ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ ਭਰਾ ਭਾਬੀ ਨੂੰ ਵਿਦੇਸ਼ ਰਵਾਨਾ ਕਰਕੇ ਹੋਏ ਭਾਵੁਕ, ਵੀਡੀਓ ਹੋ ਰਿਹਾ ਵਾਇਰਲ
ਸੰਦੀਪ ਤੂਰ (Sandeep Toor) ਜਿਸ ਨੇ ਬੀਤੇ ਦਿਨੀਂ ਆਪਣੇ ਘਰ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਰਖਵਾਇਆ ਸੀ । ਉਸ ਨੇ ਆਪਣੇ ਭਰਾ ਅਤੇ ਭਰਜਾਈ ਨੂੰ ਵਿਦੇਸ਼ ਦੇ ਲਈ ਰਵਾਨਾ ਕੀਤਾ ਹੈ । ਭਰਾ (Brother) ਭਰਜਾਈ ਨੂੰ ਰਵਾਨਾ ਕਰਦੇ ਹੋਏ ਉਨ੍ਹਾਂ ਦਾ ਪੂਰਾ ਪਰਿਵਾਰ ਭਾਵੁਕ ਨਜ਼ਰ ਆਇਆ ਤੇ ਨਮ ਅੱਖਾਂ ਦੇ ਨਾਲ ਵਿਦੇਸ਼ ਲਈ ਇਸ ਜੋੜੀ ਨੂੰ ਰਵਾਨਾ ਕੀਤਾ ਗਿਆ ।
/ptc-punjabi/media/media_files/Crwy8izHazJPlZfI1pKT.jpg)
ਹੋਰ ਪੜ੍ਹੋ : ਅਰਮਾਨ ਢਿੱਲੋਂ ਨੇ ਪਿਤਾ ਕੁਲਵਿੰਦਰ ਢਿੱਲੋਂ ਦੀ 18ਵੀਂ ਬਰਸੀ ‘ਤੇ ਪਾਈ ਭਾਵੁਕ ਪੋਸਟ, ਕਿਹਾ ‘18 ਸਾਲ ਹੋ ਗਏ ਤੁਹਾਡੇ ਬਗੈਰ’
ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ
ਸੰਦੀਪ ਤੂਰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਉਸ ਦੇ ਫਾਲੋਵਰਸ ਵੀ ਇਸ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ । ਦੱਸ ਦਈਏ ਕਿ ਸੰਦੀਪ ਤੂਰ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਭਰਾ ਦਾ ਵਿਆਹ ਕੀਤਾ ਹੈ। ਇਸ ਵਿਆਹ ‘ਚ ਸੁੱਖ ਜੌਹਲ ਤੇ ਉਸ ਦਾ ਪਰਿਵਾਰ ਵੀ ਸ਼ਾਮਿਲ ਹੋਇਆ ਸੀ।
/ptc-punjabi/media/media_files/Te6wgCTsjBzFe3zokci2.jpg)
ਸੰਦੀਪ ਤੂਰ ਅਤੇ ਨੂਰ ਕੰਟੈਂਟ ਕ੍ਰਿਏਟਰ
ਸੰਦੀਪ ਤੂਰ ਅਤੇ ਨੂਰ ਕੰਟੈਂਟ ਕ੍ਰਿਏਟਰ ਹਨ । ਉਹ ਇੱਕਠੇ ਵੀਡੀਓ ਬਣਾਉਂਦੇ ਹਨ । ਪਰ ਇੱਕ ਸਮਾਂ ਅਜਿਹਾ ਵੀ ਆਇਆ ਕਿ ਦੋਵੇਂ ਵੱਖੋ ਵੱਖ ਹੋ ਗਏ ਸਨ ਅਤੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓਜ਼ ਬਨਾਉਣੇ ਸ਼ੁਰੂ ਕਰ ਦਿੱਤੇ ਸਨ । ਪਰ ਹੁਣ ਇਹ ਜੋੜੀ ਮੁੜ ਤੋਂ ਇੱਕਠੀ ਹੋ ਗਈ ਹੈ ਅਤੇ ਕਈ ਵੀਡੀਓਜ਼ ਇੱਕਠੇ ਬਨਾਉਣੇ ਸ਼ੁਰੂ ਕਰ ਦਿੱਤੇ ।
View this post on Instagram
ਨੂਰ ਨੂੰ ਤਾਂ ਗੁਰਨਾਮ ਭੁੱਲਰ ਦੀ ਫ਼ਿਲਮ ‘ਰੋਜ਼, ਰੋਜ਼ੀ ਤੇ ਗੁਲਾਬ’ ‘ਚ ਵੀ ਕੰਮ ਕਰਨ ਦਾ ਮੌਕਾ ਮਿਲਿਆ ਹੈ । ਸੰਦੀਪ ਖੁਦ ਨੂਰ ਨੂੰ ਸ਼ੂਟਿੰਗ ਵਾਲੀ ਲੋਕੇਸ਼ਨ ‘ਤੇ ਛੱਡ ਕੇ ਅਤੇ ਲੈ ਕੇ ਆਉਂਦਾ ਸੀ । ਗਰੀਬ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲੀ ਨੂਰ ਦਾ ਘਰ ਵੀ ਕਈ ਸੰਸਥਾਵਾਂ ਨੇ ਰਲ ਕੇ ਬਣਾ ਕੇ ਦਿੱਤਾ ਸੀ ।
View this post on Instagram