ਗਾਇਕ ਗੁਰਦਾਸ ਮਾਨ ਨੇ ਆਪਣੀ ਪਤਨੀ ਨਾਲ ਸ੍ਰੀ ਬਗਲਾਮੁਖੀ ਮੰਦਰ ਵਿੱਚ ਮੱਥਾ ਟੇਕਿਆ
ਗੁਰਦਾਸ ਮਾਨ ਆਪਣੀ ਪਤਨੀ ਸਮੇਤ ਹਿਮਾਚਲ ਪ੍ਰਦੇਸ਼ ਦੇ ਇੱਕ ਮੰਦਰ ‘ਚ ਨਤਮਸਤਕ ਹੋਏ । ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ।
ਗਾਇਕ ਗੁਰਦਾਸ ਮਾਨ ਨੇ ਆਪਣੀ ਪਤਨੀ ਨਾਲ ਸ੍ਰੀ ਬਗਲਾਮੁਖੀ ਮੰਦਰ ਵਿੱਚ ਮੱਥਾ ਟੇਕਿਆ
ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ (Gurdas Maan) ਨੇ ਆਪਣੀ ਪਤਨੀ ਦੇ ਨਾਲ ਅਦਾਕਾਰ ਗੁਰਦਾਸ ਮਾਨ ਨੇ ਆਪਣੀ ਪਤਨੀ ਸਮੇਤ ਜ਼ਿਲ੍ਹਾ ਕਾਂਗੜਾ ਦੇ ਮੁੱਖ ਸਿੱਧਪੀਠ ਸ਼੍ਰੀ ਬਗਲਾਮੁਖੀ ਮੰਦਿਰ ਬਨਖੰਡੀ ਵਿਖੇ ਮੱਥਾ ਟੇਕਿਆ। ਮੰਦਿਰ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਮਾਤਾ ਦਾ ਸਿਰੋਪਾਓ ਭੇਟ ਕੀਤਾ। ਮੰਦਿਰ ਪਹੁੰਚੇ ਸ਼ਰਧਾਲੂ ਗੁਰਦਾਸ ਮਾਨ ਨਾਲ ਸੈਲਫੀ ਲੈਂਦੇ ਨਜ਼ਰ ਆਏ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੇ ਦੋਸਤ ਨੇ ਗਾਇਕ ਦੀ ਪਤਨੀ ਅਤੇ ਬੱਚੇ ਬਾਰੇ ਕੀਤਾ ਖੁਲਾਸਾ, ਵਿਦੇਸ਼ ‘ਚ ਰਹਿੰਦੀ ਹੈ ਪਤਨੀ
ਗੁਰਦਾਸ ਮਾਨ ਹਰ ਧਰਮ ਦਾ ਕਰਦੇ ਨੇ ਸਤਿਕਾਰ
ਗੁਰਦਾਸ ਮਾਨ ਹਰ ਧਰਮ ਦਾ ਸਤਿਕਾਰ ਕਰਦੇ ਹਨ । ਨਿਮਰਤਾ, ਹਲੀਮੀ ਦੇ ਪੁੰਜ ਗੁਰਦਾਸ ਮਾਨ ਨੇ ਕਦੇ ਵੀ ਕੋਈ ਉੱਚਾ ਬੋਲ ਨਹੀਂ ਬੋਲਿਆ ਅਤੇ ਹਮੇਸ਼ਾ ਹੀ ਪ੍ਰਮਾਤਮਾ ਦੇ ਹਰ ਦਰ ‘ਤੇ ਝੁਕਦੇ ਹਨ । ਉਹ ਜ਼ਮੀਨ ਦੇ ਨਾਲ ਜੁੜੇ ਕਲਾਕਾਰ ਹਨ ਅਤੇ ਪਲਾਂ ‘ਚ ਹੀ ਸਭ ਨੂੰ ਆਪਣਾ ਬਣਾ ਲੈਂਦੇ ਹਨ ।

ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ
ਗੁਰਦਾਸ ਮਾਨ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਮਾਮਲਾ ਗੜਬੜ ਹੈ, ਛੱਲਾ, ਦਿਲ ਦਾ ਮਾਮਲਾ ਹੈ, ਰੋਟੀ, ਕਮਲੀ, ਰੋਟੀ ਹੱਕ ਦੀ ਖਾਈਏ ਜੀ, ਲੱਖ ਪ੍ਰਦੇਸੀ ਹੋਈਏ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਸੂਚੀ ‘ਚ ਸ਼ਾਮਿਲ ਹਨ ।
ਫ਼ਿਲਮਾਂ ‘ਚ ਵੀ ਕੀਤਾ ਕੰਮ
ਗੁਰਦਾਸ ਮਾਨ ਜਿੱਥੇ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸਰਗਰਮ ਹਨ। ਉੱਥੇ ਹੀ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਜਿਸ ‘ਚ ਵਾਰਿਸ ਸ਼ਾਹ, ਇਸ਼ਕ ਦਾ ਵਾਰਿਸ, ਉੱਚਾ ਦਰ ਬਾਬੇ ਨਾਨਕ ਦਾ, ਸੁਖਮਣੀ, ਨਨਕਾਣਾ ਸਣੇ ਕਈ ਫ਼ਿਲਮਾਂ ‘ਚ ਉਹ ਅਦਾਕਾਰੀ ਕਰ ਚੁੱਕੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
