ਸਿੱਪੀ ਗਿੱਲ ਦਾ ਪੁੱਤਰ ਦੇ ਨਾਲ ਕਿਊਟ ਵੀਡੀਓ ਵਾਇਰਲ, ਪਿਤਾ ਦੇ ਪੈਰਾਂ ਦੀ ਮਸਾਜ ਕਰਦਾ ਆਇਆ ਨਜ਼ਰ

By  Shaminder March 7th 2024 11:57 AM

ਗਾਇਕ ਸਿੱਪੀ ਗਿੱਲ (Sippy Gill) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ (Son Video) ਹੋ ਰਿਹਾ ਹੈ । ਇਸ ਵੀਡੀਓ ‘ਚ ਗਾਇਕ ਦਾ ਬੇਟਾ ਜੁਝਾਰ ਗਿੱਲ ਸਕੂਲ ਟੀਚਰ ਦੀ ਸ਼ਿਕਾਇਤ ਆਪਣੇ ਪਿਤਾ ਨੂੰ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਵੀਡੀਓ ‘ਚ ਜੁਝਾਰ ਕਹਿ ਰਿਹਾ ਹੈ ਕਿ ਟੀਚਰ ਨੇ ਉਸ ਨੂੰ ਮਾਰਿਆ ਹੈ ਅਤੇ ਉਹ ਖੁਦ ਉਸ ਨੂੰ ਸਕੂਲ ਛੱਡ ਕੇ ਆਉਣ । ਸੋਸ਼ਲ ਮੀਡੀਆ ‘ਤੇ ਪਿਉ ਪੁੱਤਰ ਦੀ ਇਸ ਗੱਲਬਾਤ ਦਾ ਵੀਡੀਓ ਵਾਇਰਲ ਹੋ ਰਿਹਾ ਹੈ । 

ਗਾਇਕ ਸਿੱਪੀ ਗਿੱਲ ਦੇ ਸਹੁਰੇ ਘਰ ‘ਚ ਵਿਆਹ,  ਜਾਗੋ ਦੌਰਾਨ ਪਤਨੀ ਨਾਲ ਨੱਚ ਗਾ ਕੇ ਮਨਾਈਆਂ ਖੁਸ਼ੀਆਂ

ਹੋਰ ਪੜ੍ਹੋ : ਰਾਜਵੀਰ ਜਵੰਦਾ ਸਪੈਨਿਸ਼ ਜੋੜੇ ਦੇ ਹੱਕ ‘ਚ ਅੱਗੇ ਆਏ, ਦੋਸ਼ੀਆਂ ਨੂੰ ਸਜ਼ਾ ਦੇਣ ਦੀ ਕੀਤੀ ਮੰਗ

ਸਿੱਪੀ ਗਿੱਲ ਦਾ ਵਰਕ ਫ੍ਰੰਟ 

ਸਿੱਪੀ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਆਪਣੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ । ਉਨ੍ਹਾਂ ਨੇ ਗੁੱਗੂ ਗਿੱਲ ਦੇ ਨਾਲ ਫ਼ਿਲਮ ‘ਜੱਦੀ ਸਰਦਾਰ’, ‘ਮਰਜਾਣੇ’ ਸਣੇ ਕਈ ਫ਼ਿਲਮਾਂ ‘ਚ ਉਹ ਅਦਾਕਾਰੀ ਕਰ ਚੁੱਕੇ ਹਨ ।

ਗਾਇਕ ਸਿੱਪੀ ਗਿੱਲ ਦੇ ਸਹੁਰੇ ਘਰ ‘ਚ ਵਿਆਹ,  ਜਾਗੋ ਦੌਰਾਨ ਪਤਨੀ ਨਾਲ ਨੱਚ ਗਾ ਕੇ ਮਨਾਈਆਂ ਖੁਸ਼ੀਆਂ

ਸਿੱਪੀ ਗਿੱਲ ਦਾ ਜਨਮ ਮੋਗਾ ਜ਼ਿਲ੍ਹੇ ਦੇ ਰੌਲੀ ਪਿੰਡ ‘ਚ 1982 ਵਿੱਚ ਹੋਇਆ । ਸਿੱਪੀ ਗਿੱਲ ਦੀ ਪਤਨੀ ਦਾ ਨਾਮ ਅਰਲੀਨ ਕੌਰ ਸੇਖੋਂ ਹੈ ਅਤੇ ਉਨ੍ਹਾਂ ਨੇ ਸੰਗੀਤ ਦੇ ਗੁਰ ਸੁਰਿੰਦਰ ਧੀਰ ਤੋਂ ਲਏ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦੇ ਗੀਤ ਰੁਮਾਲ, ਚੜ੍ਹਦੀਕਲਾ, ਨੱਚ ਨੱਚ, ਜ਼ਿੰਦਾਬਾਦ ਆਸ਼ਕੀ ਸਣੇ ਕਈ ਗੀਤ ਹਨ । ਇਨ੍ਹਾਂ ਗੀਤਾਂ ਦੇ ਜ਼ਰੀਏ ਉਹ ਇੰਡਸਟਰੀ ‘ਚ ਮਕਬੂਲ ਹੋਏ । 2008 ‘ਚ ਉਨ੍ਹਾਂ ਨੇ ਆਪਣੀ ਦੂਜੀ ਐਲਬਮ ਰਿਲੀਜ਼ ਕੀਤੀ ਸੀ ।ਇਸ ਤੋਂ ਇਲਾਵਾ ਪੰਜਵੀਂ ਐਲਬਮ ‘ਦਸ ਮਿੰਟ’ ਕੱਢੀ ਜੋ ਕਿ ਮੈਗਾ ਹਿੱਟ ਸਾਬਿਤ ਹੋਈ ਸੀ। 

View this post on Instagram

A post shared by Jujhargill (@jujhargillofficial)


ਕੁਝ ਦਿਨ ਪਹਿਲਾਂ ਹਾਦਸੇ ਦਾ ਹੋਏ ਸ਼ਿਕਾਰ 

ਕੁਝ ਦਿਨ ਪਹਿਲਾਂ ਸਿੱਪੀ ਗਿੱਲ ਵਿਦੇਸ਼ ‘ਚ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ ।ਉਨ੍ਹਾਂ ਦੀ ਗੱਡੀ ਸੜਕ ‘ਤੇ ਪਲਟ ਗਈ ਸੀ। ਪਰ ਇਸ ਹਾਦਸੇ ‘ਚ ਉਹ ਵਾਲ-ਵਾਲ ਬਚ ਗਏ ਸਨ ।ਸਿੱਪੀ ਗਿੱਲ ਨੇ ਇਸ ਹਾਦਸੇ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ । ਜਿਸ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ਵਿਦੇਸ਼ ‘ਚ ਉਹ ਸੈਰ ‘ਤੇ ਨਿਕਲੇ ਸਨ । ਪਰ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਉਹ ਅਤੇ ਉਨ੍ਹਾਂ ਦੇ ਦੋਸਤ ਇਸ ਹਾਦਸੇ ‘ਚ ਬਚ ਗਏ ਹਨ । 

View this post on Instagram

A post shared by Jujhargill (@jujhargillofficial)


 

 

 

 

Related Post