ਅੱਜ ਦੀ ਸਵਾਰਥੀ ਦੁਨੀਆ ਨੂੰ ਬਿਆਨ ਕਰਦਾ ਹੈ ਬਾਬਾ ਗੁਲਾਬ ਸਿੰਘ ਜੀ ਤੇ ਨਿਸ਼ਾ ਬਾਨੋ ਦਾ ਧਾਰਮਿਕ ਗੀਤ

ਗੀਤ ਦੇ ਰਾਹੀਂ ਬਾਬਾ ਗੁਲਾਬ ਸਿੰਘ ਜੀ ਨੇ ਸਮਾਜ ਨੂੰ ਇੱਕ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਪ੍ਰਮਾਤਮਾ ਦੇ ਨਾਲ ਹੀ ਜੁੜਨਾ ਹਰ ਮੁਸੀਬਤ ਦਾ ਹੱਲ ਹੈ। ਕਿਉਂਕਿ ਜਦੋਂ ਇਨਸਾਨ ਹਰ ਪਾਸੇ ਤੋਂ ਹਾਰ ਜਾਂਦਾ ਹੈ ਤਾਂ ਫਿਰ ਉਹ ਪ੍ਰਮਾਤਮਾ ਹੀ ਸਹਾਰਾ ਬਣਦਾ ਹੈ।

By  Shaminder April 24th 2024 04:44 PM

ਨਿਸ਼ਾ ਬਾਨੋ (Nisha Bano) ਤੇ ਬਾਬਾ ਗੁਲਾਬ ਸਿੰਘ (Baba Gulab Singh Ji) ਜੀ ਦਾ ਧਾਰਮਿਕ ਗੀਤ ਰਿਲੀਜ਼ ਹੋ ਚੁੱਕਿਆ ਹੈ। ਇਹ ਗੀਤ ‘ਹੱਥ ਆਪਣਾ ਫੜਾ ਦਿਓ ਰਾਜਾ ਜੀ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਗੁਰਜੰਟ ਸਿੰਘ ਪਟਿਆਲਾ ਦੇ ਵੱਲੋਂ ਲਿਖੇ ਗਏ ਹਨ । ਗੀਤ ਦੀ ਫੀਚਰਿੰਗ ‘ਚ ਨਿਸ਼ਾ ਬਾਨੋ ਤੇ ਉਨ੍ਹਾਂ ਦੇ ਪਤੀ ਸਮੀਰ ਮਾਹੀ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ‘ਡੌਲੀ ਚਾਹਵਾਲਾ’ ਦੇ ਕੋਲ ਚਾਹ ਪੀਣ ਪਹੁੰਚੇ ਹਰਿਆਣਾ ਦੇ ਸੀਐੱਮ ਨਾਇਬ ਸਿੰਘ ਸੈਣੀ

ਗੀਤ ‘ਚ ਅੱਜ ਦੇ ਸਵਾਰਥੀ ਯੁੱਗ ਦੀ ਅਸਲੀਅਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਜ਼ਰੂਰਤ ਵੇਲੇ ਜਦੋਂ ਆਪਣੇ ਮੂੰਹ ਮੋੜ ਲੈਂਦੇ ਨੇ ਤਾਂ ਹਰ ਮੁਸ਼ਕਿਲ ਦੀ ਘੜੀ ‘ਚ ਉਹ ਪ੍ਰਮਾਤਮਾ ਹੀ ਸਾਥ ਦਿੰਦਾ ਹੈ।ਇਸ ਦੇ ਨਾਲ ਹੀ ਇਸ ਗੀਤ ਦੇ ਰਾਹੀਂ ਬਾਬਾ ਗੁਲਾਬ ਸਿੰਘ ਜੀ ਨੇ ਸਮਾਜ ਨੂੰ ਇੱਕ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਪ੍ਰਮਾਤਮਾ ਦੇ ਨਾਲ ਹੀ ਜੁੜਨਾ ਹਰ ਮੁਸੀਬਤ ਦਾ ਹੱਲ ਹੈ।


ਕਿਉਂਕਿ ਜਦੋਂ ਇਨਸਾਨ ਹਰ ਪਾਸੇ ਤੋਂ ਹਾਰ ਜਾਂਦਾ ਹੈ ਤਾਂ ਫਿਰ ਉਹ ਪ੍ਰਮਾਤਮਾ ਹੀ ਸਹਾਰਾ ਬਣਦਾ ਹੈ। ਕਿਉਂਕਿ ਸੁੱਖ ਵੇਲੇ ਤਾਂ ਹਰ ਕੋਈ ਤੁਹਾਡੇ ਨਾਲ ਖੜਦਾ ਹੈ, ਪਰ ਪਰਖ ਆਪਣਿਆਂ ਦੀ ਉਦੋਂ ਹੀ ਹੁੰਦੀ ਹੈ ਜਦੋਂ ਇਨਸਾਨ ‘ਤੇ ਬੁਰਾ ਵਕਤ ਆਉਂਦਾ ਹੈ।ਮੁਸ਼ਕਿਲ ਦੀ ਇਸ ਘੜੀ ‘ਚ ਕੋਈ ਹੀ ਹੁੰਦਾ ਹੈ ਜੋ ਖੜਦਾ ਹੈ। ਪਰ ਜੇ ਤੁਸੀਂ ਪ੍ਰਮਾਤਮਾ ਦੇ ਨਜ਼ਦੀਕ ਹੁੰਦੇ ਹੋ ਤਾਂ ਉਹ ਕਦੇ ਵੀ ਤੁਹਾਡੀ ਬਾਂਹ ਨਹੀਂ ਛੱਡਦਾ ।  








Related Post