ਸਤਵਿੰਦਰ ਬੁੱਗਾ ਨੇ ਭਰਾ ‘ਤੇ ਲਗਾਏ ਇਲਜ਼ਾਮ, ‘ਮੈਨੂੰ ਮੇਰੇ ਹੀ ਖੇਤ ‘ਚ ਸਬਜ਼ੀਆਂ ਲਗਾਉਣ ਤੋਂ ਰੋਕਿਆ ਜਾ ਰਿਹਾ’
ਸਤਵਿੰਦਰ ਬੁੱਗਾ ਦਾ ਆਪਣੇ ਭਰਾ ਦੇ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ । ਬੀਤੇ ਦਿਨੀਂ ਸਤਵਿੰਦਰ ਬੁੱਗਾ ਦੇ ਭਰਾ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਗਾਇਕ ਦੇ ਨਾਲ ਚੱਲ ਰਹੇ ਵਿਵਾਦ ਬਾਰੇ ਗੱਲਬਾਤ ਕੀਤੀ ਸੀ ।
ਸਤਵਿੰਦਰ ਬੁੱਗਾ ਨੇ ਭਰਾ ‘ਤੇ ਲਗਾਏ ਇਲਜ਼ਾਮ, ‘ਮੈਨੂੰ ਮੇਰੇ ਹੀ ਖੇਤ ‘ਚ ਸਬਜ਼ੀਆਂ ਲਗਾਉਣ ਤੋਂ ਰੋਕਿਆ ਜਾ ਰਿਹਾ’
ਸਤਵਿੰਦਰ ਬੁੱਗਾ (Satwinder Bugga)ਦਾ ਆਪਣੇ ਭਰਾ ਦੇ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ । ਬੀਤੇ ਦਿਨੀਂ ਸਤਵਿੰਦਰ ਬੁੱਗਾ ਦੇ ਭਰਾ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਗਾਇਕ ਦੇ ਨਾਲ ਚੱਲ ਰਹੇ ਵਿਵਾਦ ਬਾਰੇ ਗੱਲਬਾਤ ਕੀਤੀ ਸੀ । ਜਿਸ ਤੋਂ ਬਾਅਦ ਬੀਤੇ ਦਿਨੀਂ ਸਤਵਿੰਦਰ ਬੁੱਗਾ ਨੇ ਵੀ ਆਪਣੇ ਫੇਸਬੁੱਕ ਪੇਜ ‘ਤੇ ਇੱਕ ਵੀਡੀਓ ਸਾਂਝਾ ਕੀਤਾ ਸੀ । ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ।
ਸਤਵਿੰਦਰ ਬੁੱਗਾ ਦੀ ਸਫ਼ਾਈ
ਵੀਡੀਓ ‘ਚ ਸਤਵਿੰਦਰ ਬੁੱਗਾ ਦੱਸ ਰਹੇ ਹਨ ਕਿ ਕਿਸਤ ਤਰ੍ਹਾਂ ਦਵਿੰਦਰ ਭੋਲਾ ਜੋ ਕਿ ਉਨ੍ਹਾਂ ਦਾ ਭਰਾ ਹੈ । ਉਨ੍ਹਾਂ ਦੇ ਨਾਲ ਧੱਕਾ ਕਰ ਰਿਹਾ ਹੈ। ਫੇਸਬੁੱਕ ‘ਤੇ ਸ਼ੇਅਰ ਕੀਤੇ ਇਸ ਵੀਡੀਓ ਦੇ ਨਾਲ ਗਾਇਕ ਨੇ ਲਿਖਿਆ ‘ਮੈਂ ਆਪਣੀ ਮੋਟਰ ਦੇ ਬੋਰ ਕੋਲ ਸਬਜ਼ੀਆਂ ਲਗਾਈਆਂ ਨੇ । ਤੁਹਾਨੂੰ ਚੁਬੱਚਾ ਵੀ ਨਜ਼ਰ ਆ ਰਿਹਾ ਤੇ ਟਰਾਂਸਫਾਰਮਰ ਵੀ ਨਜ਼ਰ ਆ ਰਿਹਾ ।

ਜਦੋਂਕਿ ਇਨ੍ਹਾਂ ਦੇ ਟਰਾਂਸਫਾਰਮਰ ਦੇ ਕੋਲ ਜਿਹੜਾ ਦੂਜਾ ਟਰਾਂਸਫਾਰਮਰ ਹੈ ਉਸ ਦੇ ਵਿੱਚ ਵੀ ਮੇਰਾ ਹਿੱਸਾ ਹੈ। ਇਸ ਦੇ ਬਾਵਜੂਦ ਮੈਂ ਇਸ ਦੇ ਵਿੱਚ ਕਦੇ ਵੀ ਦਖਲ ਨਹੀਂ ਦਿੱਤਾ ।ਮੈਂ ਸਿਰਫ਼ ਆਪਣੇ ਬੋਰ ਕੋਲ ਹੀ ਸਬਜ਼ੀਆਂ ਲਗਾਈਆਂ ਨੇ ।ਮੈਨੂੰ ਉੱਥੇ ਸਬਜ਼ੀਆਂ ਲਗਾਉਣ ਤੋਂ ਰੋਕਿਆ ਜਾ ਰਿਹਾ ਹੈ।ਇਸ ਤੋਂ ਇਲਾਵਾ ਗਾਇਕ ਨੇ ਹੋਰ ਵੀ ਬਹੁਤ ਕੁਝ ਇਸ ਪੋਸਟ ‘ਚ ਲਿਖਿਆ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਭਰਾ ਇੱਕ ਦੂਜੇ ‘ਤੇ ਗੰਭੀਰ ਇਲਜ਼ਾਮ ਲਗਾ ਰਹੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜ੍ਹੋ :