ਸੱਜਣ ਅਦੀਬ ਦੇ ਵਿਆਹ ਦੇ ਨਵੇਂ ਵੀਡੀਓ ਆਏ ਸਾਹਮਣੇ, ਵੇਖੋ ਕਿਵੇਂ ਆਪਣੇ ਵਿਆਹ ‘ਚ ਗਾਇਕ ਨੇ ਪਾਇਆ ਭੰਗੜਾ
ਸੱਜਣ ਅਦੀਬ ਦੇ ਵਿਆਹ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੇ ਹਨ । ਹੁਣ ਸੱਜਣ ਅਦੀਬ (Sajjan Adeeb) ਦੀ ਸਿਹਰਾਬੰਦੀ ਦੇ ਸਮੇਂ ਅਤੇ ਜਾਗੋ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕ ਵੱਟਣੇ ਦੀ ਰਸਮ ਦੇ ਲਈ ਬੈਠਾ ਹੋਇਆ ਨਜ਼ਰ ਆ ਰਿਹਾ ਹੈ । ਜਦੋਂਕਿ ਇੱਕ ਹੋਰ ਵੀਡੀਓ ‘ਚ ਗਾਇਕ ਦੀ ਜਾਗੋ ਕੱਢੀ ਜਾ ਰਹੀ ਹੈ । ਜਿਸ ‘ਚ ਉਹ ਨੱਚਦਾ ਹੋਇਆ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਗਾਇਕ ਦਾ ਬੀਤੇ ਦਿਨੀਂ ਵਿਆਹ ਹੋਇਆ ਹੈ ।ਜਿਸ ਦੀਆਂ ਤਸਵੀਰਾਂ ਗਾਇਕ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । ਜਿਸ ਤੋਂ ਬਾਅਦ ਲੋਕਾਂ ਨੂੰ ਸੱਜਣ ਅਦੀਬ ਦੇ ਵਿਆਹ ਬਾਰੇ ਪਤਾ ਲੱਗਿਆ।
/ptc-punjabi/media/post_attachments/X3KluNVlh95HmbKBrQzl.jpg)
ਹੋਰ ਪੜ੍ਹੋ : ਗਾਇਕ ਰੌਸ਼ਨ ਪ੍ਰਿੰਸ ਨੇ ਲੁਧਿਆਣਾ ਦੇ ਮੰਦਰ ‘ਚ ਹੋਈ ਘਟਨਾ ‘ਤੇ ਜਤਾਇਆ ਦੁੱਖ
ਸੱਜਣ ਅਦੀਬ ਨੇ ਸਾਂਝੀ ਨਹੀਂ ਕੀਤੀ ਕੋਈ ਤਸਵੀਰ
ਸੱਜਣ ਅਦੀਬ ਨੇ ਕੋਈ ਵੀ ਤਸਵੀਰ ਆਪਣੇ ਵਿਆਹ ਦੀ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਨਹੀਂ ਕੀਤੀ ਹੈ। ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਇਸ ਵਿਆਹ ‘ਚ ਨਜ਼ਰ ਨਹੀਂ ਆਏ । ਰਣਜੀਤ ਬਾਵਾ ਇਸ ਵਿਆਹ ‘ਚ ਪਰਫਾਰਮ ਕਰਨ ਦੇ ਲਈ ਪੁੱਜੇ ਸਨ । ਇਸ ਤੋਂ ਪੰਜਾਬੀ ਵਿਰਸੇ ਨੂੰ ਦਰਸਾਉਂਦੇ ਲੋਕ ਕਲਾਕਾਰਾਂ ਨੇ ਆਪਣੇ ਭੰਗੜੇ ਤੇ ਬੋਲੀਆਂ ਦੇ ਨਾਲ ਸਮਾਂ ਬੰਨਿਆ ਸੀ ।
/ptc-punjabi/media/media_files/KPrOKrVWi4IkIuy57xIe.jpg)
View this post on Instagram
ਸੱਜਣ ਅਦੀਬ ਦਾ ਵਰਕ ਫ੍ਰੰਟ
ਸੱਜਣ ਅਦੀਬ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਪਰ ਉਨ੍ਹਾਂ ਨੂੰ ਪੰਜਾਬੀ ਇੰਡਸਟਰੀ ‘ਚ ਪਛਾਣ ‘ਇਸ਼ਕਾਂ ਦੇ ਲੇਖੇ’ ਦੇ ਨਾਲ ਮਿਲੀ ਸੀ । ਇਸ ਤੋਂ ਇਲਾਵਾ ‘ਲਾਈਏ ਜੇ ਯਾਰੀਆਂ’ ‘ਚ ਉਨ੍ਹਾਂ ਦੇ ਵੱਲੋਂ ਗਾਏ ਗੀਤ ‘ਇੱਕੋ ਜਿਹੇ’ ਗੀਤ ਨੇ ਵੀ ਕਾਮਯਾਬੀ ਦੇ ਸਾਰੇ ਰਿਕਾਰਡ ਤੋੜੇ ਹਨ ।
View this post on Instagram
ਇਸ ਤੋਂ ਇਲਾਵਾ ਜਗਜੀਤ ਸੰਧੂ ਦੀ ਫ਼ਿਲਮ ‘ਓਏ ਭੋਲੇ ਓਏ’ ‘ਚ ਵੀ ਉਨ੍ਹਾਂ ਨੇ ਗੀਤ ‘ਬਰਬਰੀ’ ਵੀ ਸਰੋਤਿਆਂ ਨੂੰ ਕਾਫੀ ਪਸੰਦ ਆਇਆ ਹੈ। ਸੱਜਣ ਅਦੀਬ ਨੇ ਜਿੱਥੇ ਗਾਇਕੀ ਦੇ ਖੇਤਰ ‘ਚ ਨਾਮ ਕਮਾਇਆ ਹੈ, ਉੱਥੇ ਹੀ ਕਈ ਫ਼ਿਲਮਾਂ ‘ਚ ਉਹ ਅਦਾਕਾਰੀ ਵੀ ਕਰ ਚੁੱਕੇ ਹਨ । ਜਿਸ ‘ਚ ਉਨ੍ਹਾਂ ਦੀ ਅਮਰਿੰਦਰ ਗਿੱਲ ਦੇ ਨਾਲ ਆਈ ਫ਼ਿਲਮ ‘ਲਾਈਏ ਜੇ ਯਾਰੀਆਂ’ ਫ਼ਿਲਮ ‘ਚ ਵੀ ਨਜ਼ਰ ਆ ਚੁੱਕੇ ਹਨ ।
View this post on Instagram