ਗਾਇਕ ਨਿੰਜਾ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕ ਨੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਵਧਾਈ
ਗਾਇਕ ਨਿੰਜਾ (Ninja) ਅਤੇ ਜਸਮੀਤ ਦੀ ਅੱਜ ਵੈਡਿੰਗ ਐਨੀਵਰਸਰੀ (Wedding Anniversary) ਹੈ। ਇਸ ਮੌਕੇ ‘ਤੇ ਗਾਇਕ ਨੇ ਆਪਣੀ ਪਤਨੀ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਤਨੀ ਦੇ ਲਈ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਹੋਏ ਲਿਖਿਆ ‘ਧੰਨਵਾਦ ਤੁਹਾਡਾ ਮੇਰੀ ਜ਼ਿੰਦਗੀ ‘ਚ ਆਉਣ ਅਤੇ ਮੇਰੀ ਜ਼ਿੰਦਗੀ ਨੂੰ ਸੋਹਣਾ ਬਨਾਉਣ ਦੇ ਲਈ। ਮੈਂ ਸਾਰੀ ਜ਼ਿੰਦਗੀ ਤੁਹਾਡੇ ਨਾਲ ਬਿਤਾਉਣਾ ਚਾਹੁੰਦਾ ਹਾਂ। ਪ੍ਰਮਾਤਮਾ ਸਾਨੂੰ ਦੋਵਾਂ ਨੂੰ ਬੁਰੀਆਂ ਨਜ਼ਰਾਂ ਤੋਂ ਬਚਾ ਕੇ ਰੱਖੇ’। ਨਿੰਜਾ ਦੇ ਵਿਆਹ ਨੂੰ ਪੰਜ ਸਾਲ ਹੋ ਗਏ ਹਨ । ਵਿਆਹ ਤੋਂ ਬਾਅਦ ਦੋਵੇਂ ਇੱਕ ਬੇਟੇ ਦੇ ਮਾਪੇ ਬਣ ਚੁੱਕੇ ਹਨ ।
/ptc-punjabi/media/post_banners/09da15a9bb78ce11d8e4ae3b9d016c0bf22ae72a9ad7f7a50fc1b01c250532a8.webp)
ਹੋਰ ਪੜ੍ਹੋ : ਪੰਜਾਬੀ ਗਾਇਕ ਸਿੱਪੀ ਗਿੱਲ ਦੇ ਨਾਲ ਹੋਇਆ ਭਿਆਨਕ ਹਾਦਸਾ, ਵਾਲ ਵਾਲ ਬਚਿਆ ਗਾਇਕ
ਨਿੰਜਾ ਅਤੇ ਜਸਮੀਤ ਦੀ ਲਵ ਸਟੋਰੀ
ਫ਼ਿਲਮ ਇੰਡਸਟਰੀ ‘ਚ ਪ੍ਰੇਮ ਕਹਾਣੀਆਂ ਤਾਂ ਤੁਸੀਂ ਜ਼ਰੂਰ ਸੁਣੀਆਂ ਹੋਣਗੀਆਂ ।ਪਰ ਅੱਜ ਅਸੀਂ ਤੁਹਾਨੂੰ ਗਾਇਕ ਨਿੰਜਾ ਦੀ ਲਵ ਸਟੋਰੀ ਬਾਰੇ ਦੱਸਾਂਗੇ । ਕਿਉਂਕਿ ਇਸ ਜੋੜੀ ਨੇ ਲਵ ਮੈਰਿਜ ਕਰਵਾਈ ਹੈ। ਅਕਸਰ ਤੁਸੀਂ ਵੇਖਿਆ ਹੋਵੇਗਾ ਕਿ ਮੁੰਡੇ ਪਿਆਰ ‘ਚ ਪਹਿਲ ਕਰਦੇ ਨੇ, ਪਰ ਨਿੰਜਾ ਅਤੇ ਜਸਮੀਤ ਦੇ ਪਿਆਰ ‘ਚ ਅਜਿਹਾ ਨਹੀਂ ਸੀ । ਕਿਉਂਕਿ ਇਸ ਲਵ ਸਟੋਰੀ ‘ਚ ਪਹਿਲ ਜਸਮੀਤ ਦੇ ਵੱਲੋਂ ਕੀਤੀ ਗਈ ਸੀ। ਉਸ ਨੇ ਖੁਦ ਨਿੰਜਾ ਨੂੰ ਟੈਕਸਟ ਮੈਸੇਜ ਕੀਤਾ ਸੀ।
/ptc-punjabi/media/post_attachments/7dbefe8925a8153e82078b074fee8dc21580a5202e34edf9bba299cc83d9730d.webp)
ਇਸ ਦਾ ਖੁਲਾਸਾ ਖੁਦ ਨਿੰਜਾ ਨੇ ਇੱਕ ਸ਼ੋਅ ਦੇ ਦੌਰਾਨ ਕੀਤਾ ਸੀ ।ਜਿਸ ਤੋਂ ਬਾਅਦ ਦੋਵਾਂ ਦੀ ਆਪਸੀ ਗੱਲਬਾਤ ਸ਼ੁਰੂ ਹੋ ਗਈ । ਕਿਉਂਕਿ ਨਿੰਜਾ ਮੁੰਡੇ ਕੁੜੀਆਂ ਨੂੰ ਗਿੱਧੇ ਅਤੇ ਭੰਗੜੇ ਦੀ ਟ੍ਰੇਨਿੰਗ ਦਿੰਦੇ ਸਨ ਅਤੇ ਜਸਮੀਤ ਵੀ ਉਨ੍ਹਾਂ ਕੋਲ ਟ੍ਰੇਨਿੰਗ ਦੇ ਲਈ ਜਾਂਦੀ ਹੁੰਦੀ ਸੀ ।ਜਸਮੀਤ ਦਾ ਸਬੰਧ ਸਿੱਖ ਪਰਿਵਾਰ ਦੇ ਨਾਲ ਹੈ, ਜਦੋਂਕਿ ਨਿੰਜਾ ਹਿੰਦੂ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ । ਪਰ ਦੋਵੇਂ ਇੱਕ ਦੂਜੇ ਦੇ ਧਰਮ ਦਾ ਪੂਰਾ ਸਤਿਕਾਰ ਕਰਦੇ ਹਨ।
/ptc-punjabi/media/post_attachments/r0JoFtONzzWEp8Wpkqu6.webp)
ਨਿੰਜਾ ਦਾ ਵਰਕ ਫ੍ਰੰਟ
ਨਿੰਜਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਹੀ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ । ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ । ਹੁਣ ਤੱਕ ਨਿੰਜਾ ਦੂਰਬੀਨ, ਅੜਬ ਮੁਟਿਆਰਾਂ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ । ਜਲਦ ਹੀ ਉਹ ਹੋਰ ਵੀ ਕਈ ਪ੍ਰੋਜੈਕੇਟ ‘ਚ ਨਜ਼ਰ ਆਉਣਗੇ ।
View this post on Instagram