ਸੁਦੇਸ਼ ਕੁਮਾਰੀ ਨੇ ਪਤੀ ਦੇ ਜਨਮ ਦਿਨ ‘ਤੇ ਸਾਂਝਾ ਕੀਤਾ ਖੂਬਸੂਰਤ ਵੀਡੀਓ, ਫੈਨਸ ਨੇ ਦਿੱਤੀ ਵਧਾਈ
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਪਤੀ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ ਹੈ । ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਹੈਪੀ ਬਰਥਡੇਅ ਮੇਰੇ ਪਿਆਰੇ ਪਤੀ, ਮੇਰੇ ਲਾਈਫ ਪਾਰਟਨਰ, ਮੇਰੀ ਸੁਪੋਟ।ਰੇਸ਼ਮ ਸਾਬ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ ਤੇ ਸਦਾ ਖੁਸ਼ ਰੱਖਣ।
ਸੁਦੇਸ਼ ਕੁਮਾਰੀ (Sudehs Kumari) ਨੇ ਬੀਤੇ ਦਿਨੀਂ ਆਪਣੇ ਪਤੀ ਦਾ ਜਨਮ ਦਿਨ ਮਨਾਇਆ । ਇਸ ਮੌਕੇ ‘ਤੇ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਤੀ ਦੇ ਨਾਲ ਬਹੁਤ ਹੀ ਖੂਬਸੂਰਤ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਪਤੀ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ ਹੈ । ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਹੈਪੀ ਬਰਥਡੇਅ ਮੇਰੇ ਪਿਆਰੇ ਪਤੀ, ਮੇਰੇ ਲਾਈਫ ਪਾਰਟਨਰ, ਮੇਰੀ ਸੁਪੋਟ।ਰੇਸ਼ਮ ਸਾਬ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ ਤੇ ਸਦਾ ਖੁਸ਼ ਰੱਖਣ। ਤੁਸੀਂ ਵੀ ਸਭ ਆਪਣੀਆਂ ਦੁਆਵਾਂ ਜ਼ਰੂਰ ਦੇਣਾ ਜੀ’।
ਹੋਰ ਪੜ੍ਹੋ : ਪਰਮੀਸ਼ ਵਰਮਾ ਸ਼ੋਅ ਦੌਰਾਨ ਬਾਊਂਸਰ ‘ਤੇ ਭੜਕੇ, ਵੀਡੀਓ ਹੋ ਰਿਹਾ ਵਾਇਰਲ
ਸੁਦੇਸ਼ ਕੁਮਾਰੀ ਦਾ ਵਰਕ ਫ੍ਰੰਟ
ਸੁਦੇਸ਼ ਕੁਮਾਰੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ ।
ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਸਫਾਰੀ’, ‘ਮੌਸਮ’, ‘ਨੱਤੀਆਂ’, ‘ਜਵਾਨੀ’, ‘ਰਾਤ’ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ। ਸੁਦੇਸ਼ ਕੁਮਾਰੀ ਨੇ ਕਈ ਗਾਇਕਾਂ ਦੇ ਨਾਲ ਗੀਤ ਗਾਏ ਹਨ ।
_e6e61311b12de9fa96bc210abd11830c_1280X720.webp)
ਸੁਰਜੀਤ ਭੁੱਲਰ ਦੇ ਨਾਲ ਵੀ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ, ਜੋ ਸੁਪਰਹਿੱਟ ਹਨ । ਬੁਲੰਦ ਆਵਾਜ਼ ਦੀ ਮਾਲਕ ਸੁਦੇਸ਼ ਕੁਮਾਰੀ ਨੇ ਰਾਜਵੀਰ ਜਵੰਦਾ ਦੇ ਨਾਲ ‘ਪੱਗ ਬੰਨ ਕੇ ਰੱਖਿਆ ਕਰ ਵੇ’ ਗੀਤ ਵੀ ਗਾਇਆ ਸੀ । ਜੋ ਕਿ ਦਰਸ਼ਕਾਂ ਨੂੰ ਕਾਫੀ ਪਸੰਦ ਆਇਆ ।