Amar Noori : ਅਮਰ ਨੂਰੀ ਨੇ ਫ਼ਿਲਮ 'ਪਿੰਡ ਅਮਰੀਕਾ' ਤੋਂ ਵੀਡੀਓ ਸਾਂਝੀ ਕਰ ਦੱਸੀ ਰਿਲੀਜ਼ ਡੇਟ, ਚੁੱਲ੍ਹੇ 'ਤੇ ਰੋਟੀਆਂ ਪਕਾਉਂਦੇ ਆਈ ਨਜ਼ਰ
ਪੰਜਾਬੀ ਦੀ ਦਿੱਗਜ ਗਾਇਕਾ ਤੇ ਅਦਾਕਾਰਾ ਅਮਰ ਨੂਰੀ (Amar Noori )ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੀ ਗਾਇਕੀ ਦੇ ਨਾਲ-ਨਾਲ ਖੂਬਸੂਰਤੀ ਅਤੇ ਸਾਦਗੀ ਭਰੇ ਅੰਦਾਜ਼ ਨਾਲ ਵੀ ਫੈਨਜ਼ ਨੂੰ ਦੀਵਾਨਾ ਬਣਾਇਆ ਹੈ। ਹਾਲ ਹੀ ਵਿੱਚ ਅਮਰ ਨੂਰੀ ਨੇ ਆਪਣੀ ਆਉਣ ਵਾਲੀ ਫ਼ਿਲਮ 'ਪਿੰਡ ਅਮਰੀਕਾ' ਤੋਂ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਉਹ ਇੱਕ ਵੱਖਰੇ ਹੀ ਅੰਦਾਜ਼ 'ਚ ਨਜ਼ਰ ਆ ਰਹੇ ਨੇ , ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Amar Noori : ਅਮਰ ਨੂਰੀ ਨੇ ਫ਼ਿਲਮ 'ਪਿੰਡ ਅਮਰੀਕਾ' ਤੋਂ ਵੀਡੀਓ ਸਾਂਝੀ ਕਰ ਦੱਸੀ ਰਿਲੀਜ਼ ਡੇਟ, ਚੁੱਲ੍ਹੇ 'ਤੇ ਰੋਟੀਆਂ ਪਕਾਉਂਦੇ ਆਈ ਨਜ਼ਰ
Amar Noori new Video: ਪੰਜਾਬੀ ਦੀ ਦਿੱਗਜ ਗਾਇਕਾ ਤੇ ਅਦਾਕਾਰਾ ਅਮਰ ਨੂਰੀ (Amar Noori )ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੀ ਗਾਇਕੀ ਦੇ ਨਾਲ-ਨਾਲ ਖੂਬਸੂਰਤੀ ਅਤੇ ਸਾਦਗੀ ਭਰੇ ਅੰਦਾਜ਼ ਨਾਲ ਵੀ ਫੈਨਜ਼ ਨੂੰ ਦੀਵਾਨਾ ਬਣਾਇਆ ਹੈ। ਹਾਲ ਹੀ ਵਿੱਚ ਅਮਰ ਨੂਰੀ ਨੇ ਆਪਣੀ ਆਉਣ ਵਾਲੀ ਫ਼ਿਲਮ 'ਪਿੰਡ ਅਮਰੀਕਾ' ਤੋਂ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਉਹ ਇੱਕ ਵੱਖਰੇ ਹੀ ਅੰਦਾਜ਼ 'ਚ ਨਜ਼ਰ ਆ ਰਹੇ ਨੇ , ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਪਤੀ ਸਰਦੂਲ ਸਿੰਕਦਰ ਦੇ ਦਿਹਾਂਤ ਮਗਰੋਂ ਅਮਰ ਨੂਰੀ ਬਿਲਕੁਲ ਇੱਕਲੇ ਪੈ ਚੁੱਕੇ ਸਨ, ਪਰ ਹੌਲੀ-ਹੌਲੀ ਉਹ ਆਪਣੇ ਗਮਾਂ ਨੂੰ ਭੁੱਲ੍ਹ ਕੇ ਜ਼ਿੰਦਗੀ 'ਚ ਅੱਗੇ ਵਧ ਰਹੇ ਹਨ। ਅਮਰ ਨੂਰੀ ਇਨ੍ਹੀਂ ਦਿਨੀਂ ਪੰਜਾਬੀ ਫ਼ਿਲਮ ਇੰਡਸਟਰੀ 'ਚ ਕਾਫੀ ਸਰਗਰਮ ਹਨ।
ਅਮਰ ਨੂਰੀ ਫਿਲਮਾਂ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹਨ। ਉਹ ਅਕਸਰ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਬਾਰੇ ਅਪਡੇਟਸ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਅਮਰ ਨੂਰੀ ਨੇ ਆਪਣੀ ਨਵੀਂ ਫ਼ਿਲਮ 'ਪਿੰਡ ਅਮਰੀਕਾ' ਦੇ ਸੈੱਟ ਤੋਂ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ।
ਅਦਾਕਾਰਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਫ਼ਿਲਮ ਦੀ ਰਿਲੀਜ਼ ਡੇਟ ਬਾਰੇ ਵੀ ਖੁਲਾਸਾ ਕੀਤਾ ਹੈ। ਅਦਾਕਾਰਾ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, 'ਸਾਡੀ ਫਿਲਮ "ਪਿੰਡ ਅਮਰੀਕਾ" 6 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ😍🙏🏽✨।'
ਹੋਰ ਪੜ੍ਹੋ: National Nutrition Week 2023 : ਜਾਣੋ ਕਿਉਂ ਮਨਾਇਆ ਜਾਂਦਾ ਹੈ National Nutrition Week ਤੇ ਕੀ ਹਨ ਇਸ ਦੇ ਫਾਇਦੇ
ਸਾਂਝੀ ਕੀਤੀ ਹੋਈ ਵੀਡੀਓ ਦੇ ਵਿੱਚ ਅਮਰ ਨੂਰੀ ਪਿੰਡ ਦੀਆਂ ਮਹਿਲਾਵਾਂ ਵਾਂਗ ਚੌਕੇ 'ਚ ਬੈਠੀ ਹੋਈ ਤੇ ਚੁੱਲ੍ਹੇ 'ਤੇ ਰੋਟੀਆਂ ਪਕਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਫਿਲਮ ਦੇ ਸੈੱਟ ਤੋਂ ਹੋਰ ਕਈ ਵੱਖ-ਵੱਖ ਸੀਨਸ ਦੀ ਝਲਕ ਵਿਖਾਈ ਗਈ ਹੈ। ਫੈਨਜ਼ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ ਤੇ ਫੈਨਜ਼ ਇਸ ਵੀਡੀਓ 'ਤੇ ਕਮੈਂਟ ਕਰਕੇ ਅਮਰ ਨੂਰੀ ਦੀ ਸ਼ਲਾਘਾ ਕਰ ਰਹੇ ਹਨ ਤੇ ਉਨ੍ਹਾਂ ਨੂੰ ਸੱਚਾ ਕਲਾਕਾਰ ਦੱਸ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
