ਪਰਮੀਸ਼ ਵਰਮਾ ਸ਼ੋਅ ਦੌਰਾਨ ਬਾਊਂਸਰ ‘ਤੇ ਭੜਕੇ, ਵੀਡੀਓ ਹੋ ਰਿਹਾ ਵਾਇਰਲ
ਅਚਾਨਕ ਪਰਮੀਸ਼ ਵਰਮਾ ਨੂੰ ਗੁੱਸਾ ਆ ਗਿਆ ਅਤੇ ਉਹ ਬਾਊਂਸਰ ਤੇ ਭੜਕ ਪਏ । ਦਰਅਸਲ ਦਰਸ਼ਕਾਂ ਦੇ ਵਿੱਚ ਮੌਜੂਦ ਬਾਊਂਸਰ ਨੇ ਜਦੋਂ ਭੀੜ ਨੂੰ ਕਾਬੂ ਕਰਨ ਦੇ ਲਈ ਡੰਡਾ ਚੁੱਕਿਆ ਤਾਂ ਉਨ੍ਹਾਂ ਨੇ ਬਾਊਂਸਰ ਦੀ ਕਲਾਸ ਲਗਾ ਤੇ ਕਿਹਾ ਕਿ ਤੂੰ ਡੰਡਾ ਕਿਉਂ ਚੁੱਕਿਆ ਤੂੰ, ਤੈਨੂੰ ਨਹੀਂ ਪਸੰਦ ਛੱਡ ਦੇ ਨੌਕਰੀ’।
ਪਰਮੀਸ਼ ਵਰਮਾ ਸ਼ੋਅ ਦੌਰਾਨ ਬਾਊਂਸਰ ‘ਤੇ ਭੜਕੇ, ਵੀਡੀਓ ਹੋ ਰਿਹਾ ਵਾਇਰਲ
ਪਰਮੀਸ਼ ਵਰਮਾ (Parmish Verma) ਨੇ ਬੀਤੇ ਦਿਨੀਂ ਜੈਪੁਰ ‘ਚ ਲਾਈਵ ਸ਼ੋਅ ਕੀਤਾ । ਇਸ ਦੌਰਾਨ ਦਰਸ਼ਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਸੀ । ਪਰਮੀਸ਼ ਵਰਮਾ ਦੇ ਲਾਈਵ ਸ਼ੋਅ ਦੇ ਦੌਰਾਨ ਦਰਸ਼ਕ ਵੀ ਪੱਬਾਂ ਭਾਰ ਸਨ ਅਤੇ ਸ਼ੋਅ ‘ਚ ਵੱਡੀ ਗਿਣਤੀ ‘ਚ ਲੋਕ ਪਹੁੰਚੇ ਹੋਏ ਸਨ । ਪਰ ਅਚਾਨਕ ਪਰਮੀਸ਼ ਵਰਮਾ ਨੂੰ ਗੁੱਸਾ ਆ ਗਿਆ ਅਤੇ ਉਹ ਬਾਊਂਸਰ ਤੇ ਭੜਕ ਪਏ । ਦਰਅਸਲ ਦਰਸ਼ਕਾਂ ਦੇ ਵਿੱਚ ਮੌਜੂਦ ਬਾਊਂਸਰ ਨੇ ਜਦੋਂ ਭੀੜ ਨੂੰ ਕਾਬੂ ਕਰਨ ਦੇ ਲਈ ਡੰਡਾ ਚੁੱਕਿਆ ਤਾਂ ਉਨ੍ਹਾਂ ਨੇ ਬਾਊਂਸਰ ਦੀ ਕਲਾਸ ਲਗਾ ਤੇ ਕਿਹਾ ਕਿ ਤੂੰ ਡੰਡਾ ਕਿਉਂ ਚੁੱਕਿਆ ਤੂੰ, ਤੈਨੂੰ ਨਹੀਂ ਪਸੰਦ ਛੱਡ ਦੇ ਨੌਕਰੀ’।
ਹੋਰ ਪੜ੍ਹੋ : ਕਿਸ-ਕਿਸ ਨੇ ਸੁਣੇ ਹਨ ਇਸ ਫਨਕਾਰ ਦੇ ਗੀਤ, ਕੀ ਤੁਹਾਨੂੰ ਪਤਾ ਹੈ ਇਸ ਸਟਾਰ ਦਾ ਨਾਮ !
ਸੋਸ਼ਲ ਮੀਡੀਆ ‘ਤੇ ਪਰਮੀਸ਼ ਵਰਮਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।

ਪਰਮੀਸ਼ ਵਰਮਾ ਦਾ ਵਰਕ ਫ੍ਰੰਟ
ਪਰਮੀਸ਼ ਵਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਹ ਇੱਕ ਡਾਇਰੈਕਟਰ, ਮਾਡਲ ਅਤੇ ਅਦਾਕਾਰ ਦੇ ਤੌਰ ‘ਤੇ ਵੀ ਜਾਣੇ ਜਾਂਦੇ ਹਨ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਹਨ । ਪਰਮੀਸ਼ ਵਰਮਾ ਆਪਣੇ ਪਿਤਾ ਦੇ ਨਾਲ ਫ਼ਿਲਮ ‘ਚ ਵੀ ਨਜ਼ਰ ਆ ਚੁੱਕੇ ਹਨ । ਉਨ੍ਹਾਂ ਦੇ ਪਿਤਾ ਸਤੀਸ਼ ਵਰਮਾ ਵੀ ਲੇਖਕ ਹਨ ਅਤੇ ਉਹ ਪੰਜਾਬੀ ਇੰਡਸਟਰੀ ‘ਚ ਬਤੌਰ ਪੰਜਾਬੀ ਵਿਭਾਗ ਦੇ ਮੁਖੀ ਕਾਰਜਸ਼ੀਲ ਰਹਿ ਚੁੱਕੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
