ਰਿਤਿਕ ਰੋਸ਼ਨ ਨਾਲ ਡਾਂਸ ਕਰਦੀ ਨਜ਼ਰ ਆਈ ਗਾਇਕਾ ਫਾਲਗੁਨੀ ਪਾਠਕ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

written by Lajwinder kaur | October 03, 2022 01:52pm

Falguni Pathak-Hrithik Roshan Viral Video:  ਡਾਂਡੀਆ ਰਾਣੀ ਫਾਲਗੁਨੀ ਪਾਠਕ ਦੇ ਗੀਤਾਂ 'ਤੇ ਹਰ ਕੋਈ ਨੱਚਦਾ ਹੈ। ਗਰਬਾ ਵਿੱਚ ਇਨ੍ਹੀਂ ਦਿਨੀਂ ਤੁਹਾਨੂੰ ਹਰ ਪਾਸੇ ਫਾਲਗੁਨੀ ਪਾਠਕ ਦੇ ਗੀਤ ਹੀ ਸੁਣਨ ਨੂੰ ਮਿਲਣਗੇ। ਖ਼ੂਬਸੂਰਤ ਅਵਾਜ਼ ਦੀ ਮਾਲਕਣ ਫਾਲਗੁਨੀ ਦੇ ਗੀਤਾਂ ਨੂੰ ਸੁਣ ਕੇ ਆਪਣੇ ਆਪ ਨੂੰ ਡਾਂਸ ਕਰਨ ਤੋਂ  ਰੋਕਣਾ ਔਖਾ ਹੈ। ਅਜਿਹਾ ਹੀ ਕੁਝ ਬਾਲੀਵੁੱਡ ਸੁਪਰਸਟਾਰ ਰਿਤਿਕ ਰੋਸ਼ਨ ਨਾਲ ਹੋਇਆ। ਉਹ ਡਾਂਡੀਆ ਰਾਣੀ ਦੀ ਆਵਾਜ਼ ਸੁਣ ਕੇ ਆਪਣੇ ਆਪ ਨੂੰ ਡਾਂਸ ਕਰਨ ਤੋਂ ਰੋਕ ਨਹੀਂ ਪਾਏ।

ਹੋਰ ਪੜ੍ਹੋ : ਬੇਟੀ ਵਾਮਿਕਾ ਨੂੰ ਛੱਡ ਕੇ ਅਨੁਸ਼ਕਾ ਸ਼ਰਮਾ ਖੁਦ ਪਾਰਕ 'ਚ ਛੋਟੇ ਬੱਚਿਆਂ ਵਾਂਗ ਲੱਗੀ ਖੇਡਣ, ਦੇਖੋ ਵੀਡੀਓ

image source Instagram

ਸੋਸ਼ਲ ਮੀਡੀਆ ਉੱਤੇ ਰਿਤਿਕ ਤੇ ਫਾਲਗੁਨੀ ਦਾ ਡਾਂਸ ਵਾਲਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇੱਕ ਸਮਾਗਮ ਦੌਰਾਨ ਰਿਤਿਕ ਅਤੇ ਫਾਲਗੁਨੀ ਖੂਬ ਡਾਂਸ ਕਰਦੇ ਨਜ਼ਰ ਆਏ। ਇੱਥੇ ਗਾਣਾ ਫਾਲਗੁਨੀ ਦਾ ਸੀ ਪਰ ਰਿਤਿਕ ਨੇ ਡਾਂਸ ਸਟਾਈਲ ਨੂੰ ਫਾਲੋ ਕੀਤਾ, ਜਿਸ ਨੂੰ ਫਾਲਗੁਨੀ ਵੀ ਦੁਹਰਾਉਂਦੀ ਨਜ਼ਰ ਆਈ।

hritik and falguni image source Instagram

ਇਸ ਵੀਡੀਓ 'ਚ ਰਿਤਿਕ ਰੋਸ਼ਨ ਅਤੇ ਫਾਲਗੁਨੀ ਪਾਠਕ ਗਰਬਾ ਫੈਸਟੀਵਲ 'ਚ ਸ਼ਾਮਿਲ ਹੁੰਦੇ ਨਜ਼ਰ ਆ ਰਹੇ ਹਨ। ਸਟੇਜ 'ਤੇ ਰਿਤਿਕ ਰੋਸ਼ਨ ਆਪਣੀ ਫਿਲਮ 'ਕਹੋ ਨਾ ਪਿਆਰ ਹੈ' ਤੋਂ ਸਿਗਨੇਚਰ ਸਟੈਪ ਕਰਦੇ ਨਜ਼ਰ ਵੀ ਆਏ। ਮਜ਼ਾ ਉਦੋਂ ਆਉਂਦਾ ਹੈ ਜਦੋਂ ਡਾਂਡੀਆ ਕੁਈਨ ਫਾਲਗੁਨੀ ਪਾਠਕ ਵੀ ਰਿਤਿਕ ਦੇ ਡਾਂਸ ਸਟੈਪਸ ਨਾਲ ਮੇਲ ਖਾਂਦੀ ਨਜ਼ਰ ਆਉਂਦੀ ਹੈ। ਫਾਲਗੁਨੀ ਅਤੇ ਰਿਤਿਕ ਦੀ ਇਸ ਜੁਗਲਬੰਦੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੋਵਾਂ ਦੇ ਪ੍ਰਸ਼ੰਸਕ ਵੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕਰ ਰਹੇ ਹਨ।

image source Instagram

ਵੀਡੀਓ 'ਤੇ ਕਮੈਂਟ ਕਰਦੇ ਹੋਏ ਪ੍ਰਸ਼ੰਸਕ ਦੋਵਾਂ ਸਿਤਾਰਿਆਂ ਦੇ ਇਸ ਕੂਲ ਅੰਦਾਜ਼ ਦੀ ਤਾਰੀਫ ਕਰ ਰਹੇ ਹਨ। ਦੱਸ ਦੇਈਏ ਕਿ ਫਾਲਗੁਨੀ ਪਾਠਕ ਇਨ੍ਹੀਂ ਦਿਨੀਂ ਗਾਇਕਾ ਨੇਹਾ ਕੱਕੜ ਨਾਲ ਚੱਲ ਰਹੇ ਵਿਵਾਦ ਕਾਰਨ ਚਰਚਾ 'ਚ ਆ ਗਈ ਹੈ। ਦਰਅਸਲ, ਨੇਹਾ ਕੱਕੜ ਨੇ ਫਾਲਗੁਨੀ ਦੇ ਮਸ਼ਹੂਰ ਗੀਤ 'ਮੈਨੇ ਪਾਇਲ ਹੈ ਛਨਕਾਈ' ਦਾ ਰੀਮਿਕਸ ਵਰਜ਼ਨ ਰਿਲੀਜ਼ ਕੀਤਾ ਹੈ, ਜਿਸ ਉੱਤੇ ਫਾਲਗੁਨੀ ਨੇ ਆਪਣੀ ਨਰਾਜ਼ਗੀ ਜਤਾਈ ਹੈ। ਇਸ ਤੋਂ ਇਲਾਵਾ ਲੋਕਾਂ ਨੇ ਵੀ ਕਿਹਾ ਕਿ ਨੇਹਾ ਨੇ 90 ਵਾਲੇ ਗੀਤਾਂ ਦਾ ਸੱਤਿਆਨਾਸ ਕਰ ਦਿੱਤਾ ਹੈ।

 

 

View this post on Instagram

 

A post shared by Instant Bollywood (@instantbollywood)

 

 

View this post on Instagram

 

A post shared by Falguni.J.Pathak (@falgunipathak12)

You may also like