ਨਿਸ਼ਾ ਬਾਨੋ ਦੇ ਕੰਮ ਦੀ ਪਰੀਣੀਤੀ ਚੋਪੜਾ ਨੇ ਕੀਤੀ ਤਾਰੀਫ, ਵੇਖੋ ਵੀਡੀਓ
ਨਿਸ਼ਾ ਬਾਨੋ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਅਦਾਕਾਰਾ ਪਰੀਣੀਤੀ ਚੋਪੜਾ ਦੇ ਨਾਲ ਨਜ਼ਰ ਆ ਰਹੀ ਹੈ। ਪਰੀਣੀਤੀ ਨੇ ਨਿਸ਼ਾ ਬਾਨੋ ਦੇ ਕੰਮ ਦੀ ਤਾਰੀਫ ਕੀਤੀ ਹੈ।
ਨਿਸ਼ਾ ਬਾਨੋ ਦੇ ਕੰਮ ਦੀ ਪਰੀਣੀਤੀ ਚੋਪੜਾ ਨੇ ਕੀਤੀ ਤਾਰੀਫ, ਵੇਖੋ ਵੀਡੀਓ
ਦਿਲਜੀਤ ਦੋਸਾਂਝ (Diljit Dosanjh) ਅਤੇ ਪਰੀਣੀਤੀ ਚੋਪੜਾ (Parineeti Chopra) ਦੇ ਨਾਲ ਨਾਲ ਇਨ੍ਹੀਂ ਦਿਨੀਂ ਨਿਸ਼ਾ ਬਾਨੋ (Nisha Bano) ਵੀ ਸੁਰਖੀਆਂ ‘ਚ ਬਣੀ ਹੋਈ ਹੈ । ਕਿਉਂਕਿ ਇਹ ਦੋਵਾਂ ਕਲਾਕਾਰਾਂ ਦੇ ਨਾਲ ਫ਼ਿਲਮ ‘ਅਮਰ ਸਿੰਘ ਚਮਕੀਲਾ’ ‘ਚ ਨਜ਼ਰ ਆਈ ਹੈ। ਨਿਸ਼ਾ ਬਾਨੋ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਅਦਾਕਾਰਾ ਪਰੀਣੀਤੀ ਚੋਪੜਾ ਦੇ ਨਾਲ ਨਜ਼ਰ ਆ ਰਹੀ ਹੈ। ਪਰੀਣੀਤੀ ਨੇ ਨਿਸ਼ਾ ਬਾਨੋ ਦੇ ਕੰਮ ਦੀ ਤਾਰੀਫ ਕੀਤੀ ਹੈ। ਇਹ ਵੀਡੀਓ ਚਮਕੀਲਾ ਫ਼ਿਲਮ ਦੇ ਪ੍ਰੀਮੀਅਰ ਦਾ ਹੈ।
ਨਿਸ਼ਾ ਬਾਨੋ ਨੇ ਕਈ ਹਿੱਟ ਫ਼ਿਲਮਾਂ ‘ਚ ਕੀਤਾ ਕੰਮ
ਨਿਸ਼ਾ ਬਾਨੋ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਜਿਸ ‘ਚ ਨਿੱਕਾ ਜ਼ੈਲਦਾਰ, ਨੀ ਮੈਂ ਸੱਸ ਕੁੱਟਣੀ, ਲਾਵਾਂ ਫੇਰੇ, ਰਾਂਝਾ ਰਿਫਿਊਜੀ, ਆਟੇ ਦੀ ਚਿੜ੍ਹੀ ਸਣੇ ਕਈ ਫ਼ਿਲਮਾਂ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ‘ਚ ਸ਼ਾਮਿਲ ਹਨ । ਨਿਸ਼ਾ ਬਾਨੋ ਨੂੰ ਕਾਲਜ ਸਮੇਂ ਤੋਂ ਹੀ ਨੱਚਣ ਗਾਉਣ ਦਾ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਸ ਦੇ ਪ੍ਰੋਫੈਸ਼ਨ ‘ਚ ਤਬਦੀਲ ਹੋ ਗਿਆ ।

ਵਧੀਆ ਅਦਾਕਾਰਾ ਹੋਣ ਦੇ ਨਾਲ-ਨਾਲ ਵਧੀਆ ਗਾਇਕਾ ਵੀ ਹੈ ਨਿਸ਼ਾ
ਨਿਸ਼ਾ ਬਾਨੋ ਜਿੱਥੇ ਵਧੀਆ ਅਦਾਕਾਰਾ ਹੈ। ਉੱਥੇ ਹੀ ਵਧੀਆ ਗਾਇਕਾ ਵੀ ਹੈ। ਉਸ ਨੇ ਆਪਣੀ ਆਵਾਜ਼ ‘ਚ ਹੁਣ ਤੱਕ ਕਈ ਗੀਤ ਰਿਲੀਜ਼ ਆਪਣੀ ਆਵਾਜ਼ ‘ਚ ਕੀਤੇ ਹਨ । ਨਿਸ਼ਾ ਬਾਨੋ ਹਾਲ ਹੀ ‘ਚ ਉਸ ਵੇਲੇ ਸੁਰਖੀਆਂ ‘ਚ ਆ ਗਈ ਸੀ । ਜਦੋਂ ਉਸ ਦੀ ਇੱਕ ਤਸਵੀਰ ਦਿਲਜੀਤ ਦੋਸਾਂਝ ਦੇ ਨਾਲ ਵਾਇਰਲ ਹੋ ਗਈ ਸੀ।
ਇਸ ਤਸਵੀਰ ਨੂੰ ਕਈ ਮੀਡੀਆ ਹਾਊਸ ਨੇ ਦਿਲਜੀਤ ਦੀ ਪਤਨੀ ਦੱਸ ਦਿੱਤਾ ਸੀ । ਜਿਸ ਤੋਂ ਬਾਅਦ ਨਿਸ਼ਾ ਨੇ ਖੁਦ ਸਾਹਮਣੇ ਆ ਕੇ ਇਸ ਸਬੰਧੀ ਆਪਣੀ ਸਫਾਈ ਦਿੱਤੀ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜ੍ਹੋ :