ਗੁਰਨਾਮ ਭੁੱਲਰ ਦੀ ਰਿਸੈਪਸ਼ਨ ਪਾਰਟੀ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਵੇਖੋ ਤਸਵੀਰਾਂ

ਗੁਰਨਾਮ ਭੁੱਲਰ ਨੇ ਗੁੱਪਚੁੱਪ ਤਰੀਕੇ ਦੇ ਨਾਲ ਬੀਤੇ ਦਿਨ ਵਿਆਹ ਕਰਵਾ ਲਿਆ । ਇਸ ਵਿਆਹ ਦੀਆਂ ਨਵੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਏ ਹਨ । ਜਿਸ ‘ਚ ਗਾਇਕ ਨਵ-ਵਿਆਹੀ ਲਾੜੀ ਦੇ ਨਾਲ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।

By  Shaminder November 21st 2023 10:01 AM -- Updated: November 21st 2023 10:05 AM

ਗੁਰਨਾਮ ਭੁੱਲਰ (Gurnam Bhullar) ਨੇ ਗੁੱਪਚੁੱਪ ਤਰੀਕੇ ਦੇ ਨਾਲ ਬੀਤੇ ਦਿਨ ਵਿਆਹ ਕਰਵਾ ਲਿਆ । ਇਸ ਵਿਆਹ ਦੀਆਂ ਨਵੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਏ ਹਨ । ਜਿਸ ‘ਚ ਗਾਇਕ ਨਵ-ਵਿਆਹੀ ਲਾੜੀ ਦੇ ਨਾਲ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਤੋਂ ਇਲਾਵਾ ਰਿਸੈਪਸ਼ਨ ਪਾਰਟੀ ਦੀਆਂ ਵੀ ਕਈ ਵੀਡੀਓਜ਼ ਸਾਹਮਣੇ ਆਈਆਂ ਹਨ ।ਜਿਸ ‘ਚ ਗਾਇਕ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ । 


ਹੋਰ ਪੜ੍ਹੋ :  ਡਾਂਸ ‘ਤੇ ਲੱਖਾਂ ਲੋਕਾਂ ਨੂੰ ਨਚਾਉਣ ਵਾਲੇ ਬੱਲੂ ਰਾਮਗੜ੍ਹੀਆ ਨੂੰ ਸੁਣਨੀਆਂ ਪੈਂਦੀਆਂ ਹਨ ਗੱਲਾਂ ‘ਤੂੰ ਸਰਦਾਰ ਹੋ ਕੇ ਨਚਾਰਾਂ ਵਾਲੇ ਕੰਮ ਕਿਉਂ ਕਰਦਾ ਏਂ’ ਬੱਲੂ ਨੇ ਰੋਂਦੇ ਹੋਏ ਦੱਸਿਆ ਹਾਲ

ਇਸ ਤੋਂ ਪਹਿਲਾਂ ਰੋਕੇ ਦੀਆਂ ਤਸਵੀਰਾਂ ਹੋਈਆਂ ਸੀ ਵਾਇਰਲ 

ਇਸ ਤੋਂ ਪਹਿਲਾਂ ਗਾਇਕ ਦੇ ਰੋਕੇ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਪਰ ਕਿਸੇ ਨੂੰ ਯਕੀਨ ਨਹੀਂ ਸੀ ਹੋਇਆ । ਫੈਨਸ ਨੂੰ ਇਹੀ ਲੱਗਿਆ ਕਿ ਗੁਰਨਾਮ ਭੁੱਲਰ ਦੀ ਕਿਸੇ ਫ਼ਿਲਮ ਦੇ ਸ਼ੂਟ ਦੌਰਾਨ ਦੀਆਂ ਇਹ ਤਸਵੀਰਾਂ ਹਨ ।


ਪਰ ਗਾਇਕ ਨੇ ਇਨ੍ਹਾਂ ਸਾਰੇ ਕਿਆਸਾਂ ‘ਤੇ ਉਦੋਂ ਫੁਲ ਸਟੌਪ ਲਗਾ ਦਿੱਤਾ, ਜਦੋਂ ਗਾਇਕ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ।ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਰਭਜਨ ਮਾਨ ਨੇ ਆਪਣੇ ਗੀਤਾਂ ਦੇ ਨਾਲ ਰੌਣਕਾਂ ਲਗਾਈਆਂ । 


ਗੁਰਨਾਮ ਭੁੱਲਰ ਦਾ ਵਰਕ ਫ੍ਰੰਟ 

ਗੁਰਨਾਮ ਭੁੱਲਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਇਨ੍ਹੀਂ ਦਿਨੀਂ ਉਹ ਆਪਣੀ ਫ਼ਿਲਮ ‘ਪਰਿੰਦਾ ਪਾਰ ਗਿਆ’  ਨੂੰ ਲੈ ਕੇ ਚਰਚਾ ‘ਚ ਹਨ । ਇਸ ਤੋਂ ਇਲਾਵਾ ਉਨ੍ਹਾਂ ਦੀ ਫ਼ਿਲਮ ‘ਗੁਲਾਬ, ਰੋਜੀ ਤੇ ਰੋਜ’ ਵੀ ਜਲਦ ਹੀ ਰਿਲੀਜ਼ ਹੋਵੇਗੀ । ਫ਼ਿਲਮ ਦਾ ਸ਼ੂਟ ਕੰਪਲੀਟ ਹੋ ਚੁੱਕਿਆ ਹੈ ।    



Related Post