Amar Noori: ਦਿੱਗਜ ਗਾਇਕਾ ਅਮਰ ਨੂਰੀ ਨੇ ਆਪਣੀ ਮਾਂ ਨਾਲ ਸਾਂਝੀ ਕੀਤੀ ਖਾਸ ਤਸਵੀਰ, ਲਿਖੀ ਦਿਲ ਨੂੰ ਛੂਹ ਲੈਣ ਵਾਲੀ ਕੈਪਸ਼ਨ

ਪੰਜਾਬੀ ਦੀ ਦਿੱਗਜ ਗਾਇਕਾ ਤੇ ਅਦਾਕਾਰਾ ਅਮਰ ਨੂਰੀ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੀ ਗਾਇਕੀ ਦੇ ਨਾਲ-ਨਾਲ ਖੂਬਸੂਰਤੀ ਅਤੇ ਸਾਦਗੀ ਭਰੇ ਅੰਦਾਜ਼ ਨਾਲ ਵੀ ਫੈਨਜ਼ ਨੂੰ ਦੀਵਾਨਾ ਬਣਾਇਆ ਹੈ। ਹਾਲ ਹੀ ਵਿੱਚ ਅਮਰ ਨੂਰੀ ਨੇ ਆਪਣੀ ਮਾਂ ਨਾਲ ਇੱਕ ਖ਼ਾਸ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ ਜੋ ਕਿ ਹਰ ਕਿਸੇ ਨੂੰ ਪਸੰਦ ਆ ਰਹੀ ਹੈ।

Written by  Pushp Raj   |  September 02nd 2023 06:31 PM  |  Updated: September 02nd 2023 06:31 PM

Amar Noori: ਦਿੱਗਜ ਗਾਇਕਾ ਅਮਰ ਨੂਰੀ ਨੇ ਆਪਣੀ ਮਾਂ ਨਾਲ ਸਾਂਝੀ ਕੀਤੀ ਖਾਸ ਤਸਵੀਰ, ਲਿਖੀ ਦਿਲ ਨੂੰ ਛੂਹ ਲੈਣ ਵਾਲੀ ਕੈਪਸ਼ਨ

Amar Noori  Special Pic with mother: ਪੰਜਾਬੀ ਦੀ ਦਿੱਗਜ ਗਾਇਕਾ ਤੇ ਅਦਾਕਾਰਾ ਅਮਰ ਨੂਰੀ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੀ ਗਾਇਕੀ ਦੇ ਨਾਲ-ਨਾਲ ਖੂਬਸੂਰਤੀ ਅਤੇ ਸਾਦਗੀ ਭਰੇ ਅੰਦਾਜ਼ ਨਾਲ ਵੀ ਫੈਨਜ਼ ਨੂੰ ਦੀਵਾਨਾ ਬਣਾਇਆ ਹੈ। ਹਾਲ ਹੀ ਵਿੱਚ ਅਮਰ ਨੂਰੀ ਨੇ ਆਪਣੀ ਮਾਂ ਨਾਲ ਇੱਕ ਖ਼ਾਸ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ ਜੋ ਕਿ ਹਰ ਕਿਸੇ ਨੂੰ ਪਸੰਦ ਆ ਰਹੀ ਹੈ। 

ਦੱਸ ਦੇਈਏ ਕਿ ਫਿਲਮਾਂ ਅਤੇ ਆਪਣੇ ਗੀਤਾਂ ਦੇ ਨਾਲ-ਨਾਲ ਅਮਰ ਨੂਰੀ ਸੋਸ਼ਲ ਮੀਡੀਆ ਹੈਂਡਲ ਰਾਹੀਂ ਫੈਨਜ਼  ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓ ਅਕਸਰ ਸਾਂਝੀਆਂ ਕਰਦੀ ਰਹਿੰਦੀ ਹੈ। ਇਸ ਵਿਚਾਲੇ ਗਾਇਕਾ ਨੇ ਆਪਣੀ ਮਾਂ ਨਾਲ ਬੇਹੱਦ ਖਾਸ ਤਸਵੀਰ ਸ਼ੇਅਰ ਕੀਤੀ ਹੈ, ਜਿਸ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁੱਟਾ ਰਹੇ ਹਨ। 

ਹੋਰ ਪੜ੍ਹੋ: ਪੰਜਾਬੀ ਗਾਇਕਾ ਰਾਸ਼ੀ ਸੂਦ ਦੇ ਘਰ ਆਇਆ ਨੰਨ੍ਹਾ ਮਹਿਮਾਨ, ਗਾਇਕ ਨੇ ਬੇਟੀ ਨੂੰ ਦਿੱਤਾ ਜਨਮ 

ਦਰਅਸਲ, ਅਮਰ ਨੂਰੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਮਾਂ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਦਿਲ ਛੂਹ ਲੈਣ ਵਾਲੀ ਕੈਪਸ਼ਨ ਲਿਖੀ ਹੈ। ਉਨ੍ਹਾਂ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ, ਸੁਪਨਾ ਸੀ ਮੇਰਾ ਵੀ ਚੰਨ ਨੂੰ ਛੂਹਣ ਦਾ...ਜਦ ਮੈਂ ਮਾਂ ਦਾ ਪੈਰ ਫੜ੍ਹਿਆ ਤੇ ਪੂਰਾ ਹੋ ਗਿਆ। ਇਸ ਤਸਵੀਰ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁੱਟਾ ਰਹੇ ਹਨ। ਉਹ ਇਸ ਉੱਪਰ ਲਗਾਤਾਰ ਹਾਰਟ ਇਮੋਜ਼ੀ ਸਾਂਝੇ ਕਰ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network