ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੀਡੀਓ ਹੋ ਰਿਹਾ ਵਾਇਰਲ, ਕਿਹਾ ‘ਜਦੋਂ ਜੜ੍ਹਾਂ ਲਾਉਣੀਆਂ ਹੋਣ ਤਾਂ….’
ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੀਡੀਓ ਹੋ ਰਿਹਾ ਵਾਇਰਲ, ਕਿਹਾ ‘ਜਦੋਂ ਜੜ੍ਹਾਂ ਲਾਉਣੀਆਂ ਹੋਣ ਤਾਂ….’
ਸਿੱਧੂ ਮੂਸੇਵਾਲਾ (Sidhu Moose wala) ਦੇ ਘਰ ਬੀਤੇ ਦਿਨੀਂ ਛੋਟੇ ਭਰਾ (Baby Boy) ਦਾ ਜਨਮ ਹੋਇਆ ਹੈ। ਜਿਸ ਤੋਂ ਬਾਅਦ ਪੂਰਾ ਪਰਿਵਾਰ ਪੱਬਾਂ ਭਾਰ ਹੈ । ਬੀਤੇ ਦਿਨ ਨਿੱਕੇ ਸਿੱਧੂ ਦੇ ਘਰ ਆਉਣ ਤੋਂ ਬਾਅਦ ਹਵੇਲੀ ‘ਚ ਉਸ ਦੇ ਸੁਆਗਤ ਦੇ ਲਈ ਫੁੱਲ ਲਗਾਏ ਗਏ ਹਨ । ਸੋਸ਼ਲ ਮੀਡੀਆ ‘ਤੇ ਉਸ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ ।ਇਸ ਦੌਰਾਨ ਸਿੱਧੂ ਮੂਸੇਵਾਲਾ (Sidhu Moose wala Father) ਦੇ ਪਿਤਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।
/ptc-punjabi/media/media_files/pbURGmcEfUhwk7Dhypud.jpg)
ਹੋਰ ਪੜ੍ਹੋ : ਓਟੀਟੀ ਬਿੱਗ ਬੌਸ ‘ਚ ਜਸਮੀਨ ਕੌਰ ਕਰੇਗੀ ਐਂਟਰੀ
ਜਿਸ ‘ਚ ਉਹ ਇਸ ਉਮਰ ‘ਚ ਬੱਚੇ ਦੇ ਜਨਮ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਉਹ ਕਹਿ ਰਹੇ ਹਨ ਕਿ ‘ਮੈਂ ਦੋ ਸਾਲ ਤੱਕ ਪਤਨੀ ਦੇ ਨਾਲ ਉਸ ਦਾ ਦੁੱਖ ਮਹਿਸੂਸ ਕੀਤਾ ਅਤੇ ਮੈਂ ਇਹੀ ਕਹਿੰਦਾ ਸੀ ਕਿ ਪੋਤੇ ਪੋਤੀਆਂ ਉਮਰੇ ਇਹ ਕਿਹੜੇ ਚੱਕਰਾਂ ‘ਚ ਪੈ ਗਈ ਹੈ। ਪਰ ‘ਜਦੋਂ ਜੜ੍ਹ ਲਾਉਣੀ ਹੋਵੇ ਤਾਂ ਇਨਸਾਨ ਉਮਰਾਂ ਨਹੀਂ ਵੇਖਦਾ’। ਜੇ ਪੁੱਤ ਨੇ ਮਹਿਲ ਖੜ੍ਹੇ ਕੀਤੇ ਨੇ ਤਾਂ ਇਨ੍ਹਾਂ ਨੂੰ ਵੱਸਦਾ ਰੱਖਣਾ ਹੈ’। /ptc-punjabi/media/media_files/IZJeGcRhUeaSuq3GZUkV.jpg)
ਹੋਰ ਪੜ੍ਹੋ : ‘ਛੋਟੇ ਸਿੱਧੂ ਮੂਸੇਵਾਲਾ’ ਦੇ ਸੁਆਗਤ ਲਈ ਫੁੱਲਾਂ ਨਾਲ ਸਜਾਈ ਹਵੇਲੀ, ਵੇਖੋ ਤਸਵੀਰਾਂ
ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ
ਸੋਸ਼ਲ ਮੀਡੀਆ ਤੇ ਬਲਕੌਰ ਸਿੱਧੂ (Balkaur sidhu) ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ (Video Viral) ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।ਕਿਸੇ ਨੇ ਲਿਖਿਆ ‘ਬਾਪੂ ਜੀ ਤੁਸੀਂ ਪਰਵਾਹ ਨਾ ਕਰੋ’ । ਇੱਕ ਹੋਰ ਨੇ ਕਿਹਾ ‘ਬਾਪੂ ਜੀ ਟੈਨਸ਼ਨ ਨਾ ਲਓ, ਇਸ ਵਾਰ ਅਸੀਂ ਇਹ ਗਲਤੀ ਨਹੀਂ ਹੋਣ ਦੇਣੀ।
/ptc-punjabi/media/media_files/zDbgQ3xm5FjgmYSquvaL.jpg)
ਅਸੀਂ ਤੁਹਾਡੇ ਨਾਲ ਖੜੇ ਹਾਂ। ਇਨ੍ਹਾਂ ਸਰਕਾਰਾਂ ਦੀ ਤਾਂ…ਚਿੱਟਾ ਤਾਂ ਖਤਮ ਨਹੀਂ ਹੋਇਆ ਹਾਲੇ ਤੱਕ ਨਾਂ ਹੀ ਇਨ੍ਹਾਂ ਕੋਲੋਂ ਗੁੰਡਾ ਰਾਜ ਖਤਮ ਹੋ ਰਿਹਾ ।ਬਸ ਲੋਕਾਂ ਦੇ ਘਰਾਂ ਵਿੱਚ ਹੀ ਵੇਖੀ ਜਾਂਦੇ ਆ’। ਇਸ ਤੋਂ ਇਲਾਵਾ ਫੈਨਸ ਨੇ ਹੋਰ ਵੀ ਕਈ ਰਿਐਕਸ਼ਨ ਇਸ ਵੀਡੀਓ ‘ਤੇ ਦਿੱਤੇ ਹਨ ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
