ਪਦਮ ਸ਼੍ਰੀ ਮਿਲਣ ਤੋਂ ਬਾਅਦ ਨਿਰਮਲ ਰਿਸ਼ੀ ਨੇ ਵੀਡੀਓ ਸਾਂਝਾ ਕਰ ਕੀਤਾ ਸਭ ਦਾ ਧੰਨਵਾਦ, ਕਿਹਾ ‘ਤੁਹਾਡੀਆਂ ਦੁਆਵਾਂ ਸਦਕਾ ਪੁੱਜੀ ਇਸ ਮੁਕਾਮ ‘ਤੇ’

ਨਿਰਮਲ ਰਿਸ਼ੀ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਦਾ ‘ਗੁਲਾਬੋ ਮਾਸੀ’ ਨਾਂਅ ਦਾ ਕਿਰਦਾਰ ਕਾਫੀ ਮਸ਼ਹੂਰ ਹੋਇਆ ਸੀ । ਉਹ ਪੰਜਾਬੀ ਇੰਡਸਟਰੀ ਦੀਆਂ ਬਿਹਤਰੀਨ ਅਭਿਨੇਤਰੀਆਂ ਚੋਂ ਇੱਕ ਹਨ ।

By  Shaminder April 26th 2024 03:38 PM

ਨਿਰਮਲ ਰਿਸ਼ੀ (Nirmal Rishi)ਜਿਨ੍ਹਾਂ ਨੂੰ ਬੀਤੇ ਦਿਨੀਂ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊੂਂਟ ‘ਤੇ ਸਾਂਝਾ ਕੀਤਾ ਸੀ । ਜਿਸ ‘ਚ ਉਨ੍ਹਾਂ ਨੇ ਆਪਣੇ ਫੈਨਸ ‘ਤੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ ਹੈ। ਵੀਡੀਓ ‘ਚ ਅਦਾਕਾਰਾ ਕਹਿੰਦੀ ਹੋਈ ਸੁਣਾਈ ਦੇ ਰਹੀ ‘ਤੁਹਾਡੇ ਫੈਨਸ ਦੀ ਬਦੌਲਤ ਮੈਂ ਇਸ ਮੁਕਾਮ ‘ਤੇ ਪੁੱਜੀ ਹਾਂ ਅਤੇ ਮੈਂ ਸਭ ਦਾ ਸ਼ੁਕਰੀਆ ਅਦਾ ਕਰਦੀ ਹਾਂ’।ਦੱਸ ਦਈਏ ਕਿ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਨੂੰ ਪਦਮ ਸ਼੍ਰੀ ਮਿਲਣ ਤੋਂ ਬਾਅਦ ਵਧਾਈ ਦਿੱਤੀ ਸੀ। ਬੀਤੇ ਦਿਨੀਂ ਗਾਇਕਾ ਸੁਦੇਸ਼ ਕੁਮਾਰੀ ਤੇ ਗਾਇਕ ਰਵਨੀਤ ਸਿੰਘ ਨੇ ਵੀ ਉਨ੍ਹਾਂ ਨੂੰ ਪਦਮ ਸ਼੍ਰੀ ਮਿਲਣ ‘ਤੇ ਪੋਸਟਾਂ ਪਾ ਕੇ ਵਧਾਈ ਦਿੱਤੀ ਸੀ। 


ਹੋਰ ਪੜੋ  : ‘ਅਮਰ ਸਿੰਘ ਚਮਕੀਲਾ’ ‘ਚ ਦਿਲਜੀਤ ਦੋਸਾਂਝ ਦੀ ਅਦਾਕਾਰੀ ਵੇਖ ਪ੍ਰਭਾਵਿਤ ਹੋਏ ਅਦਾਕਾਰ ਰਾਜ ਕੁਮਾਰ ਰਾਓ, ਕਿਹਾ ‘ਦਿਲਜੀਤ ਤੋਂ ਬਗੈਰ ਕੋਈ ਨਹੀਂ ਸੀ ਨਿਭਾ ਸਕਦਾ ਚਮਕੀਲੇ ਦਾ ਕਿਰਦਾਰ’

ਨਿਰਮਲ ਰਿਸ਼ੀ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਦਾ ‘ਗੁਲਾਬੋ ਮਾਸੀ’ ਨਾਂਅ ਦਾ ਕਿਰਦਾਰ ਕਾਫੀ ਮਸ਼ਹੂਰ ਹੋਇਆ ਸੀ । ਉਹ ਪੰਜਾਬੀ ਇੰਡਸਟਰੀ ਦੀਆਂ ਬਿਹਤਰੀਨ ਅਭਿਨੇਤਰੀਆਂ ਚੋਂ ਇੱਕ ਹਨ ।ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।


ਭਾਵੇਂ ਉਹ ਅੜਬ ਬੇਬੇ ਦਾ ਕੋਈ ਕਿਰਦਾਰ ਨਿਭਾਉਣਾ ਹੋਵੇ ਜਾਂ ਫਿਰ ਪਿੰਡ ਦੀ ਸੁਲਝੀ ਹੋਈ ਬਜ਼ੁਰਗ ਔਰਤ ਦਾ ਕਿਰਦਾਰ ਨਿਭਾਉਣਾ ਹੋਵੇ । ਹਰ ਕਿਰਦਾਰ ਨੂੰ ਉਨ੍ਹਾਂ ਨੇ ਬਹੁਤ ਹੀ ਖੂਬਸੂਰਤੀ ਦੇ ਨਾਲ ਨਿਭਾਇਆ ਹੈ।ਨਿਰਮਲ ਰਿਸ਼ੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ ਹੈ । ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਆਪਣੇ ਭਰਾ ਦੇ ਨਾਲ ਮਕਾਨ ਨੂੰ ਲੈ ਕੇ ਝਗੜਾ ਵੀ ਹੋਇਆ ਸੀ । ਜਿਸ ਦੀਆਂ ਕਾਫੀ ਖਬਰਾਂ ਸਾਹਮਣੇ ਆਈਆਂ ਸਨ । 

View this post on Instagram

A post shared by Nirmal Rishi (ਨਿਰਮਲ ਰਿਸ਼ੀ) 🎬 (@nirmalrishiofficial)







Related Post