ਸਤੰਬਰ 2023 'ਚ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀਆਂ ਨੇ ਇਹ ਪੰਜਾਬੀ ਫਿਲਮਾਂ, ਜਾਣੋ ਕਦੋਂ, ਕਿੱਥੇ ਤੇ ਕਿੰਝ ਮਾਣ ਸਕੋਗੇ ਆਨੰਦ

ਜੇਕਰ ਤੁਸੀਂ ਵੀ ਫਿਲਮਾਂ ਦੇਖਣ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਸਤੰਬਰ ਦਾ ਇਹ ਮਹੀਨਾ ਬੇਹੱਦ ਰੋਮਾਂਚਕ ਹੋਣ ਦਾ ਵਾਲਾ ਹੈ। ਪੰਜਾਬੀ ਫਿਲਮ ਇੰਡਸਟਰੀ ਪੂਰੀ ਦੁਨੀਆ ਉੱਤੇ ਰਾਜ ਕਰਦੀ ਨਜ਼ਰ ਆ ਰਹੀ ਹੈ। ਦਿਨ-ਬ-ਦਿਨ ਦਰਸ਼ਕ ਨਵੀਆਂ ਰਿਲੀਜ਼ ਹੋ ਰਹੀਆਂ ਫਿਲਮਾਂ ਦੇਖਣ ਲਈ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਅਸੀਂ ਤੁਹਡੇ ਲਈ ਬਹੁਤ ਹੀ ਮਨਮੋਹਕ ਤੇ ਨਵੀਆਂ ਰਿਲੀਜ਼ ਹੋ ਰਹੀਆਂ ਫਿਲਮਾਂ ਦੀ ਸੂਚੀ ਲੈ ਕੇ ਆਏ ਹੈ। ਜਾਣੋ ਤੁਸੀਂ ਕਦੋਂ ਤੇ ਕਿੱਥੇ ਵੇਖ ਸਕੋਗੇ ਇਹ ਨਵੀਆਂ ਪੰਜਾਬੀ ਫ਼ਿਲਮਾਂ।

Written by  Pushp Raj   |  September 01st 2023 09:33 PM  |  Updated: September 01st 2023 09:33 PM

ਸਤੰਬਰ 2023 'ਚ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀਆਂ ਨੇ ਇਹ ਪੰਜਾਬੀ ਫਿਲਮਾਂ, ਜਾਣੋ ਕਦੋਂ, ਕਿੱਥੇ ਤੇ ਕਿੰਝ ਮਾਣ ਸਕੋਗੇ ਆਨੰਦ

Punjabi movies to release in September 2023: ਜੇਕਰ ਤੁਸੀਂ ਵੀ ਫਿਲਮਾਂ ਦੇਖਣ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਸਤੰਬਰ ਦਾ ਇਹ ਮਹੀਨਾ ਬੇਹੱਦ ਰੋਮਾਂਚਕ  ਹੋਣ ਦਾ ਵਾਲਾ ਹੈ। ਪੰਜਾਬੀ ਫਿਲਮ ਇੰਡਸਟਰੀ ਪੂਰੀ ਦੁਨੀਆ ਉੱਤੇ ਰਾਜ ਕਰਦੀ ਨਜ਼ਰ ਆ ਰਹੀ ਹੈ। ਦਿਨ-ਬ-ਦਿਨ ਦਰਸ਼ਕ ਨਵੀਆਂ ਰਿਲੀਜ਼ ਹੋ ਰਹੀਆਂ ਫਿਲਮਾਂ ਦੇਖਣ ਲਈ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਅਸੀਂ ਤੁਹਡੇ ਲਈ ਬਹੁਤ ਹੀ ਮਨਮੋਹਕ ਤੇ ਨਵੀਆਂ ਰਿਲੀਜ਼ ਹੋ ਰਹੀਆਂ ਫਿਲਮਾਂ ਦੀ ਸੂਚੀ ਲੈ ਕੇ ਆਏ ਹੈ। ਜਾਣੋ ਤੁਸੀਂ ਕਦੋਂ ਤੇ ਕਿੱਥੇ ਵੇਖ ਸਕੋਗੇ ਇਹ ਨਵੀਆਂ ਪੰਜਾਬੀ ਫ਼ਿਲਮਾਂ। 

ਚੇਤਾ ਸਿੰਘ

ਹਾਈ-ਓਕਟੇਨ ਐਕਸ਼ਨ ਅਤੇ ਡਰਾਮੇ ਨਾਲ ਭਰਪੂਰ ਫਿਲਮ, "ਚੇਤਾ ਸਿੰਘ" 1 ਸਤੰਬਰ, 2023 ਨੂੰ ਰਿਲੀਜ਼ ਹੋ ਰਹੀ ਹੈ। ਸਿਨੇਮਾਘਰਾਂ ਵਿੱਚ ਆਉਣ ਵਾਲੀ ਇਸ ਫ਼ਿਲਮ ਵਿੱਚ ਪ੍ਰਿੰਸ ਕੰਵਲਜੀਤ ਸਿੰਘ ਨੂੰ ਇੱਕ ਬੇਮਿਸਾਲ ਭੂਮਿਕਾ ਵਿੱਚ ਦਿਖਾਇਆ ਗਿਆ ਹੈ, ਟ੍ਰੇਲਰ ਨੇ ਦਰਸ਼ਕਾਂ ਦੇ ਸਾਹ ਰੋਕ ਦਿੱਤੇ ਹਨ, ਅਤੇ ਇਸ ਦੀ ਸਿਨੇਮੈਟਿਕ ਰਿਲੀਜ਼ ਦੀ ਉਮੀਦ ਬਹੁਤ ਜ਼ਿਆਦਾ ਚੱਲ ਰਹੀ ਹੈ। ਫਿਲਮ ਵਿੱਚ ਪ੍ਰਿੰਸ ਕੰਵਲਜੀਤ ਸਿੰਘ, ਜਪਜੀ ਖਹਿਰਾ ਅਤੇ ਮਿੰਟੂ ਕਾਪਾ ਨੇ ਮੁੱਖ ਭੂਮਿਕਾ ਨਿਭਾਈ ਹੈ ਅਤੇ ਇਸ ਦਾ ਨਿਰਦੇਸ਼ਨ ਆਸ਼ੀਸ਼ ਕੁਮਾਰ ਨੇ ਕੀਤਾ ਹੈ।

