ਸਤਵਿੰਦਰ ਬੁੱਗਾ ਨੇ ਭਰਾ ‘ਤੇ ਲਗਾਏ ਇਲਜ਼ਾਮ, ‘ਮੈਨੂੰ ਮੇਰੇ ਹੀ ਖੇਤ ‘ਚ ਸਬਜ਼ੀਆਂ ਲਗਾਉਣ ਤੋਂ ਰੋਕਿਆ ਜਾ ਰਿਹਾ’

ਸਤਵਿੰਦਰ ਬੁੱਗਾ ਦਾ ਆਪਣੇ ਭਰਾ ਦੇ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ । ਬੀਤੇ ਦਿਨੀਂ ਸਤਵਿੰਦਰ ਬੁੱਗਾ ਦੇ ਭਰਾ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਗਾਇਕ ਦੇ ਨਾਲ ਚੱਲ ਰਹੇ ਵਿਵਾਦ ਬਾਰੇ ਗੱਲਬਾਤ ਕੀਤੀ ਸੀ ।

By  Shaminder December 13th 2023 10:39 AM

ਸਤਵਿੰਦਰ ਬੁੱਗਾ (Satwinder Bugga)ਦਾ ਆਪਣੇ ਭਰਾ ਦੇ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ । ਬੀਤੇ ਦਿਨੀਂ ਸਤਵਿੰਦਰ ਬੁੱਗਾ ਦੇ ਭਰਾ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਗਾਇਕ ਦੇ ਨਾਲ ਚੱਲ ਰਹੇ ਵਿਵਾਦ ਬਾਰੇ ਗੱਲਬਾਤ ਕੀਤੀ ਸੀ । ਜਿਸ ਤੋਂ ਬਾਅਦ ਬੀਤੇ ਦਿਨੀਂ ਸਤਵਿੰਦਰ ਬੁੱਗਾ ਨੇ ਵੀ ਆਪਣੇ ਫੇਸਬੁੱਕ ਪੇਜ ‘ਤੇ ਇੱਕ ਵੀਡੀਓ ਸਾਂਝਾ ਕੀਤਾ ਸੀ । ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । 

ਹੋਰ ਪੜ੍ਹੋ :  ਕਪਿਲ ਸ਼ਰਮਾ ਨੇ ਵਿਆਹ ਦੀ ਪੰਜਵੀਂ ਵਰ੍ਹੇਗੰਢ ‘ਤੇ ਸਾਂਝੀਆਂ ਕੀਤੀਆਂ ਪਤਨੀ ਗਿੰਨੀ ਦੇ ਨਾਲ ਰੋਮਾਂਟਿਕ ਤਸਵੀਰਾਂ, ਕਿਹਾ ‘5 ਸਾਲ ਕਿਵੇਂ ਬੀਤ ਗਏ ਪਤਾ ਹੀ ਨਹੀਂ ਚੱਲਿਆ’


ਸਤਵਿੰਦਰ ਬੁੱਗਾ ਦੀ ਸਫ਼ਾਈ 

ਵੀਡੀਓ ‘ਚ ਸਤਵਿੰਦਰ ਬੁੱਗਾ ਦੱਸ ਰਹੇ ਹਨ ਕਿ ਕਿਸਤ ਤਰ੍ਹਾਂ ਦਵਿੰਦਰ ਭੋਲਾ ਜੋ ਕਿ ਉਨ੍ਹਾਂ ਦਾ ਭਰਾ ਹੈ । ਉਨ੍ਹਾਂ ਦੇ ਨਾਲ ਧੱਕਾ ਕਰ ਰਿਹਾ ਹੈ। ਫੇਸਬੁੱਕ ‘ਤੇ ਸ਼ੇਅਰ ਕੀਤੇ ਇਸ ਵੀਡੀਓ ਦੇ ਨਾਲ ਗਾਇਕ ਨੇ ਲਿਖਿਆ ‘ਮੈਂ ਆਪਣੀ ਮੋਟਰ ਦੇ ਬੋਰ ਕੋਲ ਸਬਜ਼ੀਆਂ ਲਗਾਈਆਂ ਨੇ । ਤੁਹਾਨੂੰ ਚੁਬੱਚਾ ਵੀ ਨਜ਼ਰ ਆ ਰਿਹਾ ਤੇ ਟਰਾਂਸਫਾਰਮਰ ਵੀ ਨਜ਼ਰ ਆ ਰਿਹਾ ।


ਜਦੋਂਕਿ ਇਨ੍ਹਾਂ ਦੇ ਟਰਾਂਸਫਾਰਮਰ ਦੇ ਕੋਲ ਜਿਹੜਾ ਦੂਜਾ ਟਰਾਂਸਫਾਰਮਰ ਹੈ ਉਸ ਦੇ ਵਿੱਚ ਵੀ ਮੇਰਾ ਹਿੱਸਾ ਹੈ। ਇਸ ਦੇ ਬਾਵਜੂਦ ਮੈਂ ਇਸ ਦੇ ਵਿੱਚ ਕਦੇ ਵੀ ਦਖਲ ਨਹੀਂ ਦਿੱਤਾ ।ਮੈਂ ਸਿਰਫ਼ ਆਪਣੇ ਬੋਰ ਕੋਲ ਹੀ ਸਬਜ਼ੀਆਂ ਲਗਾਈਆਂ ਨੇ ।ਮੈਨੂੰ ਉੱਥੇ ਸਬਜ਼ੀਆਂ ਲਗਾਉਣ ਤੋਂ ਰੋਕਿਆ ਜਾ ਰਿਹਾ ਹੈ।ਇਸ ਤੋਂ ਇਲਾਵਾ ਗਾਇਕ ਨੇ ਹੋਰ ਵੀ ਬਹੁਤ ਕੁਝ ਇਸ ਪੋਸਟ ‘ਚ ਲਿਖਿਆ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਭਰਾ ਇੱਕ ਦੂਜੇ ‘ਤੇ ਗੰਭੀਰ ਇਲਜ਼ਾਮ ਲਗਾ ਰਹੇ ਹਨ ।  



Related Post