ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੀ ਭਾਵੁਕ ਪੋਸਟ, ਜਾਣੋ ਕੀ ਕਿਹਾ

By  Pushp Raj February 14th 2024 07:05 PM

Sidhu Moosewala father Balkaur Singh: ਦਿੱਲੀ ਵੱਲ ਕਿਸਾਨ ਮਾਰਚ ਦੌਰਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਪਿਤਾ ਬਲਕੌਰ ਸਿੰਘ (Balkaur Singh) ਨੇ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਵੇਖ ਕੇ ਫੈਨਜ਼ ਭਾਵੁਕ ਹੋ ਗਏ। 

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਸਾਨੀ ਸੰਘਰਸ਼ ਨੂੰ ਲੈ ਕੇ ਸਾਂਝੀ ਕੀਤੀ ਪੋਸਟ 

ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਲਿਖ ਕੇ ਫੇਸਬੁੱਕ ‘ਤੇ ਪਾਈ ਜਿਸ ‘ਚ ਖੇਤੀ ਪ੍ਰਤੀ ਸਿੱਧੂ ਦੇ ਪਿਆਰ ਦਾ ਜ਼ਿਕਰ ਵੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੂਸੇਵਾਲਾ ਦੀ 29 ਜੂਨ 2022 ਨੂੰ ਹੱਤਿਆ ਕਰ ਦਿੱਤੀ ਗਈ ਸੀ। ਉਦੋਂ ਤੋਂ ਹੁਣ ਤੱਕ ਪਿਤਾ ਬਲਕੌਰ ਸਿੰਘ ਇਨਸਾਫ਼ ਲਈ ਸੰਘਰਸ਼ ਕਰ ਰਿਹਾ ਹੈ।

 

Farming was very close to my son @iSidhuMooseWala's heart, tractors were his passion. His love for his soil led him to...

Posted by Balkaur Singh on Monday, February 12, 2024


ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ- “ਖੇਤੀ ਮੇਰੇ ਪੁੱਤਰ ਸਿੱਧੂ ਮੂਸੇ ਵਾਲਾ ਦੇ ਦਿਲ ਦੇ ਬਹੁਤ ਨੇੜੇ ਸੀ, ਟਰੈਕਟਰ ਉਸ ਦਾ ਜਨੂੰਨ ਸਨ। ਆਪਣੀ ਮਿੱਟੀ ਲਈ ਉਸਦੇ ਪਿਆਰ ਨੇ ਉਸਨੂੰ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਲਈ ਪ੍ਰੇਰਿਤ ਕੀਤਾ। ਉਸਨੇ ਕਿਸਾਨਾਂ ਲਈ ਪੂਰੇ ਤਨ-ਮਨ ਨਾਲ ਪ੍ਰਚਾਰ ਕੀਤਾ ਅਤੇ ਜੇਕਰ ਅੱਜ ਉਹ ਸਰੀਰਕ ਤੌਰ ਤੇ ਸਾਡੇ ਵਿਚਕਾਰ ਹੁੰਦਾ ਤਾਂ ਇਸ ਸੰਘਰਸ਼ ਵਿੱਚ ਅੱਜ ਵੀ ਸਭ ਤੋਂ ਅੱਗੇ ਹੁੰਦਾ।”


ਦੱਸਣਯੋਗ ਹੈ ਕਿ ਢਾਈ ਸਾਲ ਪਹਿਲਾਂ ਸ਼ੁਰੂ ਹੋਏ ਕਿਸਾਨ ਅੰਦੋਲਨ ਵਿੱਚ ਸਿੱਧੂ ਮੂਸੇਵਾਲਾ ਨੇ ਇਸ ਦਾ ਸਮਰਥਨ ਕੀਤਾ ਸੀ। ਸਿੱਧੂ ਮੂਸੇਵਾਲਾ ਮਿਊਜ਼ਿਕ ਇੰਡਸਟਰੀ ਦਾ ਬਾਦਸ਼ਾਹ ਬਣ ਚੁੱਕਾ ਸੀ। ਉਸ ਦੀ ਦੇਸ਼-ਵਿਦੇਸ਼ ਵਿੱਚ ਕਰੋੜਾਂ ਰੁਪਏ ਦੀ ਜਾਇਦਾਦ ਸੀ। ਪਰ ਟਰੈਕਟਰਾਂ ਨਾਲ ਉਸਦਾ ਪਿਆਰ ਹਮੇਸ਼ਾ ਬਣਿਆ ਰਿਹਾ। ਜਦੋਂ ਵੀ ਉਹ ਭਾਰਤ ਵਿੱਚ ਠਹਿਰਦਾ ਸੀ ਤਾਂ ਰਾਤ ਨੂੰ ਆਪਣੇ ਘਰ ਪਿੰਡ ਮੂਸੇ ਆ ਜਾਂਦਾ ਸੀ।

View this post on Instagram

A post shared by Balkaur Singh (@sardarbalkaursidhu)

 

ਹੋਰ ਪੜ੍ਹੋ : Valentines Day 2024: ਵੈਲਨਟਾਈਨ ਡੇਅ 'ਤੇ ਰੋਮਾਂਟਿਕ ਹੋਏ ਇਹ ਸਟਾਰ ਕਪਲਸ, ਸਾਂਝੇ ਕੀਤੇ ਪਿਆਰ ਭਰੇ ਪੋਸਟ

ਇੱਥੇ ਇੱਕ ਲੈਜੇਂਡ ਗਾਇਕ ਹੋਣ ਦੇ ਬਾਵਜੂਦ ਉਸ ਦੇ ਪ੍ਰਸ਼ੰਸਕ ਉਸ ਨੂੰ ਖੇਤਾਂ ਵਿੱਚ ਕੰਮ ਕਰਦੇ ਦੇਖਦੇ ਸਨ। ਇੱਥੇ ਹੀ ਬੱਸ ਨਹੀਂ ਪਿੰਡ ਮੂਸੇਵਾਲਾ ਵਿੱਚ ਜਦੋਂ ਸਿੱਧੂ ਮੂਸੇਵਾਲਾ ਦਾ ਆਲੀਸ਼ਾਨ ਘਰ ਬਣ ਰਿਹਾ ਸੀ ਤਾਂ ਸਿੱਧੂ ਖੁਦ ਆਪਣੇ ਟਰੈਕਟਰ-ਟਰਾਲੀ ਵਿੱਚ ਮਿੱਟੀ ਲੱਦ ਕੇ ਲਿਆਉਂਦੇ ਸਨ।


ਸਿੱਧੂ ਮੂਸੇਵਾਲਾ ਦੇ ਗੀਤਾਂ ਵਿੱਚ 5911 ਦਾ ਜ਼ਿਕਰ ਵੀ ਕਈ ਵਾਰ ਸੁਣਨ ਨੂੰ ਮਿਲਦਾ ਹੈ। ਮੂਸੇਵਾਲਾ ਕੋਲ ਗੱਡੀਆਂ ਦੇ ਨਾਲ-ਨਾਲ 1 ਨਹੀਂ 4 ਤੋਂ 5, 5911 ਟਰੈਕਟਰ ਸ਼ਾਮਲ ਸਨ। ਜਿਸ ਨੂੰ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਵਿੱਚ ਵੀ ਦਿਖਾਉਂਦੇ ਸਨ।

Related Post