ਰਾਜਵੀਰ ਜਵੰਦਾ ਸਪੈਨਿਸ਼ ਜੋੜੇ ਦੇ ਹੱਕ ‘ਚ ਅੱਗੇ ਆਏ, ਦੋਸ਼ੀਆਂ ਨੂੰ ਸਜ਼ਾ ਦੇਣ ਦੀ ਕੀਤੀ ਮੰਗ

Written by  Shaminder   |  March 07th 2024 01:50 PM  |  Updated: March 07th 2024 01:50 PM

ਰਾਜਵੀਰ ਜਵੰਦਾ ਸਪੈਨਿਸ਼ ਜੋੜੇ ਦੇ ਹੱਕ ‘ਚ ਅੱਗੇ ਆਏ, ਦੋਸ਼ੀਆਂ ਨੂੰ ਸਜ਼ਾ ਦੇਣ ਦੀ ਕੀਤੀ ਮੰਗ

 ਬੀਤੇ ਦਿਨੀਂ ਸਪੈਨਿਸ਼ ਜੋੜਾ ( Spanish couple)ਜੋ ਬਾਈਕ ‘ਤੇ ਦੁਨੀਆ ਦੀ ਸੈਰ ‘ਤੇ ਨਿਕਲਿਆ ਹੈ। ਪਰ ਦੁਨੀਆ ਦੀ ਸੈਰ ਕਰਦੇ ਹੋਏ ਉਨ੍ਹਾਂ ਨੂੰ ਏਨੇਂ ਕੌੜੇ ਅਨੁਭਵ ਚੋਂ ਗੁਜ਼ਰਨਾ ਪਵੇਗਾ । ਇਸ ਬਾਰੇ ਇਸ ਜੋੜੇ ਨੇ ਸ਼ਾਇਦ ਸੁਫ਼ਨੇ ‘ਚ ਵੀ ਨਹੀਂ ਸੋਚਿਆ ਹੋਵੇਗਾ।ਬੀਤੇ ਦਿਨੀਂ ਇਹ ਜੋੜੀ ਝਾਰਖੰਡ ‘ਚ ਗਈ ਸੀ ਅਤੇ ਰਾਤ ਦੇ ਸਮੇਂ ਜਦੋਂ ਇਨ੍ਹਾਂ ਨੇ ਟੈਂਟ ਲਗਾਇਆ ਤਾਂ ਕੁਝ ਲੋਕਾਂ ਟੈਂਟ ‘ਚ ਦਾਖਲ ਹੋ ਕੇ ਇਸ ਜੋੜੀ ਦੇ ਨਾਲ ਕੁੱਟਮਾਰ ਕੀਤੀ ਅਤੇ ਕੁੜੀ ਦੇ ਨਾਲ ਸਮੂਹਕ ਬਲਾਤਕਾਰ ਕੀਤਾ । ਇਸ ਮੰਦਭਾਗੀ ਘਟਨਾ ਨੇ ਹਰ ਕਿਸੇ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ । ਇਸ ਦੇ ਨਾਲ ਹੀ ਭਾਰਤੀਆਂ ਦਾ ਸਿਰ ਨੀਵਾਂ ਕਰ ਦਿੱਤਾ ਹੈ।

 ਰਾਜਵੀਰ ਜਵੰਦਾ ਨੇ ਪਿਤਾ ਦੇ ਦਿਹਾਂਤ ਤੋਂ ਬਾਅਦ ਬਿਆਨ ਕੀਤਾ ਸੀ ਆਪਣਾ ਦਰਦ, ਕਿਹਾ ‘ਮੇਰੇ ਪਿਓ ਨੂੰ ਬਹੁਤ ਬੁਰੀ ਆਦਤ ਲੱਗ ਗਈ ਸੀ….’

ਹੋਰ ਪੜ੍ਹੋ : ਕਈ ਦਿਨਾਂ ਤੋਂ ਚੱਲ ਰਿਹਾ ਧਰਮਿੰਦਰ ਦਾ ਇਲਾਜ, ਜਾਣੋ ਕਿਸ ਤਰ੍ਹਾਂ ਦੀ ਹੈ ਅਦਾਕਾਰ ਦੀ ਹਾਲਤ

