ਪੰਜਾਬੀ ਇੰਡਸਟਰੀ ‘ਚ ਇਨ੍ਹੀਂ ਦਿਨੀਂ ਖੂਬ ਵਿਆਹ ਹੋਏ ਹਨ । ਕੁਝ ਦਿਨ ਪਹਿਲਾਂ ਅਦਾਕਾਰਾ ਅਤੇ ਮਾਡਲ ਸਰੁਸ਼ਟੀ ਮਾਨ ਵਿਆਹ ਦੇ ਬੰਧਨ ‘ਚ ਬੱਝੇ ਹਨ ।ਜਿਸ ਤੋਂ ਬਾਅਦ ਦੇਸੀ ਕਰਿਊ ਦੇ ਨਾਲ ਮਸ਼ਹੂਰ ਸੱਤਾ ਉਰਫ ਸਤਪਾਲ ਮੱਲ੍ਹੀ ਵਿਆਹ ਦੇ ਬੰਧਨ ‘ਚ ਬੱਝੇ ਅਤੇ ਹੁਣ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਪ੍ਰੇਮ ਢਿੱਲੋਂ ਦੇ ਵਿਆਹ ਦੀ ਖ਼ਬਰ ਸਾਹਮਣੇ ਆਈ ਹੈ । ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਗਾਇਕ ਪ੍ਰੇਮ ਢਿੱਲੋਂ (Prem Dhillon) ਦਾ ਵਿਆਹ ਹੋ ਗਿਆ ਹੈ। ਜਿਸ ਦੀ ਪਹਿਲੀ ਤਸਵੀਰ (Wedding Pics)ਸਾਹਮਣੇ ਆ ਚੁੱਕੀ ਹੈ।
/ptc-punjabi/media/media_files/79b9lUKyRaskUR5mCIlM.jpg)
ਹੋਰ ਪੜ੍ਹੋ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਈ ਫ਼ਿਲਮ ‘ਲੰਬੜਾਂ ਦਾ ਲਾਣਾ’ ਦੀ ਸਟਾਰ ਕਾਸਟ
ਇਸ ਤਸਵੀਰ ‘ਚ ਪ੍ਰੇਮ ਢਿੱਲੋਂ ਆਪਣੀ ਨਵ-ਵਿਆਹੀ ਲਾੜੀ ਦੇ ਨਾਲ ਨਜ਼ਰ ਆ ਰਹੇ ਹਨ ।ਪ੍ਰੇਮ ਢਿੱਲੋਂ ਨੇ ਚੁੱਪ ਚੁਪੀਤੇ ਵਿਆਹ ਕਰਵਾਇਆ ਹੈ । ਜਿਉਂ ਹੀ ਗਾਇਕ ਦੇ ਵਿਆਹ ਦੀ ਪਹਿਲੀ ਤਸਵੀਰ ਸਾਹਮਣੇ ਆਈ ਤਾਂ ਉਨ੍ਹਾਂ ਨੂੰ ਫੈਨਸ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਦੇ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ।ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਹੋਰ ਵੀ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਜਿਨ੍ਹਾਂ ‘ਚ ਜਿਸ ‘ਚ ਗਾਇਕਾ ਗੁਰਲੇਜ ਅਖਤਰ, ਕੁਲਵਿੰਦਰ ਕੈਲੀ ਸਣੇ ਕਈ ਸਿਤਾਰੇ ਨਜ਼ਰ ਆ ਰਹੇ ਹਨ ।ਜਿਸ ‘ਚ ਇਹ ਸਿਤਾਰੇ ਪ੍ਰੇਮ ਢਿੱਲੋਂ ਦੇ ਨਾਲ ਨਜ਼ਰ ਆ ਰਹੇ ਹਨ ।
/ptc-punjabi/media/media_files/QJb1bxkR14EG1q55OBTn.jpg)
ਕੁਝ ਸਮਾਂ ਪਰਮ ਢਿਲੋਂ ਦੇ ਵਿਆਹ ਦੀਆਂ ਤਸਵੀਰਾਂ ਹੋਈਆਂ ਸਨ ਵਾਇਰਲ
ਦੱਸ ਦਈਏ ਕਿ ਪ੍ਰੇਮ ਢਿੱਲੋਂ ਦੇ ਭਰਾ ਪਰਮ ਢਿੱਲੋਂ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ । ਜਿਸ ਤੋਂ ਬਾਅਦ ਕਈ ਫੈਨਸ ਨੂੰ ਲੱਗਿਆ ਸੀ ਕਿ ਪ੍ਰੇਮ ਢਿੱਲੋਂ ਦਾ ਵਿਆਹ ਹੋਇਆ ਹੈ, ਪਰ ਉਸ ਸਮੇਂ ਪ੍ਰੇਮ ਢਿੱਲੋਂ ਦੇ ਜੁੜਵਾ ਭਰਾ ਪਰਮ ਢਿੱਲੋਂ ਦਾ ਵਿਆਹ ਹੋਇਆ ਸੀ । ਫੈਨਸ ਦੇ ਵੱਲੋਂ ਪ੍ਰੇਮ ਢਿੱਲੋਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਸਨ । ਪਰ ਪ੍ਰੇਮ ਢਿੱਲੋਂ ਦਾ ਵਿਆਹ ਹੁਣ ਹੋਇਆ ਹੈ।
View this post on Instagram
ਪ੍ਰੇਮ ਢਿੱਲੋਂ ਦਾ ਵਰਕ ਫ੍ਰੰਟ
ਪ੍ਰੇਮ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਮਾਝਾ ਬਲੌਕ, ਜੱਟ ਹੁੰਦੇ ਆ, ਮੇਰੇ ਵਾਲਾ ਜੱਟ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।
View this post on Instagram