ਸਵੀਤਾਜ ਬਰਾੜ ਨੇ ਆਪਣੀ ਮਾਂ ਦੇ ਨਾਲ ਖੂਬਸੂਰਤ ਤਸਵੀਰ ਕੀਤੀ ਸਾਂਝੀ, ਕਿਹਾ ‘ਜ਼ਿੰਦਗੀ ‘ਚ ਮਾਂ ਦੀ ਜਗ੍ਹਾ ਰੱਬ ਤੋਂ ਵੀ ਉੱਪਰ ਹੁੰਦੀ ਏ’

Reported by: PTC Punjabi Desk | Edited by: Shaminder  |  December 22nd 2023 04:30 PM |  Updated: December 22nd 2023 04:30 PM

ਸਵੀਤਾਜ ਬਰਾੜ ਨੇ ਆਪਣੀ ਮਾਂ ਦੇ ਨਾਲ ਖੂਬਸੂਰਤ ਤਸਵੀਰ ਕੀਤੀ ਸਾਂਝੀ, ਕਿਹਾ ‘ਜ਼ਿੰਦਗੀ ‘ਚ ਮਾਂ ਦੀ ਜਗ੍ਹਾ ਰੱਬ ਤੋਂ ਵੀ ਉੱਪਰ ਹੁੰਦੀ ਏ’

ਮਾਂ ਰੱਬ ਦਾ ਦੂਜਾ ਰੂਪ ਹੈ। ਮਾਂ ਸਿਰਫ਼ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ,ਬਲਕਿ ਆਪਣੇ ਜਿਗਰ ਦਾ ਟੁਕੜਾ ਕੱਢ ਕੇ ਰੱਖ ਦਿੰਦੀ ਹੈ। ਮਾਂਵਾਂ ਜਿੱਥੇ ਠੰਢੀਆਂ ਛਾਂਵਾਂ ਹਨ ਤਾਂ ਪਿਤਾ ਸਿਰਾਂ ਦੇ ਤਾਜ ਹੁੰਦੇ ਹਨ। ਪਿਤਾ ਰਾਜ ਬਰਾੜ ਦੇ ਦਿਹਾਂਤ ਤੋਂ ਬਾਅਦ ਸਵੀਤਾਜ ਬਰਾੜ (Sweetaj Brar) ਨੂੰ ਉਨ੍ਹਾਂ ਦੀ ਮਾਂ ਨੇ ਹੀ ਪਾਲਿਆ ਪੋਸਿਆ ਅਤੇ ਉਨ੍ਹਾਂ ਦੇ ਸੁਫ਼ਨਿਆਂ ਨੂੰ ਉਨ੍ਹਾਂ ਦੇ ਮੰਮੀ ਹੀ ਪੂਰਾ ਕਰ ਰਹੇ ਹਨ । ਉਹ ਆਪਣੀ ਮਾਂ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ ।

ਸਵੀਤਾਜ ਬਰਾੜ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਪਿਤਾ ਰਾਜ ਬਰਾੜ ਦੇ ਸੁਫ਼ਨਿਆਂ ਨੂੰ ਪੂਰਾ ਕਰ ਰਹੀ ਧੀ

ਹੋਰ ਪੜ੍ਹੋ : ਰਣਜੀਤ ਬਾਵਾ ਗੁਰਦੁਆਰਾ ਸਾਹਿਬ ‘ਚ ਹੋਏ ਨਤਮਸਤਕ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਯਾਦ

