ਸੰਨੀ ਦਿਓਲ ਨੇ ਆਪਣੇ ਪੁੱਤਰ ਕਰਨ ਦਿਓਲ ਨਾਲ ਸ਼ੇਅਰ ਕੀਤੀ ਕਿਊਟ ਤਸਵੀਰ, ਨਾਲ ਹੀ ਫ਼ਿਲਮ ‘Apne 2’ ਦੀਆਂ ਤਿਆਰੀਆਂ ਬਾਰੇ ਕੀਤੀ ਗੱਲ

written by Lajwinder kaur | October 03, 2022 05:16pm

Sunny Deol Shares Pics With Son Karan Deol:  ਸੰਨੀ ਦਿਓਲ ਹਾਲ ਹੀ 'ਚ ਫ਼ਿਲਮ 'ਚੁੱਪ' 'ਚ ਨਜ਼ਰ ਆਏ ਹਨ। ਫ਼ਿਲਮ ਨੂੰ ਬਾਕਸ ਆਫਿਸ 'ਤੇ ਮਿਲਿਆ ਜੁਲਿਆ ਹੁੰਗਾਰਾ ਮਿਲਿਆ। ਚੁੱਪ ਤੋਂ ਬਾਅਦ, ਅਭਿਨੇਤਾ ਆਪਣੀ ਅਗਲੀ ਮੋਸਟ ਅਵੇਟਿਡ ਫ਼ਿਲਮ 'ਅਪਨੇ 2' ਦੀ ਸ਼ੂਟਿੰਗ 'ਚ ਰੁੱਝ ਗਏ ਹਨ। ਅਪਨੇ ਦੇ ਦੂਜੇ ਭਾਗ ਵਿੱਚ ਸੰਨੀ ਦਿਓਲ, ਬੌਬੀ ਦਿਓਲ, ਧਰਮਿੰਦਰ ਤੋਂ ਇਲਾਵਾ ਇੱਕ ਹੋਰ ਦਿਓਲ ਦਾ ਨਾਂ ਜੁੜ ਗਿਆ ਹੈ।

ਜੀ ਹਾਂ, ਇਸ ਵਾਰ ਫ਼ਿਲਮ 'ਚ ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਵੀ ਨਜ਼ਰ ਆਉਣਗੇ। ਫ਼ਿਲਮ 'ਚ ਕਰਨ ਦਾ ਅਹਿਮ ਰੋਲ ਦੱਸਿਆ ਜਾ ਰਿਹਾ ਹੈ। ‘ਅਪਨੇ 2’ ਜੋ ਕਿ ਸਾਲ 2007 ‘ਚ ਆਈ ਫ਼ਿਲਮ ਆਪਨੇ ਦਾ ਸੀਕਵਲ ਹੈ, ਜਿਸਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਕੀਤਾ ਸੀ।

ਹੋਰ ਪੜ੍ਹੋ : ਰਿਤਿਕ ਰੋਸ਼ਨ ਨਾਲ ਡਾਂਸ ਕਰਦੀ ਨਜ਼ਰ ਆਈ ਗਾਇਕਾ ਫਾਲਗੁਨੀ ਪਾਠਕ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

sunny deol shares pic son karan deol image source Instagram

ਅਜਿਹੇ 'ਚ ਹੁਣ ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਕਰਨ ਦਿਓਲ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸੰਨੀ ਦਿਓਲ ਨੇ ਇਸ ਦੇ ਕੈਪਸ਼ਨ 'ਚ ਲਿਖਿਆ, ''ਨੀਰਜ ਪਾਠਕ ਅਤੇ ਕਰਨ ਦਿਓਲ ਨਾਲ ‘ਅਪਨੇ 2’ ਲਈ ਫਾਈਨਲ ਰੀਡਿੰਗ''। ਸੰਨੀ ਨੇ ਇੱਕ ਤੋਂ ਬਾਅਦ ਇੱਕ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਪਿਤਾ-ਪੁੱਤਰ ਦੀ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲ ਰਹੀ ਹੈ। ਤਸਵੀਰਾਂ 'ਚ ਪਿਓ-ਪੁੱਤ ਦਾ ਕੂਲ ਲੁੱਕ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਪੋਸਟ 'ਤੇ ਇਮੋਜੀ ਦੇ ਨਾਲ ਬੌਬੀ ਦਿਓਲ ਨੇ ਟਿੱਪਣੀ ਕਰਦੇ ਹੋਏ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

inside image of sunny deol and karan deol image source Instagram

ਕਰਨ ਦਿਓਲ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 2019 'ਚ ਆਈ ਫ਼ਿਲਮ 'ਪਲ ਪਲ ਦਿਲ ਕੇ ਪਾਸ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ। ਇਹ ਫ਼ਿਲਮ ਬਾਕਸ ਆਫ਼ਿਸ ਉੱਤੇ ਕੁੱਝ ਜ਼ਿਆਦਾ ਕਮਾਲ ਤਾਂ ਨਹੀਂ ਦਿਖਾ ਪਾਈ, ਪਰ ਦਰਸ਼ਕਾਂ ਨੂੰ ਕਰਨ ਦੀ ਅਦਾਕਾਰੀ ਪਸੰਦ ਆਈ ਸੀ।

Karan Deol's Film Pal Pal Dil Ke Pass First Song ho Jaa Awara Out image source Instagram

 

View this post on Instagram

 

A post shared by Sunny Deol (@iamsunnydeol)

You may also like