ਰੁਬੀਨਾ ਬਾਜਵਾ ਨੇ ਪਤੀ ਗੁਰਬਖਸ਼ ਚਾਹਲ ਨਾਲ ਸਾਂਝੀ ਕੀਤੀ ਰੋਮਾਂਟਿਕ ਵੀਡੀਓ, ਕਿਹਾ 'ਤੂੰ ਹੀ ਰੇ'

ਮਸ਼ਹੂਰ ਪੰਜਾਬੀ ਅਦਾਕਾਰਾ ਤੇ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਜਲਦ ਹੀ ਆਪਣੀ ਨਵੀਂ ਫ਼ਿਲਮ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਵੇਗੀ। ਰੁਬੀਨਾ ਅਕਸਰ ਸੋਸ਼ਲ ਮੀਡੀਆ ਰਾਹੀਂ ਆਪਣੇ ਲਾਈਫ ਦੇ ਅਪਡੇਟਸ ਫੈਨਜ਼ ਨਾਲ ਸ਼ੇਅਰ ਕਰਦੀ ਹੈ। ਹਾਲ ਹੀ 'ਚ ਰੁਬੀਨਾ ਨੇ ਪਤੀ ਗੁਰਬਖ਼ਸ ਚਾਹਲ ਨਾਲ ਇੱਕ ਰੋਮਾਂਟਿਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Written by  Pushp Raj   |  May 24th 2023 12:41 PM  |  Updated: May 24th 2023 12:41 PM

ਰੁਬੀਨਾ ਬਾਜਵਾ ਨੇ ਪਤੀ ਗੁਰਬਖਸ਼ ਚਾਹਲ ਨਾਲ ਸਾਂਝੀ ਕੀਤੀ ਰੋਮਾਂਟਿਕ ਵੀਡੀਓ, ਕਿਹਾ 'ਤੂੰ ਹੀ ਰੇ'

Rubina bajwa and Gurbaksh chahal romantic video: ਪੰਜਾਬੀ ਫ਼ਿਲਮ ਇੰਡਸਟਰੀ 'ਚ  ਆਪਣੀ ਅਦਾਕਾਰੀ ਦੇ ਦਮ ਤੇ ਵੱਖਰੀ ਪਛਾਣ ਬਣਾਉਣ ਵਾਲੀ ਅਦਾਕਾਰਾ ਰੁਬੀਨਾ ਬਾਜਵਾ ਵਿਆਹ ਤੋਂ ਬਾਅਦ ਲਗਾਤਾਰ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓ ਰਾਹੀਂ ਫੈਨਜ਼ ਨੂੰ ਖੁਦ ਨਾਲ ਜੋੜੇ ਰੱਖਦੀ ਹੈ। 

ਦੱਸ ਦੇਈਏ ਕਿ ਰੁਬੀਨਾ ਪਿਛਲੇ ਸਾਲ ਯਾਨਿ ਸਾਲ 2022 ਵਿੱਚ 26 ਅਕਤੂਬਰ ਨੂੰ ਗੁਰਬਖਸ਼ ਸਿੰਘ ਚਾਹਲ ਨਾਲ ਵਿਆਹ ਦੇ ਬੰਧਨ ਵਿੱਚ ਬੱਝੀ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋਈਆਂ ਸੀ। ਇਸ ਸਭ ਵਿਚਕਾਰ ਇਹ ਜੋੜਾ ਆਪਣੇ ਪਿਆਰ ਨੂੰ ਇੱਕ-ਦੂਜੇ ਪ੍ਰਤੀ ਅਕਸਰ ਜ਼ਾਹਰ ਕਰਦਾ ਰਹਿੰਦਾ ਹੈ। 

