ਸਤਨਾਮ ਸਾਗਰ (Satnam Sagar) ਤੇ ਸ਼ਰਨਜੀਤ ਸ਼ੰਮੀ (Sharanjeet Shammi) ਦਾ 'ਸਾਗਰ ਦੀ ਵਹੁਟੀ' (Sagar Di Vahuti) ਇਹ ਗੀਤ ਕਈ ਸਾਲ ਪਹਿਲਾਂ ਰਿਲੀਜ਼ ਹੋਇਆ ਸੀ । ਪਰ ਇਨ੍ਹੀਂ ਦਿਨੀਂ ਉਨ੍ਹਾਂ ਦਾ ਇਹ ਗੀਤ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਿਹਾ ਹੈ ਅਤੇ ਹਰ ਕੋਈ ਇਸ ਗੀਤ ‘ਤੇ ਵੀਡੀਓ ਬਣਾ ਰਿਹਾ ਹੈ। ਭਾਵੇਂ ਉਹ ਆਮ ਲੋਕ ਹੋਣ ਜਾਂ ਫਿਰ ਸੈਲੀਬ੍ਰੇਟੀਜ਼, ਹਰ ਕੋਈ ਇਸ ਗੀਤ ਤੇ ਵੀਡੀਓ ਬਣਾ ਰਿਹਾ ਹੈ ਅਤੇ ਇਨ੍ਹਾਂ ਦੋਨਾਂ ਕਲਾਕਾਰਾਂ ਦੀ ਇੰਟਰੳਵਿਊ ਵੀ ਲੋਕ ਕਰ ਰਹੇ ਹਨ । ਪੀਟੀਸੀ ਪੰਜਾਬੀ ਨੇ ਵੀ ਇਸ ਕਲਾਕਾਰ ਜੋੜੀ ਦਾ ਇੰਟਰਵਿਊ ਕੀਤਾ ਹੈ । ਜਿਸ ‘ਚ ਇਸ ਜੋੜੀ ਨੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ ।ਇਸ ਜੋੜੀ ਨੇ ਪੰਜਾਬੀਆਂ ਦਾ ਸ਼ੁਕਰਾਨਾ ਕੀਤਾ ਹੈ ।
/ptc-punjabi/media/media_files/aqnKvxVsDaSBt2X6vJ8G.jpg)
ਹੋਰ ਪੜ੍ਹੋ : ਧੀ ਦੀ ਡੋਲੀ ਨੂੰ ਬੀਮਾਰ ਪਿਤਾ ਨੇ ਇੰਝ ਕੀਤਾ ਵਿਦਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ
ਕਿਵੇਂ ਬਣੀ ਸਤਨਾਮ ਸਾਗਰ ਤੇ ਸ਼ਰਨਜੀਤ ਸ਼ੰਮੀ ਦੀ ਜੋੜੀ
ਸਤਨਾਮ ਸਾਗਰ ਅਤੇ ਸ਼ਰਨਜੀਤ ਸ਼ੰਮੀ ਦੀ ਮੁਲਾਕਾਤ ਇੱਕਠੇ ਗਾਉਣ ਦੇ ਦੌਰਾਨ ਹੀ ਹੋਈ ਸੀ । ਜਿਸ ਤੋਂ ਬਾਅਦ ਇਹ ਜੋੜੀ ਇੱਕ ਦੂਜੇ ਦੇ ਕਰੀਬ ਆਈ ਅਤੇ ਇਸ ਜੋੜੀ ਨੇ ਦੋਗਾਣਾ ਜੋੜੀ ਦੇ ਨਾਲ-ਨਾਲ ਅਸਲ ਜ਼ਿੰਦਗੀ ‘ਚ ਵੀ ਜੋੜੀ ਹੈ ਅਤੇ ਦੋਵੇਂ ਪਤੀ ਪਤਨੀ ਹਨ ।ਇਸ ਜੋੜੀ ਦਾ ਕਹਿਣਾ ਹੈ ਕਿ ਅਸੀਂ ਤਹਿ ਦਿਲੋਂ ਲੋਕਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਦੀ ਬਦੌਲਤ ਅੱਜ ਹਰ ਪਾਸੇ ਸਾਗਰ ਦੀ ਵਹੁਟੀ ਗੀਤ ਗੂੰਜ ਰਿਹਾ ਹੈ। ਇਸ ਜੋੜੀ ਦਾ ਕਹਿਣਾ ਹੈ ਕਿ ਉਹ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਗੇ ।
View this post on Instagram
17 ਸਾਲ ਪਹਿਲਾਂ ਰਿਲੀਜ਼ ਹੋਇਆ ਸੀ ਗੀਤ
ਸਤਨਾਮ ਸਾਗਰ ਅਤੇ ਸ਼ਰਨਜੀਤ ਸ਼ੰਮੀ ਦਾ ਇਹ ਗੀਤ 2005 ‘ਚ ਰਿਲੀਜ਼ ਹੋਇਆ ਸੀ । ਉਸ ਵੇਲੇ ਸ਼ਾਇਦ ਇਹ ਗੀਤ ਏਨਾਂ ਜ਼ਿਆਦਾ ਮਕਬੂਲ ਨਹੀਂ ਸੀ ਹੋਇਆ ਜਿੰਨਾ ਕਿ ਹੁਣ ਹੋ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਹ ਗੀਤ ਖੂਬ ਵਾਇਰਲ ਹੋ ਰਿਹਾ ਹੈ ਅਤੇ ਆਮ ਲੋਕਾਂ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਵੀ ਇਸ ਗੀਤ ‘ਤੇ ਵੀਡੀਓ ਬਣਾ ਰਹੇ ਹਨ। ਇਸ ਜੋੜੀ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਲਗਾਤਾਰ ਪੰਜਾਬੀ ਇੰਡਸਟਰੀ ‘ਚ ਇਹ ਜੋੜੀ ਸਰਗਰਮ ਹੈ ।