Rubina Bajwa Birthday: ਰੁਬੀਨਾ ਬਾਜਵਾ ਦਾ ਅੱਜ ਹੈ ਜਨਮਦਿਨ, ਨੀਰੂ ਬਾਜਵਾ ਨੇ ਖ਼ਾਸ ਅੰਦਾਜ਼ 'ਚ ਭੈਣ ਨੂੰ ਦਿੱਤੀ ਵਧਾਈ
Rubina Bajwa Birthday: ਰੁਬੀਨਾ ਬਾਜਵਾ ਦਾ ਅੱਜ ਹੈ ਜਨਮਦਿਨ, ਨੀਰੂ ਬਾਜਵਾ ਨੇ ਖ਼ਾਸ ਅੰਦਾਜ਼ 'ਚ ਭੈਣ ਨੂੰ ਦਿੱਤੀ ਵਧਾਈ
Rubina Bajwa’s Birthday : ਰੁਬੀਨਾ ਬਾਜਵਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ ਅਤੇ ਅੱਜ ਰੁਬੀਨਾ ਦਾ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਭੈਣ ਨੀਰੂ ਬਾਜਵਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਛੋਟੀ ਭੈਂਣ ਨੂੰ ਖ਼ਾਸ ਅੰਦਾਜ਼ 'ਚ ਵਧਾਈ ਦਿੱਤੀ ਹੈ। ਅੱਜ ਰੁਬੀਨਾ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਬਾਰੇ ਖ਼ਾਸ ਗੱਲਾਂ।
ਰੁਬੀਨਾ ਬਾਜਵਾ (Rubina Bajwa) ਨੇ ਪੰਜਾਬੀ ਫ਼ਿਲਮ 'ਸਰਗੀ' ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਸਰਗੀ ਰੁਬੀਨਾ ਦੀ ਵੱਡੀ ਭੈਣ, ਨੀਰੂ ਬਾਜਵਾ ਵੱਲੋਂ ਨਿਰਦੇਸ਼ਤ ਇੱਕ ਪੰਜਾਬੀ ਰੋਮਾੰਟਿਕ ਡਰਾਮਾ ਫ਼ਿਲਮ ਸੀ। ਇਸ 'ਚ ਰੁਬੀਨਾ, ਜੱਸੀ ਗਿੱਲ ਅਤੇ ਬੱਬਲ ਰਾਏ ਨੇ ਮੁਖ ਭੂਮਿਕਾ ਨਿਭਾਈ ਸੀ।
ਆਪਣੀ ਛੋਟੀ ਭੈਣ ਰੁਬੀਨਾ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਨੀਰੂ ਬਾਜਵਾ (Neeru Bajwa) ਨੇ ਖ਼ਾਸ ਅੰਦਾਜ਼ ਵਿੱਚ ਵਧਾਈ ਦਿੱਤੀ ਹੈ। ਨੀਰੂ ਬਾਜਵਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਸਟੋਰੀ ਵਿੱਚ ਇੱਕ ਖ਼ਾਸ ਵੀਡੀਓ ਸ਼ੇਅਰ ਕੀਤੀ ਹੈ।
ਇਸ ਵੀਡੀਓ ਦੇ ਵਿੱਚ ਦੋਵੇਂ ਭੈਣਾਂ ਪਰਿਵਾਰ ਦੇ ਨਾਲ ਇੱਕਠੇ ਵੱਖ-ਵੱਖ ਥਾਵਾਂ ਉੱਤੇ ਵਕੇਸ਼ਨ ਮਨਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਇਸ ਵੀਡੀਓ ਦੇ ਵਿੱਚ ਨੀਰੂ ਬਾਜਵਾ ਬੱਚਿਆਂ ਵਾਂਗ ਪਿਆਰ ਭਰੇ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੰਦੀ ਹੋਈ ਨਜ਼ਰ ਆ ਰਹੀ ਹੈ। ਨੀਰੂ ਬਾਜਵਾ ਨੇ ਰੁਬੀਨਾ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, '#forever my baby you will be ❤️ love you my darling sister , you make everything better , happier, brighter WaheGuru ji bless you with happiness????❤️। ' ਫੈਨਜ਼ ਦੋਹਾਂ ਭੈਣਾਂ ਦੀ ਇਸ ਕਿਊਟ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਰੁਬੀਨਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।
ਰੁਬੀਨਾ ਬਾਜਵਾ ਦਾ ਵਰਕ ਫਰੰਟ
ਰੁਬੀਨਾ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਰੁਬੀਨਾ ਵੀ ਆਪਣੀ ਵੱਡੀ ਭੈਣ ਨੀਰੂ ਬਾਜਵਾ ਵਾਂਗ ਬੇਹੱਦ ਖੂਬਸੂਰਤ ਤੇ ਚੰਗੀ ਅਦਾਕਾਰਾ ਹੈ। ਬੀਤੇ ਸਾਲ ਰੁਬੀਨਾ ਅਤੇ ਨੀਰੂ ਬਾਜਵਾ ਪਹਿਲੀ ਵਾਰ ਫਿਲਮ ਬੂਹੇ ਬਾਰੀਆਂ 'ਚ ਇੱਕਠੇ ਸਕ੍ਰੀਨ ਸਪੇਸ ਸ਼ੇਅਰ ਕਰਦਿਆਂ ਨਜ਼ਰ ਆਈਆਂ।
ਹੋਰ ਪੜ੍ਹੋ: ਕਿਸਾਨਾਂ ਦੇ ਹੱਕ 'ਚ ਨਿੱਤਰੇ ਪੰਜਾਬੀ ਗਾਇਕ ਸ਼੍ਰੀ ਬਰਾੜ, ਰਿਲੀਜ਼ ਕੀਤਾ 'ਕਿਸਾਨ ਐਂਥਮ 3' ਦਾ ਟੀਜ਼ਰ
ਇਹ ਫਿਲਮ ਔਰਤਾਂ ਦੇ ਹੱਕ ਦੀ ਲੜਾਈ ਉੱਤੇ ਅਧਾਰਿਤ ਸੀ, ਜਿਸ 'ਚ ਇੱਕ ਪਾਸੇ ਨੀਰੂ ਬਾਜਵਾ ਪੁਲਿਸ ਇੰਸਪੈਕਟਰ ਦੇ ਕਿਰਦਾਰ 'ਚ ਨਜ਼ਰ ਆਈ, ਉੱਥੇ ਹੀ ਦੂਜੇ ਪਾਸੇ ਰੁਬੀਨਾ ਨੇ ਪਿੰਡ ਦੀ ਇੱਕ ਬੇਹੱਦ ਸਾਧਾਰਨ ਤੇ ਗਰੀਬ ਪਰਿਵਾਰ ਨਾਲ ਸਬੰਧਤ ਕੁੜੀ ਦਾ ਕਿਰਦਾਰ ਨਿਭਾਇਆ। ਦਰਸ਼ਕਾਂ ਨੂੰ ਆਨ ਸਕ੍ਰੀਨ ਦੋਹਾਂ ਭੈਣਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