ਹੁਣ ਗਾਇਕਾ  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਮਾਂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਗਾਇਕਾ ਨੇ ਆਪਣੀ ਮਾਂ ਦੇ ਲਈ ਬਹੁਤ ਹੀ ਵਧੀਆ ਕੈਪਸ਼ਨ ਵੀ ਲਿਖਿਆ ਹੈ। ਉਨ੍ਹਾਂ ਨੇ ਲਿਖਿਆ ‘ਜ਼ਿੰਦਗੀ ‘ਚ ਇੱਕ ਮਾਂ ਦੀ ਜਗ੍ਹਾ ਰੱਬ ਤੋਂ ਉੱਪਰ ਹੁੰਦੀ ਏ….ਅਤੇ ਸਿੰਗਲ ਮਾਂਵਾਂ ਤਾਂ ਬੇਸ਼ਕੀਮਤੀ ਅਤੇ ਨਾਜ਼ੁਕ ਹੁੰਦੀਆਂ ਹਨ । ਕਿਉਂਕਿ ਉਨ੍ਹਾਂ ਨੂੰ ਇੱਕ ਪਿਓ ਦਾ ਵੀ ਕਿਰਦਾਰ ਨਿਭਾਉਣਾ ਪੈਂਦਾ । ਇਹ ਪੋਸਟ ਉਨ੍ਹਾਂ ਸਾਰੀਆਂ ਮਾਂਵਾਂ ਨੂੰ ਸਮਰਪਿਤ ਹੈ ਜੋ ਸਿੰਗਲ ਹਨ । ਮੈਂ ਉਨ੍ਹਾਂ ਸਭ ਮਾਂਵਾਂ ਨੂੰ ਸਲੂਟ ਕਰਦੀ ਹਾਂ’। 

ਸਵੀਤਾਜ ਬਰਾੜ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਪਿਤਾ ਰਾਜ ਬਰਾੜ ਦੇ ਸੁਫ਼ਨਿਆਂ ਨੂੰ ਪੂਰਾ ਕਰ ਰਹੀ ਧੀ

ਸਵੀਤਾਜ ਬਰਾੜ ਦੇ ਪਿਤਾ ਰਾਜ ਬਰਾੜ ਸਨ ਮਸ਼ਹੂਰ ਗਾਇਕ ਸਵੀਤਾਜ ਬਰਾੜ ਦੇ ਪਿਤਾ ਰਾਜ ਬਰਾੜ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਸਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ । ਜਿੱਥੇ ਉਹ ਬਿਹਤਰੀਨ ਗਾਇਕ ਸਨ, ਉਥੇ ਹੀ ਵਧੀਆ ਗੀਤਕਾਰ ਵੀ ਸਨ । ਉਨ੍ਹਾਂ ਨੇ ਕਈ ਗੀਤ ਲਿਖੇ ਸਨ । ਜਿਨ੍ਹਾਂ ਨੂੰ ਕਈ ਵੱਡੇ ਗਾਇਕਾਂ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਸੀ ।

ਸਵੀਤਾਜ ਬਰਾੜ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਪਿਤਾ ਰਾਜ ਬਰਾੜ ਦੇ ਸੁਫ਼ਨਿਆਂ ਨੂੰ ਪੂਰਾ ਕਰ ਰਹੀ ਧੀ

ਸਵੀਤਾਜ ਬਰਾੜ ਵੀ ਆਪਣੇ ਪਿਤਾ ਦੁੇ ਪਾਏ ਪੂਰਨਿਆਂ ‘ਤੇ ਚੱਲਦੀ ਹੋਈ ਉਨ੍ਹਾਂ ਦੇ ਸੁਫਨਿਆਂ ਨੂੰ ਸਾਕਾਰ ਕਰਨ ‘ਚ ਲੱਗੀ ਹੋਈ ਹੈ।ਗਾਇਕੀ ਦੇ ਖੇਤਰ ‘ਚ ਸਰਗਰਮ ਹਨ ਅਤੇ ਹੁਣ ਤੱਕ ਕਈ ਗੀਤ ਰਿਲੀਜ਼ ਕਰ ਚੁੱਕੀ ਹੈ । ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਹਨ । ਸਿੱਧੂ ਮੂਸੇਵਾਲਾ ਦੇ ਨਾਲ ਵੀ ਉਨ੍ਹਾਂ ਨੇ ਫ਼ਿਲਮ ‘ਚ ਕੰਮ ਕੀਤਾ ਸੀ । ਇਸ ਤੋਂ ਇਲਾਵਾ ਗਾਇਕ ਸਿੰਗਾ ਦੇ ਨਾਲ ਵੀ ਫ਼ਿਲਮ ‘ਚ ਨਜ਼ਰ ਆ ਚੁੱਕੇ ਹਨ । 

  

-


Popular Posts