ਪੰਜਾਬੀ ਅਦਾਕਾਰਾ ਗੁਰਲੀਨ ਚੋਪੜਾ ਤੇ ਅਦਾਕਾਰ ਦਵਿੰਦਰ ਯਾਦਵ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੇ
ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ‘ਚ ਦਰਸ਼ਨਾਂ ਦੇ ਲਈ ਪਹੁੰਚਦੇ ਹਨ । ਹੁਣ ਪੰਜਾਬੀ, ਤੇਲਗੂ ਅਤੇ ਹਿੰਦੀ ਫ਼ਿਲਮਾਂ ‘ਚ ਕੰਮ ਕਰਨ ਵਾਲੀ ਅਦਾਕਾਰਾ ਗੁਰਲੀਨ ਚੋਪੜਾ (Gurleen Chopra) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੀ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ । ਇਸ ਮੌਕੇ ਅਦਾਕਾਰਾ ਨੇ ਫੈਨਸ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੇ ਦੇ ਨਾਲ-ਨਾਲ ਪ੍ਰਮਾਤਮਾ ਦੇ ਨਾਮ ਸਿਮਰਨ ‘ਤੇ ਜ਼ੋਰ ਦਿੱਤਾ ।
/ptc-punjabi/media/media_files/HOLTrdx9yDW0qrQhqspe.jpg)
ਹੋਰ ਪੜ੍ਹੋ : ਕਈ ਹਿੱਟ ਫ਼ਿਲਮਾਂ ‘ਚ ਕੰਮ ਕਰਨ ਵਾਲੀ ਅਦਾਕਾਰਾ ਰੰਭਾ ਫ਼ਿਲਮਾਂ ਤੋਂ ਹੋ ਗਈ ਹੈ ਦੂਰ, ਹੁਣ ਕਰਦੀ ਹੈ ਇਹ ਕੰਮ
ਗੁਰਲੀਨ ਚੋਪੜਾ ਨੇ ਕਿਹਾ ਕਿ ਗੁਰੂ ਘਰ ਆ ਕੇ ਕੁਝ ਮੰਗਣ ਦੀ ਜਰੂਰਤ ਨਹੀਂ ਪੈਂਦੀ। ਵਾਹਿਗੁਰੂ ਆਪਣੇ ਆਪ ਹੀ ਸਭ ਕੁਝ ਦੇ ਦਿੰਦਾ ਹੈ। ਗੁਰਲੀਨ ਚੋਪੜਾ ਨੇ ਕਿਹਾ ਕਿ ਮੇਰੀ ਨਵੀਂ ਵੈੱਬ ਸੀਰੀਜ਼ ਆ ਰਹੀ ਹੈ । ਜਿਸ ਦੀ ਕਾਮਯਾਬੀ ਦੀ ਅਰਦਾਸ ਕਰਨ ਦੇ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਪਹੁੰਚੇ ਹਨ ।
/ptc-punjabi/media/media_files/53jbqoYtOITC4CVegpVg.jpg)
ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਏਗੀ ਗੁਰਲੀਨ
ਇਸ ਤੋਂ ਇਲਾਵਾ ਗੁਰਲੀਨ ਚੋਪੜਾ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਹੈ।ਜਲਦ ਹੀ ਅਦਾਕਾਰਾ ਦੀਆਂ ਪੰਜਾਬੀ ਅਤੇ ਦੋ ਤੇਲਗੂ ‘ਚ ਫ਼ਿਲਮਾਂ ਆਉਣ ਵਾਲੀਆਂ ਹਨ । ਦੱਸ ਦਈਏ ਕਿ ਗੁਰਲੀਨ ਚੋਪੜਾ ਨੇ ਬੱਬੂ ਮਾਨ ਦੇ ਨਾਲ ਵੀ ਫ਼ਿਲਮ ‘ਹਸ਼ਰ’ ‘ਚ ਕੰਮ ਕੀਤਾ ਹੈ।ਇਸ ਤੋਂ ਇਲਾਵਾ ਅਦਾਕਾਰਾ ਹੋਰ ਵੀ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ । ਜਿਸ ‘ਚ ਕਈ ਤੇਲਗੂ, ਹਿੰਦੀ ਅਤੇ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਉਹ ਅਕਸਰ ਆਪਣੇ ਮੋਟੀਵੇਸ਼ਨਲ ਵੀਡੀਓਜ਼ ਦੇ ਨਾਲ ਵੀ ਦਰਸ਼ਕਾਂ ਦੇ ਨਾਲ ਰੁਬਰੂ ਹੁੰਦੀ ਰਹਿੰਦੀ ਹੈ।ਇਸ ਮੌਕੇ ਅਦਾਕਾਰ ਦਵਿੰਦਰ ਯਾਦਵ ਨੇ ਵੀ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੇਰੀ ਨਵੀਂ ਵੈੱਬ ਸੀਰੀਜ਼ ਆਈ ਹੈ। ਜਿਸ ਦੀ ਸ਼ੂਟਿੰਗ ਮੁੰਬਈ ‘ਚ ਹੋਈ ਹੈ । ਮੈਂ ਦਰਸ਼ਕਾਂ ਨੂੰ ਅਪੀਲ ਕਰਦਾ ਹਾਂ ਕਿ ਆਪਣੀ ਸਿਹਤ ਦਾ ਖਿਆਲ ਰੱਖੋ, ਕਿਉਂਕਿ ਸਿਹਤ ਤੋਂ ਜ਼ਿਆਦਾ ਕੁਝ ਨਹੀਂ ਹੈ।ਅਸੀਂ ਅੱਜ ਸਭ ਦੀ ਸੁੱਖ ਸ਼ਾਂਤੀ ਦੇ ਲਈ ਗੁਰੁ ਘਰ ‘ਚ ਆਏ ਹਾਂ।
View this post on Instagram