ਗੁਰਦੁਆਰਾ ਸਾਹਿਬ ‘ਚ ਭਾਂਡੇ ਮਾਂਜਣ ਦੀ ਸੇਵਾ ਕਰਦੀ ਨਜ਼ਰ ਆਈ ਨਿਸ਼ਾ ਬਾਨੋ, ਵੇਖੋ ਵੀਡੀਓ

ਨਿਸ਼ਾ ਬਾਨੋ ਨੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਿਆ ਅਤੇ ਗੁਰੁ ਘਰ ਦਾ ਆਸ਼ੀਰਵਾਦ ਲਿਆ । ਇਸ ਮੌਕੇ ਅਦਾਕਾਰਾ ਗੁਰਦੁਆਰਾ ਸਾਹਿਬ ‘ਚ ਭਾਂਡਿਆਂ ਦੀ ਸੇਵਾ ਵੀ ਕਰਦੀ ਹੋਈ ਦਿਖਾਈ ਦਿੱਤੀ।

Written by  Shaminder   |  April 10th 2024 10:31 AM  |  Updated: April 10th 2024 10:31 AM

ਗੁਰਦੁਆਰਾ ਸਾਹਿਬ ‘ਚ ਭਾਂਡੇ ਮਾਂਜਣ ਦੀ ਸੇਵਾ ਕਰਦੀ ਨਜ਼ਰ ਆਈ ਨਿਸ਼ਾ ਬਾਨੋ, ਵੇਖੋ ਵੀਡੀਓ

ਨਿਸ਼ਾ ਬਾਨੋ (Nisha Bano) ਨੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਿਆ ਅਤੇ ਗੁਰਦੁਆਰਾ ਸਾਹਿਬ ‘ਚ ਭਾਂਡਿਆਂ ਦੀ ਸੇਵਾ ਕਰਦੀ ਹੋਈ ਨਜ਼ਰ ਆਈ । ਇਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ। ਜਿਸ ‘ਚ ਉਹ ਗੁਰਦੁਆਰਾ ਸਾਹਿਬ ‘ਚ ਭਾਂਡੇ ਮਾਂਜਣ ਦੀ ਸੇਵਾ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਫੈਨਸ ਦੇ ਨਾਲ ਤਸਵੀਰਾਂ ਕਲਿੱਕ ਕਰਵਾਉਂਦੀ ਹੋਈ ਦਿਖਾਈ ਦੇ ਰਹੀ ਹੈ। 

ਹੋਰ ਪੜ੍ਹੋ :  ਗਾਇਕ ਗੁਰਦਾਸ ਮਾਨ ਨੇ ਆਪਣੀ ਪਤਨੀ ਨਾਲ ਸ੍ਰੀ ਬਗਲਾਮੁਖੀ ਮੰਦਰ ਵਿੱਚ ਮੱਥਾ ਟੇਕਿਆ

ਬਾਬਾ ਗੁਲਾਬ ਸਿੰਘ ਨਾਲ ਆ ਰਿਹਾ ਧਾਰਮਿਕ ਗੀਤ 

 ਨਿਸ਼ਾ ਬਾਨੋ ਜਲਦ ਹੀ ਬਾਬਾ ਗੁਲਾਬ ਸਿੰਘ ਜੀ ਦੇ ਨਾਲ ਨਵਾਂ ਧਾਰਮਿਕ ਗੀਤ ਵੀ ਲੈ ਕੇ ਆ ਰਹੇ ਹਨ । ਜਿਸ ਦੇ ਬਾਰੇ ਅਦਾਕਾਰਾ ਨੇ ਕੁਝ ਦਿਨ ਪਹਿਲਾਂ ਜਾਣਕਾਰੀ ਵੀ ਸਾਂਝੀ ਕੀਤੀ ਸੀ । ਬਾਬਾ ਗੁਲਾਬ ਸਿੰਘ ਦੇ ਧਾਰਮਿਕ ਗੀਤਾਂ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਦਾ ਰਿਹਾ ਹੈ। ਇਹ ਗੀਤ ‘ਰਾਜਾ ਸਾਹਿਬ’ ਨੂੰ ਸਮਰਪਿਤ ਹੈ। ਇਸ ਤੋਂ ਇਲਾਵਾ ਨਿਸ਼ਾ ਬਾਨੋ ਹੋਰ ਵੀ ਕਈ ਪ੍ਰੋਜੈਕਟ ‘ਤੇ ਕੰਮ ਕਰ ਰਹੀ ਹੈ।

ਨਿਸ਼ਾ ਬਾਨੋ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਕਾਮਿਕ ਹੋਣ ਜਾਂ ਫਿਰ ਅੜਬ ਮੁਟਿਆਰ ਦਾ ਕਿਰਦਾਰ ਨਿਭਾਉਣਾ ਹੋਵੇ ।ਹਰ ਕਿਰਦਾਰ ‘ਚ ਉਹ ਫਿੱਟ ਬੈਠਦੇ ਹਨ । ਉਨ੍ਹਾਂ ਦੇ ਵੱਲੋਂ ਫ਼ਿਲਮ ‘ਨਿੱਕਾ ਜ਼ੈਲਦਾਰ’ ‘ਚ ਨਿਭਾਏ ਗਏ ਸ਼ਾਂਤੀ ਦੇ ਕਿਰਦਾਰ ਨੂੰ ਬਹੁਤ ਪਸੰਦ ਕੀਤਾ ਗਿਆ ਸੀ । ਦਿਲਜੀਤ ਦੋਸਾਂਝ ਦੇ ਨਾਲ ਉਨ੍ਹਾਂ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਵੀ ਆਉਣ ਵਾਲੀ ਹੈ। ਇਸ ਫ਼ਿਲਮ ‘ਚ ਉਨ੍ਹਾਂ ਨੇ ਛੋਟਾ ਜਿਹਾ ਕਿਰਦਾਰ ਨਿਭਾਇਆ ਹੈ। 

  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network