ਸਰਗੁਨ ਮਹਿਤਾ ਨੇ ਪਤੀ ਰਵੀ ਦੁਬੇ ਦੇ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ, ਵੇਖੋ ਖੂਬਸੂਰਤ ਤਸਵੀਰਾਂ
ਸਰਗੁਨ ਮਹਿਤਾ ਨੇ ਪਤੀ ਰਵੀ ਦੁਬੇ ਦੇ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ, ਵੇਖੋ ਖੂਬਸੂਰਤ ਤਸਵੀਰਾਂ
ਸਰਗੁਨ ਮਹਿਤਾ (Sargun Mehta) ਅਜਿਹੀ ਅਦਾਕਾਰਾ ਹੈ, ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ । ਉਹ ਆਪਣੀ ਅਦਾਕਾਰੀ ਦੇ ਨਾਲ ਹਰ ਕਿਰਦਾਰ ‘ਚ ਜਾਨ ਪਾ ਦਿੰਦੇ ਹਨ। ਬੇਸ਼ੱਕ ਸਰਗੁਨ ਮਹਿਤਾ ਆਪਣੇ ਕੰਮ ‘ਚ ਬਹੁਤ ਰੁੱਝੇ ਰਹਿੰਦੇ ਹਨ, ਪਰ ਆਪਣੇ ਰੁਝੇਵਿਆਂ ਚੋਂ ਉਹ ਆਪਣੇ ਪਰਿਵਾਰ ਦੇ ਲਈ ਸਮਾਂ ਕੱਢਣਾ ਨਹੀਂ ਭੁੱਲਦੇ। ਅਕਸਰ ਪਤੀ ਅਤੇ ਦੋਸਤਾਂ ਦੇ ਨਾਲ ਵੈਕੇਸ਼ਨ ‘ਤੇ ਨਿਕਲ ਜਾਂਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜਿਨ੍ਹਾਂ ‘ਚ ਉਹ ਆਪਣੇ ਪਤੀ ਦੇ ਨਾਲ ਰੋਮਾਂਟਿਕ ਹੁੰਦੇ ਹੋਏ ਨਜ਼ਰ ਆ ਰਹੇ ਹਨ ।
/ptc-punjabi/media/media_files/7DG4S3J9JMZX8Lb3CT7p.jpg)
ਇਹ ਤਸਵੀਰਾਂ ਉਨ੍ਹਾਂ ਦੇ ਵੰਡਰਲੈਂਡ ਦੀ ਵਿਜ਼ਿਟ ਦੌਰਾਨ ਦੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਵਿੰਟਰ ਵੰਡਰਲੈਂਡ ਵਾਲੀ ਹੈਪੀ ਮੈਮੋਰੀਜ਼’ । ਇਨ੍ਹਾਂ ਤਸਵੀਰਾਂ ‘ਤੇ ਸਰਗੁਨ ਮਹਿਤਾ ਦੇ ਫੈਨਸ ਦੇ ਨਾਲ ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਰਿਐਕਸ਼ਨ ਦਿੱਤੇ ਹਨ ।
ਸਰਗੁਨ ਮਹਿਤਾ ਦਾ ਵਰਕ ਫ੍ਰੰਟ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਸਰਗੁਨ ਮਹਿਤਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲ ਦੇ ਨਾਲ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਦਾ ਰੁਖ ਕੀਤਾ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਪੰਜਾਬੀ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ । ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ‘ਚ ਅੰਗਰੇਜ, ਲਾਹੌਰੀਏ,ਸੌਂਕਣ ਸੌਂਕਣੇ, ਕਿਸਮਤ ਸਣੇ ਕਈ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ ।ਉਨ੍ਹਾਂ ਨੇ ਬਤੌਰ ਮਾਡਲ ਕਈ ਗੀਤਾਂ ‘ਚ ਵੀ ਕੰਮ ਕੀਤਾ ਹੈ ।
ਸਰਗੁਨ ਤੇ ਰਵੀ ਦੁਬੇ ਦੀ ਲਵ ਸਟੋਰੀ ਸਰਗੁਨ ਮਹਿਤਾ ਅਤੇ ਰਵੀ ਦੁਬੇ ਦੀ ਲਵ ਸਟੋਰੀ ਦਿੱਲੀ ‘ਚ ਸ਼ੁਰੂ ਹੋਈ ਸੀ ।ਦੋਵੇਂ ਜਣੇ ਇੱਕ ਸ਼ੋਅ ਦੇ ਲਈ ਆਡੀਸ਼ਨ ਦੇਣ ਦੇ ਲਈ ਪਹੁੰਚੇ ਸਨ ਅਤੇ ਇਸੇ ਦੌਰਾਨ ਇੱਕ ਦੂਜੇ ਨੂੰ ਦੋਵੇਂ ਦਿਲ ਦੇ ਬੈਠੇ ਸਨ । ਜਿਸ ਤੋਂ ਬਾਅਦ ਮੁਲਾਕਾਤਾਂ ਦਾ ਦੌਰ ਸ਼ੁਰੂ ਹੋ ਗਿਆ ਅਤੇ ਦੋਵਾਂ ਕੁਝ ਸਾਲ ਪਹਿਲਾਂ ਵਿਆਹ ਕਰਵਾ ਲਿਆ ।ਰਵੀ ਦੁਬੇ ਵੀ ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹਨ ਅਤੇ ਹੁਣ ਤੱਕ ਕਈ ਵੱਡੇ ਟੀਵੀ ਸ਼ੋਅ ਦਾ ਹਿੱਸਾ ਰਹਿ ਚੁੱਕੇ ਹਨ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
