ਕਈ ਹਿੱਟ ਫ਼ਿਲਮਾਂ ‘ਚ ਕੰਮ ਕਰਨ ਵਾਲੀ ਅਦਾਕਾਰਾ ਰੰਭਾ ਫ਼ਿਲਮਾਂ ਤੋਂ ਹੋ ਗਈ ਹੈ ਦੂਰ, ਹੁਣ ਕਰਦੀ ਹੈ ਇਹ ਕੰਮ

Reported by: PTC Punjabi Desk | Edited by: Shaminder  |  February 13th 2024 08:00 AM |  Updated: February 13th 2024 08:00 AM

ਕਈ ਹਿੱਟ ਫ਼ਿਲਮਾਂ ‘ਚ ਕੰਮ ਕਰਨ ਵਾਲੀ ਅਦਾਕਾਰਾ ਰੰਭਾ ਫ਼ਿਲਮਾਂ ਤੋਂ ਹੋ ਗਈ ਹੈ ਦੂਰ, ਹੁਣ ਕਰਦੀ ਹੈ ਇਹ ਕੰਮ

ਬਾਲੀਵੁੱਡ ਇੰਡਸਟਰੀ ‘ਚ ਆਏ ਦਿਨ ਨਵੇਂ-ਨਵੇਂ ਕਲਾਕਾਰਾਂ ਦੀ ਐਂਟਰੀ ਹੋ ਰਹੀ ਹੈ। ਪਰ ਕੁਝ ਅਜਿਹੇ ਸਿਤਾਰੇ ਵੀ ਹੋਏ ਹਨ ਜਿਨ੍ਹਾਂ ਨੇ ਆਪਣੇ ਸਮੇਂ ‘ਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ, ਪਰ ਇਹ ਸਿਤਾਰੇ ਇੰਡਸਟਰੀ ਤੋਂ ਗਾਇਬ ਜਿਹੇ ਹੋ ਗਏ  । ਅੱਜ ਅਜਿਹੀ ਹੀ  ਬਾਲੀਵੁੱਡ ਅਦਾਕਾਰਾ ਦੇ ਬਾਰੇ  ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ । ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ। ਅਸੀਂ ਗੱਲ ਕਰ ਰਹੇ ਹਾਂ ਅਦਾਕਾਰਾ ਰੰਭਾ  (Rambha) ਦੀ । 

Rambha 3.jpg

ਹੋਰ ਪੜ੍ਹੋ : ਰਕੁਲਪ੍ਰੀਤ ਦੇ ਵੈਡਿੰਗ ਕਾਰਡ ਦੀ ਪਹਿਲੀ ਝਲਕ ਆਈ ਸਾਹਮਣੇ, ਵੇਖੋ ਪਰਿਵਾਰ ਦੇ ਨਾਲ ਵੀਡੀਓ

ਕਰੀਅਰ ਦੇ ਸਿਖਰ ‘ਤੇ ਪਹੁੰਚ ਛੱਡੀ ਇੰਡਸਟਰੀ 

ਰੰਭਾ ਨੇ ਆਪਣੇ ਕਰੀਅਰ ਦੇ ਸਿਖਰ ‘ਤੇ ਪਹੁੰਚ ਕੇ ਬਾਲੀਵੁੱਡ ਨੂੰ ਅਲਵਿਦਾ ਆਖ ਦਿੱਤਾ ਸੀ ।ਉਹ ਹੁਣ ਫ਼ਿਲਮੀ ਦੁਨੀਆ ਤੋਂ ਦੂਰ ਵਿਦੇਸ਼ ‘ਚ ਜਾ ਕੇ ਵੱਸ ਗਈ ਹੈ ਅਤੇ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੀ ਹੈ।  ਰੰਭਾ ਫ਼ਿਲਮੀ ਦੁਨੀਆ ਤੋਂ ਦੂਰ ਟੋਰਾਂਟੋ ‘ਚ ਆਪਣੇ ਪਤੀ ਅਤੇ ਬੱਚਿਆਂ ਨਾਲ ਰਹਿੰਦੀ ਹੈ ਉਸ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ ।

Rambha 55.jpg

ਅਦਾਕਾਰਾ ਦੀ ਖੁਦਕੁਸ਼ੀ ਦੀ ਫੈਲੀ ਸੀ ਖ਼ਬਰ 

ਅਦਾਕਾਰਾ ਰੰਭਾ ਦੀ ਖੁਦਕੁਸ਼ੀ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ । ਜਿਸ ਤੋਂ ਬਾਅਦ ਅਦਾਕਾਰਾ ਨੇ ਖੁਦ ਸਾਹਮਣੇ ਆ ਕੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਸ ਨੇ ਨਿਰਜਲਾ ਇਕਾਦਸ਼ੀ ਦਾ ਵਰਤ ਰੱਖਿਆ ਸੀ । ਜਿਸ ਕਾਰਨ ਉਹ ਬੇਹੋਸ਼ ਹੋ ਗਈ ਸੀ ।

 

ਰੰਭਾ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ  

ਅਦਾਕਾਰਾ ਰੰਭਾ ਨੇ ਗੋਵਿੰਦਾ, ਸਲਮਾਨ ਖ਼ਾਨ ਸਣੇ ਕਈ ਵੱਡੇ ਸਿਤਾਰਿਆਂ ਦੇ ਨਾਲ ਕੰਮ ਕੀਤਾ ਸੀ । ਉਸ ਨੇ ‘ਜੁੜਵਾ’, ‘ਬੰਧਨ’, ‘ਘਰ ਵਾਲੀ, ਬਾਹਰ ਵਾਲੀ’, ‘ਬੇਟੀ ਨੰ:1  ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ । ਇਸ ਤੋਂ ਇਲਾਵਾ ਰੰਭਾ ਨੇ ਤਮਿਲ, ਤੇਲਗੂ, ਮਲਿਆਲਮ, ਕੰਨੜ, ਬੰਗਾਲੀ ਸਣੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਅਦਾਕਾਰਾ ਨੇ 100 ਦੇ ਕਰੀਬ ਫ਼ਿਲਮਾਂ ‘ਚ ਕੰਮ ਕੀਤਾ ਹੈ, ਪਰ ਬਾਲੀਵੁੱਡ ‘ਚ ਉਸ ਦੀ ਪਛਾਣ ਫ਼ਿਲਮ ‘ਜੁੜਵਾ’ ਦੇ ਨਾਲ ਮਿਲੀ ਸੀ।ਕੁਝ ਸਮਾਂ ਪਹਿਲਾਂ ਅਦਾਕਾਰਾ ਦਾ ਐਕਸੀਡੈਂਟ ਵੀ ਹੋਇਆ ਸੀ ਪਰ ਇਸ ਹਾਦਸੇ ‘ਚ ਉਹ ਵਾਲ-ਵਾਲ ਬਚ ਗਈ ਸੀ। ਅੱਜ ਕੱਲ੍ਹ ਰੰਭਾ ਪੂਰਾ ਸਮਾਂ ਆਪਣੇ ਪਰਿਵਾਰ ਦੇ ਨਾਲ ਬਿਤਾਉਂਦੀ ਹੈ ਅਤੇ ਬੱਚਿਆਂ ਦੀ ਦੇਖਭਾਲ ‘ਚ ਜੁਟੀ ਹੋਈ ਹੈ। ਉਸ ਨੇ ਆਪਣੇ ਪਰਿਵਾਰ ਦੇ ਨਾਲ ਸੋਸ਼ਲ ਮੀਡੀਆ ‘ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network