ਬੂਹੇ ਬਾਰੀਆਂ

"ਬੁਹੇ ਬਰਿਆਂ" ਨੇ ਆਪਣੇ ਦਿਲਚਸਪ ਟ੍ਰੇਲਰ ਨਾਲ ਕਾਫੀ ਚਰਚਾ ਪੈਦਾ ਕੀਤੀ ਹੋਈ ਹੈ। ਇਹ ਔਰਤ-ਕੇਂਦ੍ਰਿਤ ਫਿਲਮ, ਜੋ 15 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ, ਇਹ ਫਿਲਮ ਮਹੱਤਵਪੂਰਨ ਸਮਾਜਿਕ ਮੁੱਦਿਆਂ ਨੂੰ ਦਰਸਾਉਂਦੀ ਤੇ ਸਮਾਜਿਕ ਮੁੱਦਿਆਂ ਨੂੰ ਪੇਸ਼ ਕਰਦੀ ਹੈ। ਇਹ ਫ਼ਿਲਮ ਇੱਕ ਔਰਤਾਂ ਦੀ ਅਗਵਾਈ ਕਰਨ ਵਾਲੀ ਫ਼ਿਲਮ ਹੈ ਜਿਸ ਵਿੱਚ ਨੀਰੂ ਬਾਜਵਾ, ਰੁਬੀਨਾ ਬਾਜਵਾ, ਨਿਰਮਲ ਰਿਸ਼ੀ ਅਤੇ ਹੋਰ ਬਹੁਤ ਸਾਰੇ ਕਲਾਕਾਰ ਸ਼ਾਮਲ ਹਨ। ਫਿਲਮ ਦਾ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਨੇ ਕੀਤਾ ਹੈ।

ਰਬ ਦੀ ਮੇਹਰ

"ਰਬ ਦੀ ਮੇਹਰ" ਵਿੱਚ ਅਜੈ ਸਰਕਾਰੀਆ, ਕਸ਼ਿਸ਼ ਰਾਏ, ਅਤੇ ਧੀਰਜ ਕੁਮਾਰ ਇੱਕ ਸੁੰਦਰ ਪ੍ਰੇਮ ਕਹਾਣੀ ਨਾਲ 22 ਸਤੰਬਰ, 2023 ਨੂੰ ਪਰਦੇ ਨੂੰ ਹਿੱਟ ਕਰਣਗੇ। ਇਸ ਫਿਲਮ ਦਾ ਨਿਰਦੇਸ਼ਨ ਅਭੈ ਛਾਬੜਾ ਨੇ ਕੀਤਾ ਹੈ।

ਹੋਰ ਪੜ੍ਹੋ: ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਸੜਕ ਕਿਨਾਰੇ  ਲਸਣ ਵੇਚਦੇ ਆਏ ਨਜ਼ਰ , ਲੋਕਾਂ ਨੇ ਕਪਿਲ ਸ਼ਰਮਾ ਦਾ ਨਾਂਅ ਲੈ ਬਣਾਇਆ ਮਜ਼ਾਕ

ਗੱਡੀ ਜਾਂਦੀ ਐ ਛਲਾਂਗਾ ਮਾਰਦੀ

ਕੈਰੀ ਆਨ ਜੱਟਾ 3 ਦੇ ਸਿਰਜਣਹਾਰਾਂ ਦੀ ਇੱਕ ਹਾਸਰਸ ਪੇਸ਼ਕਸ਼ "ਗੱਡੀ ਜਾਂਦੀ ਐ ਛਲਾਂਗਾ ਮਾਰਦੀ" ਹਾਸਿਆਂ ਦਾ ਪਿਟਾਰਾ ਲੈਕੇ ਆ ਰਹੀ ਹੈ। ਇਹ ਮਜ਼ੇਦਾਰ ਕਹਾਣੀ, ਵਿਆਹ ਅਤੇ ਦਾਜ ਵਿੱਚ ਮਿਲੀ ਇੱਕ ਕਾਰ ਦੇ ਆਲੇ-ਦੁਆਲੇ ਘੁੰਮਦੀ ਹੈ, ਇਸ ਵਿੱਚ ਮੁੱਖ ਭੂਮਿਕਾ ਐਮੀ ਵਿਰਕ, ਬਿੰਨੂ ਢਿੱਲੋਂ, ਅਤੇ ਜੈਸਮੀਨ ਬਾਜਵਾ ਨਿਭਾ ਰਹੇ ਹਨ। ਇਹ ਫਿਲਮ 28 ਸਤੰਬਰ, 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਅਤੇ ਸਮੀਪ ਕੰਗ ਦੁਆਰਾ ਨਿਰਦੇਸ਼ਨ ਕੀਤਾ ਗਿਆ ਹੈ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network