ, ਪਰ ਉਹ ਹਮੇਸ਼ਾ ਹੀ ਉਨ੍ਹਾਂ ਨੂੰ ਆਪਣੇ ਕਰੀਬ ਮਹਿਸੂਸ ਕਰਦੀ ਹੈ। ਉਹ ਹਮੇਸ਼ਾਂ ਉਸ ਦੇ ਨਾਲ ਹਨ।