ਰਾਜਵੀਰ ਜਵੰਦਾ ਨੇ ਕੀਤੀ ਮੰਗ  

   ਪੰਜਾਬੀ ਗਾਇਕ ਦੀਪ ਢਿੱਲੋਂ ਤੋਂ ਬਾਅਦ ਹੁਣ ਗਾਇਕ ਰਾਜਵੀਰ ਜਵੰਦਾ ਇਸ ਜੋੜੀ ਦੇ ਹੱਕ ‘ਚ ਨਿੱਤਰੇ ਹਨ । ਇਸ ਮਾਮਲੇ ‘ਚ ਦੋਸ਼ੀ ਲੋਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਰਾਜਵੀਰ ਜਵੰਦਾ ਨੇ ਕੀਤੀ ਹੈ। ਇਸ ਤੋਂ ਇਲਾਵਾ ਰਾਜਵੀਰ ਜਵੰਦਾ ਨੇ ਇੱਕ ਲੰਮੀ ਚੌੜੀ ਪੋਸਟ ਸਾਂਝੀ ਕਰਦੇ ਹੋਏ ਲਿਖਿਆ ‘ਦੋਸਤੋ ਇਹ ਹਨ ਮੋਟਰਸਾਈਕਲ ਤੇ ਦੁਨੀਆ ਦੀ ਸੈਰ ਕਰਨ ਵਾਲੇ ਯਾਤਰੀ  ਤੇ ਉਸ ਦੇ ਸਾਥੀ । ਅਸੀ ਇਹਨਾਂ ਨੂੰ ਕਾਫ਼ੀ ਸਮੇਂ ਤੋਂ ਰਾਈਡ ਕਰਦੇ ਦੇਖ ਰਹੇ ਸੀ। ਕਈ ਮੁਲਕਾਂ ਵਿੱਚ ਘੁੰਮਦੇ ਹੋਏ ਜਦੋ ਇਹ ਸਤੰਬਰ 2023 ਨੂੰ ਸਾਡੇ ਮੁਲਕ ਭਾਰਤ ਵਿੱਚ ਦਾਖਲ ਹੋਏ ਤਾਂ ਅਸੀ ਸਾਰੇ ਰਾਈਡਰਾਂ ਨੇ ਇਹਨਾਂ ਦਾ ਸਵਾਗਤ ਕੀਤਾ , ਇਹਨਾਂ ਨੂੰ ਜੀ ਆਇਆਂ ਨੂੰ ਕਿਹਾ ।

Rajvir with Couple.jpg

 ਸਤੰਬਰ ਮਹੀਨੇ ਵਿੱਚ ਇਹਨਾਂ ਨਾਲ ਲੇਹ ਲਦਾਖ਼ ਮੁਲਾਕਾਤ ਹੋਈ ਤਾਂ ਅਸੀਂ ਪੁੱਛਿਆ ਕਿ ਤੁਹਾਨੂੰ ਇੰਡੀਆ ਕਿਵੇਂ ਲੱਗਾ ? ਤਾਂ ਇਹਨਾਂ ਨੇ ਕਿਹਾ ਅਸੀ ਹਾਲੇ ਥੋੜੇ ਦਿਨ ਹੀ ਘੁੰਮੇ ਹਾਂ ਇੰਡੀਆ ਵੀ ਬਹੁਤ ਵਧੀਆ ਲੱਗਾ ਤੇ ਇੱਥੇ ਲੋਕ ਵੀ ਬਹੁਤ ਵਧੀਆ ਹਨ । ਪਰ ਹੁਣ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਹੈ , ਇਹ ਝਾਰਖੰਡ ਵਿੱਚੋ ਜਾ ਰਹੇ ਸੀ ,ਰਾਤ ਰੁਕਣ ਲਈ ਆਪਣਾ ਟੈਂਟ ਲਗਾਇਆ ਤਾਂ ਸੱਤ ਅੱਠ ਬੰਦਿਆਂ ਨੇ ਦਾਖਲ ਹੋਕੇ ਇਹਨਾ ਦੀ ਕੁੱਟ ਮਾਰ ਕੀਤੀ ਅਤੇ ਕੁੜੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ । ਇਸ ਮੰਦਭਾਗੀ ਘਟਨਾ ਕਾਰਨ ਸਾਰੇ ਭਾਰਤੀਆਂ ਦਾ ਪੂਰੀ ਦੁਨੀਆ ਸਾਹਮਣੇ ਸ਼ਰਮ ਨਾਲ ਸਿਰ ਨੀਵਾਂ ਹੋ ਗਿਆ । ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਅਤੇ ਸਖ਼ਤ ਸਜ਼ਾ ਦਿੱਤੀ ਜਾਵੇ’ ।

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network