ਜੈਸਮੀਨ ਸੈਂਡਲਾਸ ਦਾ ਨਵੇਂ ਲੁੱਕ ਦੀ ਹੋ ਰਹੀ ਚਰਚਾ, ਗਾਇਕਾ ਨੇ ਤਸਵੀਰਾਂ ਸ਼ੇਅਰ ਕਰ ਗੈਰੀ ਸੰਧੂ ‘ਤੇ ਸਾਧਿਆ ਨਿਸ਼ਾਨਾ, ਕਿਹਾ ‘ਰੱਬ ਬਚਾਵੇ ਬੁਰੀਆਂ…’

ਜੈਸਮੀਨ ਸੈਂਡਲਾਸ ਨੇ ਆਪਣਾ ਹੇਅਰ ਸਟਾਈਲ ਬਦਲ ਲਿਆ ਹੈ । ਜਿਸ ਤੋਂ ਬਾਅਦ ਗਾਇਕਾ ਨੇ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਗਾਇਕਾ ਛੋਟੇ ਵਾਲਾਂ ‘ਚ ਦਿਖਾਈ ਦੇ ਰਹੀ ਹੈ । ਨਵੇਂ ਹੇਅਰ ਸਟਾਈਲ ਦੇ ਨਾਲ ਉਸ ਨੇ ਕਈ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

Written by  Shaminder   |  June 15th 2023 11:59 AM  |  Updated: June 15th 2023 11:59 AM

ਜੈਸਮੀਨ ਸੈਂਡਲਾਸ ਦਾ ਨਵੇਂ ਲੁੱਕ ਦੀ ਹੋ ਰਹੀ ਚਰਚਾ, ਗਾਇਕਾ ਨੇ ਤਸਵੀਰਾਂ ਸ਼ੇਅਰ ਕਰ ਗੈਰੀ ਸੰਧੂ ‘ਤੇ ਸਾਧਿਆ ਨਿਸ਼ਾਨਾ, ਕਿਹਾ ‘ਰੱਬ ਬਚਾਵੇ ਬੁਰੀਆਂ…’

ਜੈਸਮੀਨ ਸੈਂਡਲਾਸ (Jasmine Sandlas) ਨੇ ਆਪਣਾ ਹੇਅਰ ਸਟਾਈਲ ਬਦਲ ਲਿਆ ਹੈ । ਜਿਸ ਤੋਂ ਬਾਅਦ ਗਾਇਕਾ ਨੇ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਗਾਇਕਾ ਛੋਟੇ ਵਾਲਾਂ ‘ਚ ਦਿਖਾਈ ਦੇ ਰਹੀ ਹੈ । ਨਵੇਂ ਹੇਅਰ ਸਟਾਈਲ ਦੇ ਨਾਲ ਉਸ ਨੇ ਕਈ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਜੈਸਮੀਨ ਕਾਲੇ ਰੰਗ ਦੀ ਟੀ-ਸ਼ਰਟ ‘ਚ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ : ਸ਼ਾਹਰੁਖ ਖ਼ਾਨ ਦੀ ਫੀਮੇਲ ਫੈਨ ਨੇ ਸ਼ਾਹਰੁਖ ਨੂੰ ਕੀਤੀ ਕਿੱਸ, ਵੀਡੀਓ ਹੋ ਰਿਹਾ ਵਾਇਰਲ 

ਇਸ ਤੋਂ ਇਲਾਵਾ ਗਾਇਕਾ ਨੇ ਵ੍ਹਾਈਟ ਡਰੈੱਸ ‘ਚ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਗਾਇਕਾ ਨੇ ਗੈਰੀ ਸੰਧੂ ‘ਤੇ ਨਿਸ਼ਾਨਾ ਸਾਧਿਆ ਹੈ ।ਗਾਇਕਾ ਨੇ ਲਿਖਿਆ 'ਮੇਰੀ ਫੋਟੋ ਗੈਲਰੀ 'ਚ 1000 ਫੋਟੋਆਂ ਹਨ, ਪਰ ਮੈਂ ਸ਼ੇਅਰ ਕਰਨ ਤੋਂ ਡਰਦੀ ਹਾਂ, ਪਤਾ ਹੈ ਕਿਉਂ… ਕਿਉਂਕਿ ਬੁਰੀ ਨਜ਼ਰ ਲੱਗਣ ਦਾ ਡਰ ਹੈ। ਪਰਮਾਤਮਾ ਕਿਰਪਾ ਕਰਕੇ ਸੜਨ ਵਾਲਿਆਂ ਤੇ ਮੇਰੇ ਪੁਰਾਣੇ ਬੁਆਏ ਫਰੈਂਡ ਨੂੰ ਮੇਰੇ ਤੋਂ ਦੂਰ ਰੱਖੋ, ਜੋ ਮੇਰੇ 'ਤੇ ਨਜ਼ਰ ਰੱਖਦੇ ਹਨ… ਧੰਨਵਾਦ'।

 ਜੈਸਮੀਨ ਅਤੇ ਗੈਰੀ ਸੰਧੂ ਦੀ ਸੀ ਦੋਸਤੀ 

ਗੈਰੀ ਸੰਧੂ ਅਤੇ ਜੈਸਮੀਨ ਸੈਂਡਲਾਸ ਦੀ ਦੋਸਤੀ ਬੜੀ ਗੂੜ੍ਹੀ ਸੀ । ਪਰ ਦੋਵਾਂ ਦੇ ਰਿਸ਼ਤੇ ‘ਚ ਕੁਝ ਸਮਾਂ ਖਟਾਸ ਆ ਗਈ ਸੀ । ਜਿਸ ਤੋਂ ਬਾਅਦ ਦੋਵਾਂ ਦੇ ਰਸਤੇ ਹਮੇਸ਼ਾ ਦੇ ਲਈ ਇੱਕ ਦੂਜੇ ਤੋਂ ਵੱਖ ਹੋ ਗਏ ਸਨ ।

ਪਰ ਜੈਸਮੀਨ ਅਕਸਰ ਗੈਰੀ ਸੰਧੂ ਨੂੰ ਬੋਲਣ ਦੇ ਲਈ ਵੰਗਾਰਦੀ ਹੋਈ ਨਜ਼ਰ ਆਉਂਦੀ ਹੈ ।ਕੁਝ ਸਮਾਂ ਪਹਿਲਾਂ ਵੀ ਲਾਈਵ ਸ਼ੋਅ ਦੇ ਦੌਰਾਨ ਦੋਵਾਂ ਨੇ ਇੱਕ ਦੂਜੇ ਬਾਰੇ ਗੱਲਬਾਤ ਕੀਤੀ ਸੀ ।   

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network