Trending:
ਅਰਮਾਨ ਢਿੱਲੋਂ ਨੇ ਪਿਤਾ ਕੁਲਵਿੰਦਰ ਢਿੱਲੋਂ ਦੀ 18ਵੀਂ ਬਰਸੀ ‘ਤੇ ਪਾਈ ਭਾਵੁਕ ਪੋਸਟ, ਕਿਹਾ ‘18 ਸਾਲ ਹੋ ਗਏ ਤੁਹਾਡੇ ਬਗੈਰ’
ਬਾਪ ਸਿਰਾਂ ਦੇ ਤਾਜ ਮੁਹੰਮਦ ਮਾਂਵਾਂ ਠੰਢੀਆਂ ਛਾਂਵਾਂ…ਜਦੋਂ ਕਿਸੇ ਬੱਚੇ ਦੇ ਸਿਰੋਂ ਪਿਤਾ ਦਾ ਸਾਇਆ ਉੱਠ ਜਾਂਦਾ ਹੈ ਤਾਂ ਉਸ ਤੋਂ ਬਗੈਰ ਜ਼ਿੰਦਗੀ ਕਿਵੇਂ ਬੀਤਦੀ ਹੈ । ਇਸ ਬਾਰੇ ਉਹੀ ਜਾਣ ਸਕਦਾ ਹੈ । ਜਿਸ ਨੇ ਆਪਣੇ ਪਿਤਾ ਨੂੰ ਹਮੇਸ਼ਾ ਦੇ ਲਈ ਗੁਆ ਦਿੱਤਾ ਹੈ। ਕੁਲਵਿੰਦਰ ਢਿੱਲੋਂ (Kulwinder Dhillon) ਵੀ ਅੱਜ ਤੋਂ ਅਠਾਰਾਂ ਸਾਲ ਪਹਿਲਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ । ਪਰ ਆਪਣੇ ਪਿੱਛੇ ਆਪਣੇ ਛੋਟੇ ਜਿਹੇ ਪੁੱਤਰ ਅਤੇ ਪਤਨੀ ਨੂੰ ਛੱਡ ਗਏ ਸਨ । ਬੀਤੇ ਦਿਨ ਮਰਹੂਮ ਗਾਇਕ ਦੀ 18ਵੀਂ ਬਰਸੀ (Death Anniversary) ਸੀ । ਇਸ ਮੌਕੇ ‘ਤੇ ਉਨ੍ਹਾਂ ਦੇ ਪੁੱਤਰ ਅਰਮਾਨ ਢਿੱਲੋਂ (Armaan Dhillon) ਨੇ ਭਾਵੁਕ ਪੋਸਟ ਸਾਂਝੀ ਕੀਤੀ ।
/ptc-punjabi/media/media_files/dPprO1evS1NvqxdzlpMx.jpg)
ਹੋਰ ਪੜ੍ਹੋ : ਮਨਕਿਰਤ ਔਲਖ ਨੂੰ ਜ਼ਖਮੀ ਹਾਲਤ ‘ਚ ਵੇਖ ਕੇ ਪ੍ਰੇਸ਼ਾਨ ਹੋਏ ਫੈਨਸ, ਵੇਖੋ ਵੀਡੀਓ
ਇਸ ਪੋਸਟ ‘ਚ ਉਨ੍ਹਾਂ ਨੇ ਲਿਖਿਆ ‘ਤੁਹਾਡੇ ਬਿਨ੍ਹਾਂ 18 ਸਾਲ ਹੋ ਗਏ ਪਾਪਾ। ਮੈਂ ਉਮੀਦ ਕਰਦਾ ਹਾਂ ਕਿ ਇਨ੍ਹਾਂ ਸਾਲਾਂ ਦੇ ਦੌਰਾਨ ਤੁਸੀਂ ਮੈਨੂੰ ਅਤੇ ਮਾਂ ਨੂੰ ਹਮੇਸ਼ਾ ਹੀ ਮਾਰਗ ਦਰਸ਼ਨ ਕਰਦੇ ਰਹੇ ਹੋ ।ਮੈਨੂੰ ਪਾਪਾ ਨਾਲ ਟਾਈਮ ਭਾਵੇਂ ਥੋੜ੍ਹਾ ਮਿਲਿਆ ਪਰ ਉਨ੍ਹਾਂ ਤੋਂ ਅੱਜ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ। ਮੈਂ ਵਾਅਦਾ ਕਰਦਾ ਹਾਂ ਕਿ ਜੋ ਤੁਸੀਂ ਸੁਫ਼ਨੇ ਵੇਖੇ ਸਨ ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗਾ ।ਮੈਂ ਅਤੇ ਮੰਮੀ ਹਰ ਦਿਨ ਤੁਹਾਨੂੰ ਯਾਦ ਕਰਦੇ ਹਾਂ। ਲਵ ਯੂ ਪਾਪਾ, ਮੈਂ ਤੁਹਾਡੇ ਤੋਂ ਬਗੈਰ ਅਧੂਰਾ ਹਾਂ’।
/ptc-punjabi/media/media_files/FmYNyYLYdyhi5d6shS07.jpg)
ਅਰਮਾਨ ਢਿੱਲੋਂ ਨੇ ਜਿਉਂ ਹੀ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਅਰਮਾਨ ਦੇ ਨਾਲ ਨਾਲ ਕੁਲਵਿੰਦਰ ਢਿੱਲੋਂ ਨੇ ਵੀ ਇਸ ਪੋਸਟ ‘ਤੇ ਰਿਐਕਸ਼ਨ ਦੇਣੇ ਸ਼ੁਰੂ ਕਰ ਦਿੱਤੇ । ਗਾਇਕ ਗੁਰੁ ਰੰਧਾਵਾ ਨੇ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ । ਇਸ ਦੇ ਨਾਲ ਹੀ ਰਵਨੀਤ ਸਿੰਘ ਨੇ ਵੀ ਹਾਰਟ ਵਾਲਾ ਇਮੋਜੀ ਪੋਸਟ ਕੀਤਾ। ਫੈਨਸ ਨੇ ਵੀ ਅਰਮਾਨ ਢਿੱਲੋਂ ਨੂੰ ਹੱਲਾਸ਼ੇਰੀ ਦਿੱਤੀ ਹੈ ਅਤੇ ਚੜ੍ਹਦੀਕਲਾ ‘ਚ ਰਹਿਣ ਦਾ ਆਸ਼ੀਰਵਾਦ ਵੀ ਦਿੱਤਾ ਹੈ।
ਅਰਮਾਨ ਢਿੱਲੋਂ ਵੀ ਆਪਣੇ ਪਿਤਾ ਕੁਲਵਿੰਦਰ ਢਿੱਲੋਂ ਦੇ ਨਕਸ਼ੇ ਕਦਮ ‘ਤੇ ਚੱਲਦਾ ਹੋਇਆ ਗਾਇਕੀ ਦੇ ਖੇਤਰ ‘ਚ ਸਰਗਰਮ ਹੈ । ਉਸ ਦੇ ਹੁਣ ਤੱਕ ਉਹ ਕਈ ਗੀਤ ਰਿਲੀਜ਼ ਕਰ ਚੁੱਕਿਆ ਹੈ ਅਤੇ ਆਪਣੇ ਪਿਤਾ ਵਾਂਗ ਉਹ ਵੀ ਬੁਲੰਦ ਆਵਾਜ਼ ਦਾ ਮਾਲਕ ਹੈ।
-