ਸੋਨੀਆ ਮਾਨ ਦੀਆਂ ਦੁਲਹਨ ਦੇ ਲਿਬਾਸ ‘ਚ ਤਸਵੀਰਾਂ ਵਾਇਰਲ, ਖੂਬਸੂਰਤੀ ਨੇ ਕਰਵਾਈ ਅੱਤ
ਪਹਿਰਾਵਾ ਕਿਸੇ ਵੀ ਸੱਭਿਆਚਾਰ ਦੀ ਪਹਿਚਾਣ ਹੁੰਦਾ ਹੈ । ਜਦੋਂ ਕੋਈ ਵੀ ਇਨਸਾਨ ਆਪਣੇ ਰਿਵਾਇਤੀ ਪਹਿਰਾਵੇ ਨੂੰ ਪਹਿਨਦਾ ਹੈ ਤਾਂ ਉਸ ਦੀ ਖੂਬਸੂਰਤੀ ਆਪ ਮੁਹਾਰੇ ਬੋਲ ਉੱਠਦੀ ਹੈ। ਸੋਨੀਆ ਮਾਨ (Sonia Mann) ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ (Pics Viral) ਹੋ ਰਹੀਆਂ ਹਨ । ਤਸਵੀਰਾਂ ‘ਚ ਅਦਾਕਾਰਾ ਆਪਣੇ ਰਿਵਾਇਤੀ ਪਹਿਰਾਵੇ ‘ਚ ਨਜ਼ਰ ਆ ਰਹੀ ਹੈ । ਦੁਲਹਨ ਦੇ ਲਿਬਾਸ ‘ਚ ਅਦਾਕਾਰਾ ਬਹੁਤ ਹੀ ਸੋਹਣੀ ਲੱਗ ਰਹੀ ਹੈ ਅਤੇ ਉਸ ਦੀ ਖੂਬਸੂਰਤੀ ਕਈ ਵੱਡੀਆਂ ਹੀਰੋਇਨਾਂ ਨੂੰ ਮਾਤ ਪਾ ਰਹੀ ਹੈ। ਸੋਨੀਆ ਮਾਨ ਦੀਆਂ ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਹਰ ਕੋਈ ਅਦਾਕਾਰਾ ਦੇ ਇਸ ਅੰਦਾਜ਼ ਦੀ ਤਾਰੀਫ ਕਰ ਰਿਹਾ ਹੈ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੀਡੀਓ ਹੋ ਰਿਹਾ ਵਾਇਰਲ, ਕਿਹਾ ‘ਜਦੋਂ ਜੜ੍ਹਾਂ ਲਾਉਣੀਆਂ ਹੋਣ ਤਾਂ….’
ਸੋਨੀਆ ਮਾਨ ਦਾ ਵਰਕ ਫ੍ਰੰਟ
ਸੋਨੀਆ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। ਉਸ ਨੇ ਬਤੌਰ ਮਾਡਲ ਕਈ ਗੀਤਾਂ ‘ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਉਹ ਨਜ਼ਰ ਆ ਚੁੱਕੀ ਹੈ । ਜਿਸ ‘ਚ ਹਿਮੇਸ਼ ਰੇਸ਼ਮੀਆ ਦੇ ਨਾਲ ‘ਹੈਪੀ ਹਾਰਡੀ ਐਂਡ ਹੀਰ ਫ਼ਿਲਮ ਵੀ ਹੈ । ਇਸ ਤੋਂ ਇਲਾਵਾ ਉਹ ਮਾਡਲਿੰਗ ਦੇ ਖੇਤਰ ‘ਚ ਸਰਗਰਮ ਹਨ ।
View this post on Instagram
/ptc-punjabi/media/media_files/QOql4FqGtdFuZDpeEjw0.jpg)
ਹੋਰ ਪੜ੍ਹੋ : ਛੋਟੇ ਸਿੱਧੂ ਮੂਸੇਵਾਲਾ ਦੇ ਜਨਮ ‘ਤੇ ਇਨ੍ਹਾਂ ਮੁੰਡਿਆਂ ਨੇ ਕੀਤਾ ਗੀਤ ਰਾਹੀਂ ਸੁਆਗਤ, ਵੇਖੋ ਵੀਡੀਓ
ਕਿਸਾਨ ਅੰਦੋਲਨ ‘ਚ ਸਰਗਰਮ
ਸੋਨੀਆ ਮਾਨ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਅਤੇ ਫ਼ਿਲਮਾਂ ਦੇ ਨਾਲ ਨਾਲ ਉਹ ਆਮ ਲੋਕਾਂ ‘ਚ ਵੀ ਵਿਚਰਦੀ ਹੈ। ਆਪਣੇ ਲੋਕਾਂ ਦੇ ਨਾਲ ਖੜਦੀ ਹੈ । ਹਾਲ ਹੀ ‘ਚ ਸ਼ੁਰੂ ਹੋਏ ਅੰਦੋਲਨ ‘ਚ ਵੀ ਉਸ ਨੇ ਹਾਅ ਦਾ ਨਾਅਰਾ ਮਾਰਿਆ ਸੀ ਅਤੇ ਇਸ ਤੋਂ ਪਹਿਲਾਂ ਦਿੱਲੀ ਦੀਆਂ ਸਰਹੱਦਾਂ ‘ਤੇ ਹੋਏ ਅੰਦੋਲਨ ‘ਚ ਵੀ ਉਸ ਨੇ ਵੱਧ ਚੜ੍ਹ ਕੇ ਭਾਗ ਲਿਆ ਸੀ ।
View this post on Instagram