ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਪਦਮ ਸ਼੍ਰੀ ਮਿਲਣ ਤੋਂ ਬਾਅਦ ਸੁਦੇਸ਼ ਕੁਮਾਰੀ ਤੇ ਗਾਇਕ ਰਵਨੀਤ ਸਿੰਘ ਨੇ ਦਿੱਤੀ ਵਧਾਈ
ਗਾਇਕ ਰਵਨੀਤ ਸਿੰਘ ਨੇ ਇੱਕ ਵੀਡੀਓ ਨਿਰਮਲ ਰਿਸ਼ੀ ਦੇ ਨਾਲ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਨਿਰਮਲ ਰਿਸ਼ੀ ਜੀ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ ।
ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਪਦਮ ਸ਼੍ਰੀ ਮਿਲਣ ਤੋਂ ਬਾਅਦ ਸੁਦੇਸ਼ ਕੁਮਾਰੀ ਤੇ ਗਾਇਕ ਰਵਨੀਤ ਸਿੰਘ ਨੇ ਦਿੱਤੀ ਵਧਾਈ
ਬੀਤੇ ਦਿਨ ਅਦਾਕਾਰਾ ਨਿਰਮਲ ਰਿਸ਼ੀ (Nirmal Rishi) ਨੂੰ ਰਾਸ਼ਟਰਪਤੀ ਦਰੋਪਦੀ ਮੁਰਮੁ ਵੱਲੋਂ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ । ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਗਾਇਕ ਰਵਨੀਤ ਸਿੰਘ ਨੇ ਇੱਕ ਵੀਡੀਓ ਨਿਰਮਲ ਰਿਸ਼ੀ ਦੇ ਨਾਲ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਨਿਰਮਲ ਰਿਸ਼ੀ ਜੀ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ ।
ਹੋਰ ਪੜ੍ਹੋ : ਪੰਜਾਬ ਦੇ ਖੰਨਾ ਸ਼ਹਿਰ ‘ਚ 35 ਸਾਲਾਂ ਬਾਅਦ ਘਰ ‘ਚ ਧੀ ਨੇ ਲਿਆ ਜਨਮ, ਪਰਿਵਾਰ ਨੇ ਮਨਾਇਆ ਜਸ਼ਨ
ਜਿਸ ‘ਚ ਨਿਰਮਲ ਰਿਸ਼ੀ ਗਾਇਕ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਰਵਨੀਤ ਕਹਿੰਦੇ ਹਨ ਕਿ ਬੇਬੇ ਹੁਣ ਗੋਲੀ ਕਦੋਂ ਮਾਰਨੀ ਮੈਨੂੰ, ਇਸ ਦੇ ਨਾਲ ਹੀ ਰਵਨੀਤ ਕਹਿੰਦੇ ਹਨ ਕਿ ਮੈਂ ਤਾਂ ਗੁੱਸੇ ਦੀ ਗੱਲ ਕਰਦਾ ਸੀ। ਜਿਸ ‘ਤੇ ਨਿਰਮਲ ਰਿਸ਼ੀ ਕਹਿੰਦੇ ਹਨ ਕਿ ਗੁੱਸਾ ਤਾਂ ਸਭ ਨੇ ਵੇਖਿਆ ਮੇਰਾ, ਹੁਣ ਪਿਆਰ ਵੀ ਵੇਖ ਲਿਆ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ।
ਪੰਜਾਬੀ ਗਾਇਕਾ ਸੁਦੇਸ਼ ਕੁਮਾਰੀ ਨੇ ਦਿੱਤੀ ਵਧਾਈ
ਨਿਰਮਲ ਰਿਸ਼ੀ ਨੂੰ ਪਦਮ ਸ਼੍ਰੀ ਮਿਲਣ ਤੋਂ ਬਾਅਦ ਪੰਜਾਬੀ ਗਾਇਕਾ ਸੁਦੇਸ਼ ਕੁਮਾਰੀ ਨੇ ਵੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਨਿਰਮਲ ਰਿਸ਼ੀ ਦੀ ਸਿਫ਼ਤ ‘ਚ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਪੰਜਾਬੀ ਫਿਲਮ ਇੰਡਸਟਰੀ ਦੀ ਆਨ, ਬਾਨ ਤੇ ਸ਼ਾਨ, ਪੰਜਾਬੀ ਅਦਾਕਾਰਾ ਮੈਡਮ ਨਿਰਮਲ ਰਿਸ਼ੀ ਜੀ ਨੂੰ ਕਲਾ ਦੇ ਖੇਤਰ ਵਿੱਚ ਯੋਗਦਾਨ ਲਈ ਪਦਮ ਸ਼੍ਰੀ ਐਵਾਰਡ ਮਿਲਣ ਤੇ ਬਹੁਤ ਬਹੁਤ ਮੁਬਾਰਕਾਂ ਜੀ।
ਇਹ ਪੰਜਾਬ, ਪੰਜਾਬੀਆਂ ਤੇ ਪੰਜਾਬੀਅਤ ਲਈ ਬੜੇ ਹੀ ਮਾਣ ਵਾਲੀ ਗੱਲ ਹੈ। ਸਾਨੂੰ ਸਭ ਨੂੰ ਆਪ ਜੀ ਤੇ ਬਹੁਤ ਮਾਣ ਹੈ ਨਿਰਮਲ ਰਿਸ਼ੀ ਮੈਮ। ਵਾਹਿਗੁਰੂ ਜੀ ਆਪ ਜੀ ਨੂੰ ਸਦਾ ਖੁੱਸ਼, ਤੰਦਰੁਸਤ ਤੇ ਲੰਬੀਆਂ ਉਮਰਾਂ ਬਖਸ਼ਣ ਜੀ। ਇਸੇ ਤਰ੍ਹਾਂ ਤੁਸੀਂ ਸਭ ਦੇ ਦਿਲਾਂ ਤੇ ਰਾਜ ਕਰਦੇ ਰਹੋਂ ਜੀ’। ਸੁਦੇਸ਼ ਕੁਮਾਰੀ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਵੀ ਖੂਬ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
