ਸ਼ਾਹਰੁਖ ਖ਼ਾਨ ਦੀ ਫੀਮੇਲ ਫੈਨ ਨੇ ਸ਼ਾਹਰੁਖ ਨੂੰ ਕੀਤੀ ਕਿੱਸ, ਵੀਡੀਓ ਹੋ ਰਿਹਾ ਵਾਇਰਲ

ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਦੁਬਈ ‘ਚ ਹਨ । ਜਿੱਥੇ ਉਨ੍ਹਾਂ ਨੇ ਕਈ ਈਵੈਂਟਸ ‘ਚ ਹਿੱਸਾ ਲਿਆ । ਪਰ ਇੱਕ ਈਵੈਂਟ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰ ਸਟੇਜ ‘ਤੇ ਆਉਂਦੇ ਹਨ ਅਤੇ ਲੋਕਾਂ ਨੂੰ ਮਿਲਦੇ ਹਨ । ਪਰ ਇਸੇ ਦੌਰਾਨ ਇੱਕ ਮਹਿਲਾ ਫੈਨ ਆਉਂਦੀ ਹੈ ਤੇ ਸ਼ਾਹਰੁਖ ਖ਼ਾਨ ਨੂੰ ਕਿੱਸ ਕਰ ਲੈਂਦੀ ਹੈ ।

Written by  Shaminder   |  June 15th 2023 11:05 AM  |  Updated: June 15th 2023 11:05 AM

ਸ਼ਾਹਰੁਖ ਖ਼ਾਨ ਦੀ ਫੀਮੇਲ ਫੈਨ ਨੇ ਸ਼ਾਹਰੁਖ ਨੂੰ ਕੀਤੀ ਕਿੱਸ, ਵੀਡੀਓ ਹੋ ਰਿਹਾ ਵਾਇਰਲ

ਸ਼ਾਹਰੁਖ ਖ਼ਾਨ (Shahrukh khan) ਇਨ੍ਹੀਂ ਦਿਨੀਂ ਦੁਬਈ ‘ਚ ਹਨ । ਜਿੱਥੇ ਉਨ੍ਹਾਂ ਨੇ ਕਈ ਈਵੈਂਟਸ ‘ਚ ਹਿੱਸਾ ਲਿਆ । ਪਰ ਇੱਕ ਈਵੈਂਟ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰ ਸਟੇਜ ‘ਤੇ ਆਉਂਦੇ ਹਨ ਅਤੇ ਲੋਕਾਂ ਨੂੰ ਮਿਲਦੇ ਹਨ । ਪਰ ਇਸੇ ਦੌਰਾਨ ਇੱਕ ਮਹਿਲਾ ਫੈਨ ਆਉਂਦੀ ਹੈ ਤੇ ਸ਼ਾਹਰੁਖ ਖ਼ਾਨ ਨੂੰ ਕਿੱਸ ਕਰ ਲੈਂਦੀ ਹੈ ।

ਹੋਰ ਪੜ੍ਹੋ : ਅਦਾਕਾਰ ਧਰਮਿੰਦਰ ਦੇ ਲਈ ਨਿਹੰਗ ਸਿੰਘਾਂ ਨੇ ਕੀਤੀ ਅਰਦਾਸ, ਅਦਾਕਾਰ ਨੇ ਵੀਡੀਓ ਕੀਤਾ ਸਾਂਝਾ

ਸ਼ਾਹਰੁਖ ਖ਼ਾਨ ਇਹ ਸਭ ਕੁਝ ਵੇਖ ਇੱਕ ਵਾਰ ਤਾਂ ਹੈਰਾਨ ਹੋ ਜਾਂਦੇ ਹਨ ਅਤੇ ਮੁਸਕਰਾ ਪੈਂਦੇ ਹਨ । ਇਸ ਤੋਂ ਬਾਅਦ ਉਹ ਮਹਿਲਾ ਤੁਰੰਤ ਉਥੋਂ ਹੱਸਦੀ ਹੋਈ ਚਲੀ ਜਾਂਦੀ ਹੈ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।

 

ਸ਼ਾਹਰੁਖ ਖ਼ਾਨ ਦੋਸਤ ਦੇ ਰੀਅਲ ਅਸਟੇਟ ਬ੍ਰਾਂਡ ਨੂੰ ਕਰਨ ਗਏ ਸੀ ਪ੍ਰਮੋਟ 

ਸ਼ਾਹਰੁਖ ਖ਼ਾਨ ਹਾਲ ਦੁਬਈ ‘ਚ ਆਪਣੇ ਦੋਸਤ ਦੇ ਰੀਅਲ ਅਸਟੇਟ ਬ੍ਰਾਂਡ ਨੂੰ ਪ੍ਰਮੋਟ ਕਰਨ ਦੇ ਲਈ ਗਏ ਸਨ । ਸਮਾਗਮ ਤੋਂ ਬਾਅਦ ਉਨ੍ਹਾਂ ਨੇ ਆਪਣੇ ਫੈਨਸ ਦੇ ਨਾਲ-ਨਾਲ ਕੁਝ ਖ਼ਾਸ ਮਹਿਮਾਨਾਂ ਦੇ ਨਾਲ ਵੀ ਮੁਲਾਕਾਤ ਕੀਤੀ ।ਇਸੇ ਦੌਰਾਨ ਇੱਕ ਮਹਿਲਾ ਸਟੇਜ ‘ਤੇ ਆਈ ਅਤੇ ਕਿੱਸ ਕਰਨ ਲੱਗੀ ।

ਸ਼ਾਹਰੁਖ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਨ੍ਹਾਂ ਦੀ ‘ਪਠਾਣ’ ਫ਼ਿਲਮ ਆਈ ਸੀ ਜਿਸ ਨੇ ਕਾਫੀ ਸੁਰਖੀਆਂ ਵਟੋਰੀਆਂ ਸਨ ।ਇਸ ਤੋਂ ਇਲਾਵਾ ਸ਼ਾਹਰੁਖ ਖ਼ਾਨ ਹੋਰ ਵੀ ਕਈ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਨ ।   

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network