ਕਾਰ ਐਕਸੀਡੈਂਟ ਦਾ ਸ਼ਿਕਾਰ ਹੋਈ ਇਹ ਅਦਾਕਾਰਾ, ਸਾਹਮਣੇ ਆਈਆਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ

written by Lajwinder kaur | November 01, 2022 11:27am

Rambha Car Accident: ਬੰਧਨ, ਜੁੜਵਾ ਅਤੇ ਕ੍ਰੋਧ ਵਰਗੀਆਂ ਸੁਪਰਹਿੱਟ ਫ਼ਿਲਮਾਂ ਦਾ ਹਿੱਸਾ ਰਹਿ ਚੁੱਕੀ ਬਾਲੀਵੁੱਡ ਅਦਾਕਾਰਾ ਰੰਭਾ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਹੈ। ਇਸ ਹਾਦਸੇ 'ਚ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਨ੍ਹਾਂ ਦੀ ਬੇਟੀ ਅਤੇ ਬੱਚਿਆਂ ਦੀ ਨੈਨੀ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ। ਹਾਦਸੇ ਦੇ ਸਮੇਂ ਕਾਰ ਵਿੱਚ ਰੰਭਾ ਦੇ ਨਾਲ ਉਸਦੇ ਬੱਚੇ ਅਤੇ ਉਸਦੀ ਨੈਨੀ ਵੀ ਸਵਾਰ ਸਨ। ਰੰਭਾ ਦੀ ਬੇਟੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਹੋਰ ਪੜ੍ਹੋ : ਸੰਨੀ ਦਿਓਲ ਨੇ ਆਪਣੇ ਪੁੱਤਰ ਕਰਨ ਦਿਓਲ ਨਾਲ ਸ਼ੇਅਰ ਕੀਤੀ ਕਿਊਟ ਤਸਵੀਰ, ਨਾਲ ਹੀ ਫ਼ਿਲਮ ‘Apne 2’ ਦੀਆਂ ਤਿਆਰੀਆਂ ਬਾਰੇ ਕੀਤੀ ਗੱਲ

rambha family pic image source: instagram 

ਹਾਦਸੇ ਦੀਆਂ ਇਹ ਤਸਵੀਰਾਂ ਰੰਭਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦੇ ਹੋਏ ਰੰਭਾ ਨੇ ਲਿਖਿਆ, 'ਬੱਚਿਆਂ ਦੇ ਨਾਲ ਸਕੂਲ ਤੋਂ ਵਾਪਸ ਆ ਰਹੀ ਸੀ ਜਦੋਂ ਚੌਰਾਹੇ 'ਤੇ ਇੱਕ ਕਾਰ ਨੇ ਸਾਡੀ ਕਾਰ ਨੂੰ ਟੱਕਰ ਮਾਰ ਦਿੱਤੀ...ਕਾਰ ਵਿੱਚ ਮੈਂ, ਬੱਚੇ ਅਤੇ ਨੈਨੀ ਸੀ। ਸਾਨੂੰ ਸਾਰਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਅਸੀਂ ਸੁਰੱਖਿਅਤ ਹਾਂ। ਮੇਰੀ ਛੋਟੀ ਧੀ ਸਾਸ਼ਾ ਅਜੇ ਵੀ ਹਸਪਤਾਲ ਵਿੱਚ ਹੈ। ਮਾੜਾ ਦਿਨ ਤੇ ਮਾੜਾ ਸਮਾਂ, ਸਾਡੇ ਲਈ ਅਰਦਾਸ ਕਰੋ। ਤੁਹਾਡੀਆਂ ਪ੍ਰਾਰਥਨਾਵਾਂ ਬਹੁਤ ਮਾਇਨੇ ਰੱਖਦੀਆਂ ਹਨ’।

Rambha accident pics image source: instagram

ਮੀਡੀਆ ਰਿਪੋਰਟਸ ਦੇ ਅਨੁਸਾਰ ਰੰਭਾ ਅਤੇ ਉਨ੍ਹਾਂ ਦਾ ਪਰਿਵਾਰ ਹੁਣ ਖਤਰੇ ਤੋਂ ਬਾਹਰ ਹੈ। ਹਾਲਾਂਕਿ ਉਨ੍ਹਾਂ ਦੀ ਬੇਟੀ ਅਜੇ ਵੀ ਹਸਪਤਾਲ 'ਚ ਦਾਖਲ ਹੈ। ਰੰਭਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਪਹਿਲੀ ਤਸਵੀਰ 'ਚ ਉਸ ਦੀ ਬੇਟੀ ਨਜ਼ਰ ਆ ਰਹੀ ਹੈ, ਜਿਸ ਨੂੰ ਡਾਕਟਰ ਇਲਾਜ ਲਈ ਲਿਜਾ ਰਹੇ ਹਨ। ਦੂਜੀ ਅਤੇ ਤੀਜੀ ਫੋਟੋ 'ਚ ਹਾਦਸਾਗ੍ਰਸਤ ਕਾਰ ਦਿਖਾਈ ਦੇ ਰਹੀ ਹੈ, ਜਿਸ ਦੀ ਹਾਲਤ ਕਾਫੀ ਖਰਾਬ ਹੈ। ਕਾਰ ਦੇ ਏਅਰ ਬੈਗ ਖੁੱਲ੍ਹੇ ਨਜ਼ਰ ਆ ਰਹੇ ਹਨ।

rambha with kat image source: instagram

ਰੰਭਾ ਦੀ ਇਸ ਪੋਸਟ 'ਤੇ ਟਿੱਪਣੀ ਕਰਦੇ ਹੋਏ, ਕਈ ਮਸ਼ਹੂਰ ਹਸਤੀਆਂ ਅਤੇ ਪ੍ਰਸ਼ੰਸਕਾਂ ਨੇ ਉਸ ਦਾ ਹਾਲ-ਚਾਲ ਪੁੱਛਿਆ ਅਤੇ ਉਸ ਲਈ ਪ੍ਰਾਰਥਨਾ ਕੀਤੀ। ਤੁਹਾਨੂੰ ਦੱਸ ਦੇਈਏ ਕਿ ਰੰਭਾ ਦਾ ਅਸਲੀ ਨਾਮ ਵਿਜੇਲਕਸ਼ਮੀ ਸੀ ਅਤੇ ਉਸਨੇ ਹਿੰਦੀ ਦੇ ਨਾਲ-ਨਾਲ ਤਾਮਿਲ, ਤੇਲਗੂ, ਕੰਨੜ, ਮਲਿਆਲਮ, ਬੰਗਾਲੀ ਅਤੇ ਅੰਗਰੇਜ਼ੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ।

 

View this post on Instagram

 

A post shared by RambhaIndrakumar💕 (@rambhaindran_)

You may also like