ਧੀ ਦੀ ਡੋਲੀ ਨੂੰ ਬੀਮਾਰ ਪਿਤਾ ਨੇ ਇੰਝ ਕੀਤਾ ਵਿਦਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

Written by  Shaminder   |  March 13th 2024 01:47 PM  |  Updated: March 13th 2024 01:47 PM

ਧੀ ਦੀ ਡੋਲੀ ਨੂੰ ਬੀਮਾਰ ਪਿਤਾ ਨੇ ਇੰਝ ਕੀਤਾ ਵਿਦਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

ਪੰਜਾਬ ‘ਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ । ਕਈ ਪੰਜਾਬੀ ਸਿਤਾਰੇ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ । ਇਸ ਨਾਲ ਹੀ ਆਮ ਲੋਕ ਵੀ ਵਿਆਹ ਦੇ ਬੰਧਨ ‘ਚ ਬੱਝ ਰਹੇ ਹਨ ।ਸੋਸ਼ਲ ਮੀਡੀਆ ‘ਤੇ ਅਜਿਹੇ ਕਈ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ । ਵਿਆਹ ਵੇਲੇ ਹਰ ਧੀ ਦੀ ਡੋਲੀ ਵੇਲੇ ਦਾ ਸਮਾਂ ਮਾਪਿਆਂ ਦੇ ਲਈ ਬਹੁਤ ਭਾਵੁਕ ਕਰ ਦੇਣ ਵਾਲਾ ਹੁੰਦਾ ਹੈ । ਖ਼ਾਸ ਕਰਕੇ ਜਿਸ ਪਿਤਾ (Father Daughter )ਨੇ ਆਪਣੀ ਧੀ ਬਿਗਾਨੇ ਘਰ ਤੋਰਨੀ ਹੋਵੇ। ਅੱਜ ਇੱਕ ਅਜਿਹੇ ਹੀ ਪਿਤਾ ਦਾ ਵੀਡੀਓ (Video Viral) ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ।

Wedding Video Viral on Social Media.jpg

 ਹੋਰ ਪੜ੍ਹੋ : ਹਰ ਸ਼ੋਅ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਮਾਂ ਮਰਹੂਮ ਗਾਇਕ ਦੇ ਵਾਲਾਂ ‘ਚ ਕਰਦੀ ਸੀ ਕੰਘੀ

ਜੋ ਲਾਚਾਰ ਅਤੇ ਬੀਮਾਰ ਹੈ। ਪਰ ਉਸਨੇ ਆਪਣੇ ਹੱਥੀਂ ਧੀ ਨੂੰ ਡੋਲੀ ‘ਚ ਬੈਠਦਿਆਂ ਵੇਖਿਆ ਹੈ। ਇਹ ਪਿਤਾ ਭਾਵੇਂ ਬੈੱਡ ‘ਤੇ ਪਿਆ ਹੈ। ਪਰ ਉਸ ਦੀਆਂ ਅੱਖਾਂ ‘ਚ ਧੀ ਦੇ ਵਧੀਆ ਭਵਿੱਖ ਦੇ ਸੁਫ਼ਨੇ ਹਨ ਅਤੇ ਡੋਲੀ ‘ਚ ਬੈਠਣ ਤੋਂ ਪਹਿਲਾਂ ਜਦੋਂ ਇਹ ਧੀ ਪਿਤਾ ਦਾ ਆਸ਼ੀਰਵਾਦ ਲੈਣ ਪਹੁੰਚੀ ਤਾਂ ਪਿਤਾ ਦੇ ਹੱਥ ਜੋ ਸ਼ਾਇਦ ਬੜੀ ਹੀ ਮੁਸ਼ਕਿਲ ਦੇ ਨਾਲ ਹਿੱਲ ਰਹੇ ਸਨ ਉਨ੍ਹਾਂ ਹੱਥਾਂ ਦੇ ਨਾਲ ਧੀ ਦੇ ਸਿਰ ‘ਤੇ ਹੱਥ ਧਰ ਕੇ ਉਸ ਨੂੰ ਦੁਆਵਾਂ ਦਿੰਦੇ ਹੋਏ ਨਜ਼ਰ ਆਏ ।

Wedding Video 44.jpgਲੋਕਾਂ ਨੇ ਦਿੱਤੇ ਰਿਐਕਸ਼ਨ 

ਇਸ ਡੋਲੀ ‘ਚ ਬੈਠਦੀ ਧੀ ਦੇ ਸਮਰਥਨ ‘ਚ ਕਈਆਂ ਲੋਕਾਂ ਨੇ ਕਮੈਂਟ ਕੀਤੇ ਅਤੇ ਉਸ ਦੇ ਬਾਪੂ ਜੀ ਦੀ ਤੰਦਰੁਸਤੀ ਦੀ ਕਾਮਨਾ ਕੀਤੀ । ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਰੱਬਾ ਡੈਡੀ ਨੂੰ ਕਰ ਦਿਓ, ਇਹ ਟਾਈਮ ਬੀਤ ਚੁੱਕਾ ਮੇਰੇ ‘ਤੇ’। ਇਸ ਤੋਂ ਇਲਾਵਾ ਇੱਕ ਹੋਰ ਨੇ ਲਿਖਿਆ ‘ਮੇਰੇ ਨਾਲ ਵੀ ਸੇਮ ਹੋਇਆ ਸੀ’। ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਵਾਹਿਗੁਰੂ ਜੀ ਮਿਹਰ ਕਰਨਾ ਇਸ ਪਿਆਰੀ ਭੈਣ ‘ਤੇ’। ਇਸ ਤੋਂ ਇਲਾਵਾ ਕੁਝ ਲੋਕਾਂ ਨੇ ਬਾਪੂ ਜੀ ਦੇ ਇਲਾਜ ਕਰਵਾਉਣ ਦੇ ਲਈ ਦੇਸੀ ਤਰੀਕਾ ਅਪਨਾਉਣ ਦੇ ਲਈ ਵੀ ਕਿਹਾ ਹੈ। ਇੱਕ ਹੋਰ ਸ਼ਖਸ ਨੇ ਕਿਹਾ ਕਿ ‘ਵਾਹਿਗੁਰੂ ਜੀ ਮਿਹਰ ਕਰਿਓ ਬਾਪੂ ਜੀ ‘ਤੇ’। 

  

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network