ਪੰਜਾਬ ਦੇ ਖੰਨਾ ਸ਼ਹਿਰ ‘ਚ 35 ਸਾਲਾਂ ਬਾਅਦ ਘਰ ‘ਚ ਧੀ ਨੇ ਲਿਆ ਜਨਮ, ਪਰਿਵਾਰ ਨੇ ਮਨਾਇਆ ਜਸ਼ਨ

ਧੀ ਦੇ ਜਨਮ ਤੋਂ ਬਾਅਦ ਇਹ ਪਰਿਵਾਰ ਪੱਬਾਂ ਭਾਰ ਹੋਇਆ ਪਿਆ ਹੈ ਅਤੇ ਢੋਲ ਦੀ ਥਾਪ ‘ਤੇ ਬੱਚੀ ਦੇ ਦਾਦੇ ਵੱਲੋਂ ਭੰਗੜਾ ਪਾਇਆ ਜਾ ਰਿਹਾ ਹੈ।ਜਿਸ ਦਾ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ ।

Written by  Shaminder   |  April 25th 2024 12:06 PM  |  Updated: April 25th 2024 12:06 PM

ਪੰਜਾਬ ਦੇ ਖੰਨਾ ਸ਼ਹਿਰ ‘ਚ 35 ਸਾਲਾਂ ਬਾਅਦ ਘਰ ‘ਚ ਧੀ ਨੇ ਲਿਆ ਜਨਮ, ਪਰਿਵਾਰ ਨੇ ਮਨਾਇਆ ਜਸ਼ਨ

ਅੱਜ ਕੱਲ੍ਹ ਧੀਆਂ ਨੂੰ ਲੈ ਕੇ ਲੋਕਾਂ ਦੀ ਸੋਚ ਬਦਲ ਰਹੀ ਹੈ ਅਤੇ ਹੁਣ ਧੀਆਂ ਨੂੰ ਵੀ ਪੁੱਤਾਂ ਵਾਂਗ ਪਿਆਰ ਤੇ ਸਤਿਕਾਰ ਦਿੱਤਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪਰਿਵਾਰ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਨ੍ਹਾਂ ਦੇ ਘਰ 35  ਸਾਲ ਬਾਅਦ ਧੀ ਨੇ ਜਨਮ (Daughter Birth) ਲਿਆ ਹੈ। ਧੀ ਦੇ ਜਨਮ ਤੋਂ ਬਾਅਦ ਇਹ ਪਰਿਵਾਰ ਪੱਬਾਂ ਭਾਰ ਹੋਇਆ ਪਿਆ ਹੈ ਅਤੇ ਢੋਲ ਦੀ ਥਾਪ ‘ਤੇ ਬੱਚੀ ਦੇ ਦਾਦੇ ਵੱਲੋਂ ਭੰਗੜਾ ਪਾਇਆ ਜਾ ਰਿਹਾ ਹੈ।

ਹੋਰ ਪੜ੍ਹੋ : ਭੈਣ ਦੇ ਸੰਗੀਤ ‘ਚ ਕ੍ਰਿਸ਼ਨਾ ਅਭਿਸ਼ੇਕ ਨੇ ਪਤਨੀ ਦੇ ਨਾਲ ਕੀਤਾ ਡਾਂਸ, ਵੇਖੋ ਵੀਡੀਓ

ਜਿਸ ਦਾ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਵ-ਜਨਮੀ ਧੀ ਨੂੰ ਇਹ ਪਰਿਵਾਰ ਆਪਣੇ ਘਰ ਫੁੱਲਾਂ ਅਤੇ ਗੁਬਾਰਿਆਂ ਦੇ ਨਾਲ ਸੱਜੀ ਕਾਰ ‘ਚ ਲੈ ਕੇ ਆਇਆ ਹੈ। ਦੱਸ ਦਈਏ ਕਿ ਇਸ ਪਰਿਵਾਰ ‘ਚ ਕਈ ਸਾਲਾਂ ਤੋਂ ਪੁੱਤਰ ਹੀ ਹੋ ਰਹੇ ਸਨ ।

ਬੱਚੀ ਦੇ ਦਾਦੇ ਦੀਦਾਰ ਬੱਲ ਨੇ ਕਿਹਾ ਕਿ ੩੫ ਸਾਲ ਬਾਅਦ ਇਹ ਬੱਚੀ ਪੋਤਰੀ ਦੇ ਰੂਪ ‘ਚ ਉਨ੍ਹਾਂ ਦੇ ਘਰ ਆਈ ਹੈ। ਪੂਰਾ ਪਰਿਵਾਰ ਬੱਚੀ ਦੇ ਜਨਮ ਨੂੰ ਲੈ ਕੇ ਖੁਸ਼ ਹੈ। ਦੱਸ ਦਈਏ ਕਿ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਪ੍ਰਮਾਤਮਾ ਦੇ ਦਰ ‘ਤੇ ਧੀ ਨੂੰ ਲੈ ਕੇ ਅਰਦਾਸਾਂ ਕਰ ਰਹੇ ਸਨ । ਬੱਚੀ ਦੇ ਪਿਤਾ ਬਲਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਸ ਤੋਂ ਪਹਿਲਾਂ ਸੱਤ ਸਾਲ ਦਾ ਪੁੱਤਰ ਹੈ  । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network