ਸਰਗੁਨ ਮਹਿਤਾ ਨੇ ਪਤੀ ਰਵੀ ਦੁਬੇ ਦੇ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ, ਵੇਖੋ ਖੂਬਸੂਰਤ ਤਸਵੀਰਾਂ

By  Shaminder December 22nd 2023 05:21 PM


ਸਰਗੁਨ ਮਹਿਤਾ (Sargun Mehta) ਅਜਿਹੀ ਅਦਾਕਾਰਾ ਹੈ, ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ । ਉਹ ਆਪਣੀ ਅਦਾਕਾਰੀ ਦੇ ਨਾਲ ਹਰ ਕਿਰਦਾਰ ‘ਚ ਜਾਨ ਪਾ ਦਿੰਦੇ ਹਨ। ਬੇਸ਼ੱਕ ਸਰਗੁਨ ਮਹਿਤਾ ਆਪਣੇ ਕੰਮ ‘ਚ ਬਹੁਤ ਰੁੱਝੇ ਰਹਿੰਦੇ ਹਨ, ਪਰ ਆਪਣੇ ਰੁਝੇਵਿਆਂ ਚੋਂ ਉਹ ਆਪਣੇ ਪਰਿਵਾਰ ਦੇ ਲਈ ਸਮਾਂ ਕੱਢਣਾ ਨਹੀਂ ਭੁੱਲਦੇ। ਅਕਸਰ ਪਤੀ ਅਤੇ ਦੋਸਤਾਂ ਦੇ ਨਾਲ ਵੈਕੇਸ਼ਨ ‘ਤੇ ਨਿਕਲ ਜਾਂਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜਿਨ੍ਹਾਂ ‘ਚ ਉਹ ਆਪਣੇ ਪਤੀ ਦੇ ਨਾਲ ਰੋਮਾਂਟਿਕ ਹੁੰਦੇ ਹੋਏ ਨਜ਼ਰ ਆ ਰਹੇ ਹਨ ।

Sargun Mehta 22

 ਹੋਰ ਪੜ੍ਹੋ : ਸਵੀਤਾਜ ਬਰਾੜ ਨੇ ਆਪਣੀ ਮਾਂ ਦੇ ਨਾਲ ਖੂਬਸੂਰਤ ਤਸਵੀਰ ਕੀਤੀ ਸਾਂਝੀ, ਕਿਹਾ ‘ਜ਼ਿੰਦਗੀ ‘ਚ ਮਾਂ ਦੀ ਜਗ੍ਹਾ ਰੱਬ ਤੋਂ ਵੀ ਉੱਪਰ ਹੁੰਦੀ ਏ’

ਇਹ ਤਸਵੀਰਾਂ ਉਨ੍ਹਾਂ ਦੇ ਵੰਡਰਲੈਂਡ ਦੀ ਵਿਜ਼ਿਟ ਦੌਰਾਨ ਦੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਵਿੰਟਰ ਵੰਡਰਲੈਂਡ ਵਾਲੀ ਹੈਪੀ ਮੈਮੋਰੀਜ਼’ । ਇਨ੍ਹਾਂ ਤਸਵੀਰਾਂ ‘ਤੇ ਸਰਗੁਨ ਮਹਿਤਾ ਦੇ ਫੈਨਸ ਦੇ ਨਾਲ ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਰਿਐਕਸ਼ਨ ਦਿੱਤੇ ਹਨ । 

Sargun Mehta And Ravi Dubey
ਸਰਗੁਨ ਮਹਿਤਾ ਦਾ ਵਰਕ ਫ੍ਰੰਟ 
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਸਰਗੁਨ ਮਹਿਤਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲ ਦੇ ਨਾਲ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਦਾ ਰੁਖ ਕੀਤਾ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਪੰਜਾਬੀ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ । ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ‘ਚ ਅੰਗਰੇਜ, ਲਾਹੌਰੀਏ,ਸੌਂਕਣ ਸੌਂਕਣੇ, ਕਿਸਮਤ ਸਣੇ ਕਈ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ ।ਉਨ੍ਹਾਂ ਨੇ ਬਤੌਰ ਮਾਡਲ ਕਈ ਗੀਤਾਂ ‘ਚ ਵੀ ਕੰਮ ਕੀਤਾ ਹੈ । 






View this post on Instagram










A post shared by Sargun Mehta (@sargunmehta)


ਸਰਗੁਨ ਤੇ ਰਵੀ ਦੁਬੇ ਦੀ ਲਵ ਸਟੋਰੀ 
ਸਰਗੁਨ ਮਹਿਤਾ ਅਤੇ ਰਵੀ ਦੁਬੇ ਦੀ ਲਵ ਸਟੋਰੀ ਦਿੱਲੀ ‘ਚ ਸ਼ੁਰੂ ਹੋਈ ਸੀ ।ਦੋਵੇਂ ਜਣੇ ਇੱਕ ਸ਼ੋਅ ਦੇ ਲਈ ਆਡੀਸ਼ਨ ਦੇਣ ਦੇ ਲਈ ਪਹੁੰਚੇ ਸਨ ਅਤੇ ਇਸੇ ਦੌਰਾਨ ਇੱਕ ਦੂਜੇ ਨੂੰ ਦੋਵੇਂ ਦਿਲ ਦੇ ਬੈਠੇ ਸਨ । ਜਿਸ ਤੋਂ ਬਾਅਦ ਮੁਲਾਕਾਤਾਂ ਦਾ ਦੌਰ ਸ਼ੁਰੂ ਹੋ ਗਿਆ ਅਤੇ ਦੋਵਾਂ ਕੁਝ ਸਾਲ ਪਹਿਲਾਂ ਵਿਆਹ ਕਰਵਾ ਲਿਆ ।ਰਵੀ ਦੁਬੇ ਵੀ ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹਨ ਅਤੇ ਹੁਣ ਤੱਕ ਕਈ ਵੱਡੇ ਟੀਵੀ ਸ਼ੋਅ ਦਾ ਹਿੱਸਾ ਰਹਿ ਚੁੱਕੇ ਹਨ।  
  
 

 
 

Related Post