ਪੰਜਾਬੀ ਗਾਇਕ ਸਿੱਪੀ ਗਿੱਲ ਦੇ ਨਾਲ ਹੋਇਆ ਭਿਆਨਕ ਹਾਦਸਾ, ਵਾਲ ਵਾਲ ਬਚਿਆ ਗਾਇਕ
ਪੰਜਾਬੀ ਗਾਇਕ ਸਿੱਪੀ ਗਿੱਲ ਦੇ ਨਾਲ ਹੋਇਆ ਭਿਆਨਕ ਹਾਦਸਾ, ਵਾਲ ਵਾਲ ਬਚਿਆ ਗਾਇਕ
ਪੰਜਾਬੀ ਇੰਡਸਟਰੀ ਤੋਂ ਇੱਕ ਬਹੁਤ ਹੀ ਚਿੰਤਾਜਨਕ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਗਾਇਕ ਅਤੇ ਅਦਾਕਾਰ ਸਿੱਪੀ ਗਿੱਲ (Sippy Gill)ਦੇ ਨਾਲ ਵਿਦੇਸ਼ ‘ਚ ਸੜਕ ਹਾਦਸਾ (Accident)ਹੋਇਆ ਹੈ। ਪਰ ਰਾਹਤ ਦੀ ਗੱਲ ਇਹ ਹੈ ਕਿ ਗਾਇਕ ਇਸ ਹਾਦਸੇ ‘ਚ ਵਾਲ ਵਾਲ ਬਚ ਗਿਆ ਹੈ । ਹਾਦਸੇ ਦੀ ਜਾਣਕਾਰੀ ਖੁਦ ਗਾਇਕ ਨੇ ਆਪਣੇ ਫੇਸਬੁੱਕ ਪੇਜ ‘ਤੇ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਗਾਇਕ ਨੇ ਇੱਕ ਲੰਮੀ ਚੌੜੀ ਪੋਸਟ ਪਾ ਕੇ ਆਪਣੇ ਨਾਲ ਹੋਏ ਇਸ ਹਾਦਸੇ ਬਾਰੇ ਦੱਸਿਆ ਹੈ।
/ptc-punjabi/media/post_attachments/OBOkq1sPmtDvHKU6KKQW.webp)
ਹੋਰ ਪੜ੍ਹੋ : ਗਣਤੰਤਰ ਦਿਵਸ ਮੌਕੇ ‘ਤੇ ਵੇਖੋ ਦੇਸ਼ ਪਿਆਰ ਨੂੰ ਦਰਸਾਉਂਦੀਆਂ ਇਹ ਪੰਜਾਬੀ ਫ਼ਿਲਮਾਂ
ਜ਼ਿੰਦਗੀ ਇੱਕ ਐਡਵੇਂਚਰ
ਗਾਇਕ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋi ਕ ਗਾਇਕ ਦੀ ਗੱਡੀ ਬੁਰੀ ਤਰ੍ਹਾਂ ਪਲਟ ਗਈ ਹੈ ਅਤੇ ਗਾਇਕ ਇਸ ਕਾਰ ਚੋਂ ਬਾਹਰ ਨਿਕਲਦੇ ਹੋਏ ਦਿਖਾਈ ਦੇ ਰਹੇ ਹਨ । ਗਾਇਕ ਨੇ ਕਿਹਾ ਕਿ ਜ਼ਿੰਦਗੀ ਇੱਕ ਐਡਵੇਂਚਰ ਹੈ, ਕੋਈ ਪਤਾ ਨਹੀਂ ਕਦੋਂ ਕੀ ਹੋ ਜਾਵੇ।ਗਾਇਕ ਦਾ ਕਹਿਣਾ ਹੈ ਕਿ ਓਵਰਟੇਕ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਤੋਂ ਇਲਾਵਾ ਗਾਇਕ ਨੇ ਫੇਸਬੁੱਕ ‘ਤੇ ਆਪਣੀ ਪੋਸਟ ‘ਚ ਲਿਖਿਆ ‘ਇਹ ਵੀਡੀਓ ਕੈਨੇਡਾ ਬ੍ਰਿਟਿਸ਼ ਕੋਲੰਬੀਆ ਦੇ ਜੰਗਲ ਦਾ ਹੈ । ਜਿੱਥੇ ਕੁਦਰਤ ਵੱਸਦੀ ਹੈ। ਲੋਕਾਂ ਨੂੰ ਜਿੱਥੇ ਡਾਊਨ ਟਾਊਨ ਦੀ ਭੁੱਖ ਹੁੰਦੀ ਹੈ, ਉੱਥੇ ਮੈਨੂੰ ਤੇ ਮੇਰੇ ਯਾਰਾਂ ਨੂੰ ਆਫ ਰੋਡਿੰਗ ਅਤੇ ਜੰਗਲ ਕੈਪਿੰਗ ਦੀ ਭੁੱਖ ਹੈ।ਕਈ ਕਈ ਦਿਨ, ਦੁਨੀਆ ਤੋਂ ਦੂਰ ਬਿਨ੍ਹਾਂ ਫੋਨ ਅਤੇ ਇੰਟਰਨੈੱਟ ਬਿਨ੍ਹਾਂ ਰਹਿਣ ਦਾ ਸੁਆਦ ਹੀ ਵੱਖਰਾ ਹੈ’।
ਸਿੱਪੀ ਗਿੱਲ ਦਾ ਵਰਕ ਫ੍ਰੰਟ
ਸਿੱਪੀ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਬਤੌਰ ਗਾਇਕ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਦੇ ਦੌਰਾਨ ਕਈ ਹਿੱਟ ਗੀਤ ਗਾਏ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਉਹ ਅਦਾਕਾਰੀ ਕਰ ਚੁੱਕੇ ਹਨ ।
ਸਿੱਪੀ ਗਿੱਲ ਦੀ ਨਿੱਜੀ ਜ਼ਿੰਦਗੀ
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਨ੍ਹਾਂ ਦਾ ਇੱਕ ਪੁੱਤਰ ਵੀ ਹੈ। ਜਿਸ ਦਾ ਨਾਮ ਜੁਝਾਰ ਗਿੱਲ ਹੈ। ਜੁਝਾਰ ਗਿੱਲ ਦੇ ਨਾਲ ਉਹ ਅਕਸਰ ਘੁੜਸਵਾਰੀ ਕਰਦੇ ਹੋਏ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ । ਕੁਝ ਦਿਨ ਪਹਿਲਾਂ ਪਤਨੀ ਦੇ ਨਾਲ ਉਨ੍ਹਾਂ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ। ਜਿਸ ‘ਚ ਸਿੱਪੀ ਗਿੱਲ ਆਪਣੇ ਸਾਲੇ ਦੇ ਵਿਆਹ ‘ਚ ਨੱਚਦੇ ਹੋਏ ਨਜ਼ਰ ਆਏ ਸਨ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