ਇਹ ਵੀਡੀਓ ਗੁਰਬਖਸ਼ ਸਿੰਘ ਚਾਹਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਸ ਨੂੰ ਸਾਂਝਾ ਕਰਦਿਆਂ ਉਨ੍ਹਾਂ ਲਿਖਿਆ, ਤੂੰ ਹੀ ਰੇ... ਤੂੰ ਹੀ ਰੇ... ਇਸ ਪੋਸਟ ਵਿੱਚ ਤੁਸੀ ਦੇਖ ਸਕਦੇ ਹੋ ਰੁਬੀਨਾ ਦੇ ਪਤੀ ਗੁਰਬਖਸ਼ ਵੱਲ਼ੋਂ ਦਿੱਤੀ ਗਈ ਰੋਮਾਂਟਿਕ ਕੈਪਸ਼ਨ। 

ਜੋੜੇ ਦੀ ਇਸ ਵੀਡੀਓ ਨੂੰ ਫੈਨਜ਼ ਦੇ ਨਾਲ-ਨਾਲ ਕਈ ਮਸ਼ਹੂਰ ਸੈਲਬਸ ਵੀ ਪਸੰਦ ਕਰ ਰਹੇ ਹਨ। ਵੱਡੀ ਗਿਣਤੀ 'ਚ ਲੋਕਾਂ ਵੱਲੋਂ ਵੀ ਹਾਰਟ ਇਮੋਜ਼ੀ ਸਾਂਝੇ ਕੀਤੇ ਗਏ ਹਨ। ਜੋੜੇ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਲਗਾਤਾਰ ਆਪਣਾ ਪਿਆਰ ਬਰਸਾ ਰਹੇ ਹਨ।

ਦੱਸਣਯੋਗ ਹੈ ਕਿ ਰੁਬੀਨਾ 'ਤੇਰੀ ਮੇਰੀ ਗਲ ਬਣ ਗਈ', 'ਮੁੰਡਾ ਹੀ ਚਾਹੀਦਾ', 'ਸਰਗੀ' ਵਰਗੀਆਂ ਫਿਲਮਾਂ ਵਿੱਚ ਕੰਮ ਕਰਦੇ ਹੋਏ ਨਜ਼ਰ ਆ ਚੁੱਕੀ ਹੈ। 26 ਅਕਤੂਬਰ 2022 ਗੁਰਬਖਸ਼ ਸਿੰਘ ਚਾਹਲ  ਨਾਲ ਵਿਆਹ ਦੇ ਬੰਧਨ ਵਿੱਚ ਬੱਝੀ ਰੁਬੀਨਾ ਦੇ ਵਿਆਹ ਵਿੱਚ ਕੁਝ ਕਰੀਬੀ ਦੋਸਤ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸੀ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋਈਆ ਸੀ। 

ਹੋਰ ਪੜ੍ਹੋ: ਸਰਗੁਨ ਮਹਿਤਾ ਤੇ ਗਿੱਪੀ ਗਰੇਵਾਲ ਫ਼ਿਲਮ 'ਜੱਟ ਨੂੰ ਚੁੜੈਲ ਟੱਕਰੀ' ਦੀ ਟੀਮ ਨਾਲ ਮਸਤੀ ਕਰਦੇ ਆਏ ਨਜ਼ਰ, ਵੇਖੋ ਵੀਡੀਓ 

ਵਰਕਫਰੰਟ ਦੀ ਗੱਲ ਕਰਿਏ ਤਾਂ ਰੁਬੀਨਾ ਵੱਲੋਂ ਹਾਲ ਹੀ ਵਿੱਚ ਇੱਕ ਫਿਲਮ ਦੇ ਸੈੱਟ ਤੋਂ ਆਪਣੀਆਂ ਕਈ ਤਸਵੀਰਾਂ ਅਤੇ ਵੀਡੀਓ ਸਾਂਝੇ ਕੀਤੇ ਗਏ ਸੀ। ਹਾਲਾਂਕਿ ਉਹ ਕਿਸ ਫਿਲਮ ਦੀ ਸ਼ੂਟਿੰਗ ਵਿੱਚ ਵਿਅਸਤ ਸੀ ਉਸਦਾ ਟਾਈਟਲ ਸਾਹਮਣੇ ਨਹੀਂ ਆਇਆ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network