ਗਾਇਕ ਸ਼ੁਭ ਦੇ ਹੱਕ ‘ਚ ਨਿੱਤਰੇ ਗਾਇਕ ਗੈਰੀ ਸੰਧੂ, ਕਿਹਾ ‘ਆਪਾਂ ਛੋਟਾ ਜਿਹਾ ਪਰਿਵਾਰ ਹਾਂ, ਸਾਨੂੰ ਇੱਕ ਦੂਜੇ ਦੇ ਲਈ ਖੜੇ ਹੋਣਾ ਚਾਹੀਦਾ ਹੈ’

ਗਾਇਕ ਸ਼ੁਭ ਦਾ ਸ਼ੋਅ ਰੱਦ ਹੋ ਗਿਆ ਹੈ । ਜਿਸ ਤੋਂ ਬਾਅਦ ਗਾਇਕ ਗੈਰੀ ਸੰਧੂ ਉਨ੍ਹਾਂ ਦੇ ਹੱਕ ‘ਚ ਨਿੱਤਰੇ ਹਨ । ਗੈਰੀ ਸੰਧੂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕ ਕਹਿ ਰਿਹਾ ਹੈ ਕਿ ਆਪਾਂ ਛੋਟਾ ਜਿਹਾ ਪਰਿਵਾਰ ਹਾਂ ਤੇ ਸਾਨੂੰ ਕਿਸੇ ਨੂੰ ਕੱਲ੍ਹ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਇਸ ਲਈ ਸਾਨੂੰ ਇੱਕ ਦੂਜੇ ਦੇ ਲਈ ਖੜਨਾ ਚਾਹੀਦਾ ਹੈ ।

By  Shaminder September 21st 2023 03:32 PM

ਗਾਇਕ ਸ਼ੁਭ (Shubh)ਦਾ ਸ਼ੋਅ ਰੱਦ ਹੋ ਗਿਆ ਹੈ । ਜਿਸ ਤੋਂ ਬਾਅਦ ਗਾਇਕ ਗੈਰੀ ਸੰਧੂ ਉਨ੍ਹਾਂ ਦੇ ਹੱਕ ‘ਚ ਨਿੱਤਰੇ ਹਨ । ਗੈਰੀ ਸੰਧੂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕ ਕਹਿ ਰਿਹਾ ਹੈ ਕਿ ਆਪਾਂ ਛੋਟਾ ਜਿਹਾ ਪਰਿਵਾਰ ਹਾਂ ਤੇ ਸਾਨੂੰ ਕਿਸੇ ਨੂੰ ਕੱਲ੍ਹ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਇਸ ਲਈ ਸਾਨੂੰ ਇੱਕ ਦੂਜੇ ਦੇ ਲਈ ਖੜਨਾ ਚਾਹੀਦਾ ਹੈ ।

ਹੋਰ ਪੜ੍ਹੋ :  ਰਣਜੀਤ ਬਾਵਾ ਦਾ ਨਵਾਂ ਗੀਤ ‘ਮਲਵੈਣ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਕਿਉਂਕਿ ਅਸੀਂ ਬਹੁਤ ਹੀ ਛੋਟਾ ਜਿਹਾ ਪਰਿਵਾਰ ਹਾਂ। ਇਸ ਦੇ ਨਾਲ ਹੀ ਗੈਰੀ ਸੰਧੂ ਨੇ ਵੀਡੀਓ ‘ਚ ਇਹ ਵੀ ਕਿਹਾ ਕਿ ‘ਉਨ੍ਹਾਂ ‘ਤੇ ਵੀ ੨੯੫ ਦਾ ਪਰਚਾ ਪਿਆ ਸੀ, ਪਰ ਉਨ੍ਹਾਂ ਦੇ ਨਾਲ ਕੋਈ ਵੀ ਨਹੀਂ ਖੜ੍ਹਾ ਹੋਇਆ । ਇਸ ਮੁਸ਼ਕਿਲ ਸਮੇਂ ‘ਚ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਮਾਪੇ ਅਤੇ ਪਰਿਵਾਰਕ ਮੈਂਬਰ ਹੀ ਮੌਜੂਦ ਸਨ ।  

ਰਣਜੀਤ ਬਾਵਾ ਅਤੇ ਕੰਵਰ ਗਰੇਵਾਲ ‘ਤੇ ਵੀ ਬੋਲੇ ਗੈਰੀ 

ਗੈਰੀ ਸੰਧੂ ਨੇ ਕਿਹਾ ਕਿ ਕੰਵਰ ਗਰੇਵਾਲ ਅਤੇ ਗੈਰੀ ਸੰਧੂ ਦੇ ਲਈ ਵੀ ਕੋਈ ਨਹੀਂ ਸੀ ਖੜ੍ਹਿਆ । ਪਰ ਇਹ ਬਹੁਤ ਮੰਦਭਾਗੀ ਗੱਲ ਹੈ । ਸਾਨੂੰ ਇੱਕ ਦੂਜੇ ਦੇ ਲਈ ਖੜਨਾ ਚਾਹੀਦਾ ਹੈ ।ਉਨ੍ਹਾਂ ਨੇ ਇਸ ਮੁੱਦੇ ‘ਤੇ ਇੰਡਸਟਰੀ ਵੱਲੋਂ ਚੁੱਪ ਧਾਰੇ ਰੱਖਣ ‘ਤੇ ਵੀ ਗੱਲਬਾਤ ਕੀਤੀ ਹੈ । 


  ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਸੀ ਨਕਸ਼ਾ

  ਪੰਜਾਬੀ ਗਾਇਕ ਸ਼ੁਭ ਨੇ ਭਾਰਤ ਦਾ ਗਲਤ ਨਕਸ਼ਾ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਸੀ । ਜਿਸ ‘ਚ ਲਿਖਿਆ ਸੀ ਪ੍ਰੇਅ ਫਾਰ ਪੰਜਾਬ। ਜਿਸ ਤੋਂ ਬਾਅਦ ਮੁੰਬਈ ‘ਚ ਹੋਣ ਵਾਲਾ ਉਨ੍ਹਾਂ ਦਾ ਸ਼ੋਅ ਰੱਦ ਕਰ ਦਿੱਤਾ ਗਿਆ ਸੀ । 

View this post on Instagram

A post shared by BritAsia TV (@britasiatv)



Related Post