ਕਪਿਲ ਸ਼ਰਮਾ ਨੇ ਵਿਆਹ ਦੀ ਪੰਜਵੀਂ ਵਰ੍ਹੇਗੰਢ ‘ਤੇ ਸਾਂਝੀਆਂ ਕੀਤੀਆਂ ਪਤਨੀ ਗਿੰਨੀ ਦੇ ਨਾਲ ਰੋਮਾਂਟਿਕ ਤਸਵੀਰਾਂ, ਕਿਹਾ ‘5 ਸਾਲ ਕਿਵੇਂ ਬੀਤ ਗਏ ਪਤਾ ਹੀ ਨਹੀਂ ਚੱਲਿਆ’
ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਨੇ ਬੀਤੇ ਦਿਨ ਆਪਣੀ ਪੰਜਵੀਂ ਵੈਡਿੰਗ ਐਨੀਵਰਸਰੀ ਮਨਾਈ। ਇਸ ਮੌਕੇ ‘ਤੇ ਕਾਮੇਡੀਅਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।
ਕਪਿਲ ਸ਼ਰਮਾ ਨੇ ਵਿਆਹ ਦੀ ਪੰਜਵੀਂ ਵਰ੍ਹੇਗੰਢ ‘ਤੇ ਸਾਂਝੀਆਂ ਕੀਤੀਆਂ ਪਤਨੀ ਗਿੰਨੀ ਦੇ ਨਾਲ ਰੋਮਾਂਟਿਕ ਤਸਵੀਰਾਂ, ਕਿਹਾ ‘5 ਸਾਲ ਕਿਵੇਂ ਬੀਤ ਗਏ ਪਤਾ ਹੀ ਨਹੀਂ ਚੱਲਿਆ’
ਕਪਿਲ ਸ਼ਰਮਾ (Kapil Sharma )ਅਤੇ ਗਿੰਨੀ ਚਤਰਥ ਨੇ ਬੀਤੇ ਦਿਨ ਆਪਣੀ ਪੰਜਵੀਂ ਵੈਡਿੰਗ ਐਨੀਵਰਸਰੀ (Wedding Anniversary) ਮਨਾਈ। ਇਸ ਮੌਕੇ ‘ਤੇ ਕਾਮੇਡੀਅਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਕਪਿਲ ਸ਼ਰਮਾ ਨੇ ਗਿੰਨੀ ਦੇ ਲਈ ਬਹੁਤ ਹੀ ਪਿਆਰਾ ਮੈਸੇਜ ਵੀ ਲਿਖਿਆ ‘ਪੰਜ ਸਾਲ ਕਦੋਂ ਨਿਕਲ ਗਏ ਪਤਾ ਹੀ ਨਹੀਂ ਚੱਲਿਆ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ੫੦ ਸਾਲ ਪਹਿਲਾਂ ਦੀ ਗੱਲ ਹੈ । ਹੈਪੀ ਐਨੀਵਸਰੀ ਮਿਸਿਜ਼ ਸ਼ਰਮਾ । ਪਿਆਰ ਅਤੇ ਖੁਸ਼ੀਆਂ ਹਮੇਸ਼ਾ ਰਹਿਣ’।

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਮਾਂ ਦੀ ਰਿਟਾਇਰਮੈਂਟ ‘ਤੇ ਗਿਫਟ ਕੀਤੀ ਨਵੀਂ ਜੀਪ
ਕਪਿਲ ਸ਼ਰਮਾ ਅਤੇ ਗਿੰਨੀ ਦੀ ਲਵ ਸਟੋਰੀ
ਗਿੰਨੀ ਤੇ ਕਪਿਲ ਸ਼ਰਮਾ ਦੀ ਲਵ ਸਟੋਰੀ ਦੋਵਾਂ ਦੇ ਕਾਲਜ ਦੌਰਾਨ ਸ਼ੁਰੂ ਹੋਈ ਸੀ । ਕਪਿਲ ਸ਼ਰਮਾ ਗਿੰਨੀ ਦੇ ਸੀਨੀਅਰ ਸਨ ਅਤੇ ਕਾਲਜ ਦੌਰਾਨ ਹੀ ਦੋਵਾਂ ਦੀ ਇੱਕ ਡਰਾਮੇ ਦੀ ਤਿਆਰੀ ਦੇ ਦੌਰਾਨ ਮੁਲਾਕਾਤ ਹੋਈ ਸੀ । ਜਿਸ ਦੌਰਾਨ ਗਿੰਨੀ ਨੇ ਕਪਿਲ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਸੀ । ਉਸ ਸਮੇਂ ਕਪਿਲ ਦੇ ਘਰ ਦੇ ਹਾਲਾਤ ਕੁਝ ਠੀਕ ਨਹੀਂ ਸਨ, ਜਦੋਂਕਿ ਗਿੰਨੀ ਦਾ ਸਬੰਧ ਅਮੀਰ ਪਰਿਵਾਰ ਦੇ ਨਾਲ ਸੀ ।

ਜਿਸ ਕਾਰਨ ਕਪਿਲ ਸ਼ਰਮਾ ਅਕਸਰ ਗਿੰਨੀ ਦੇ ਨਾਲ ਨੇੜਤਾ ਵਧਾਉਣ ਤੋਂ ਡਰਦੇ ਸਨ । ਪਰ ਕਪਿਲ ਸ਼ਰਮਾ ਨੇ ਆਪਣੀ ਮਿਹਨਤ ਦੀ ਬਦੌਲਤ ਇੰਡਸਟਰੀ ‘ਚ ਖੁਦ ਨੂੰ ਸਥਾਪਿਤ ਕੀਤਾ ਅਤੇ ਫਿਰ ਦੋਵਾਂ ਨੇ ਅੱਜ ਤੋਂ ਪੰਜ ਸਾਲ ਪਹਿਲਾਂ ਅੰਮ੍ਰਿਤਸਰ ‘ਚ ਵਿਆਹ ਕਰਵਾ ਲਿਆ । ਦੋਵਾਂ ਦੇ ਦੋ ਬੱਚੇ ਹਨ,ਇੱਕ ਧੀ ਅਤੇ ਇੱਕ ਪੁੱਤਰ ।ਜਿਸ ਦੇ ਨਾਲ ਅਕਸਰ ਜੋੜੀ ਵੱਲੋਂ ਤਸਵੀਰਾਂ ਸ਼ੇਅਰ ਕੀਤੀਆਂ ਜਾਂਦੀਆਂ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
