ਨਿੰਜਾ ਦੇ ਨਾਮ ਦਾ ਇਸਤੇਮਾਲ ਕਰਕੇ ਕੀਤੀ ਜਾ ਰਹੀ ਧੋਖਾਧੜੀ, ਨਿੰਜਾ ਨੇ ਇਸ਼ਤਿਹਾਰ ਛਪਵਾ ਕੇ ਲੋਕਾਂ ਨੂੰ ਕੀਤਾ ਸਚੇਤ

ਨਾਮੀ ਗਾਇਕਾਂ ਦੇ ਨਾਮ ਦਾ ਇਸਤੇਮਾਲ ਕਰਕੇ ਅਕਸਰ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ । ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਗਾਇਕ ਨਿੰਜਾ ਦਾ । ਜਿਸ ਦਾ ਨਾਮ ਇਸਤੇਮਾਲ ਕਰਕੇ ਕਈ ਲੋਕਾਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ । ਜਿਸ ਬਾਰੇ ਕਈ ਨੋਟਿਸ ਵੀ ਅਖਬਾਰਾਂ ‘ਚ ਗਾਇਕ ਦੇ ਵੱਲੋਂ ਕਢਵਾਏ ਗਏ ਹਨ ।

Written by  Shaminder   |  November 03rd 2023 04:14 PM  |  Updated: November 03rd 2023 04:27 PM

ਨਿੰਜਾ ਦੇ ਨਾਮ ਦਾ ਇਸਤੇਮਾਲ ਕਰਕੇ ਕੀਤੀ ਜਾ ਰਹੀ ਧੋਖਾਧੜੀ, ਨਿੰਜਾ ਨੇ ਇਸ਼ਤਿਹਾਰ ਛਪਵਾ ਕੇ ਲੋਕਾਂ ਨੂੰ ਕੀਤਾ ਸਚੇਤ

ਨਾਮੀ ਗਾਇਕਾਂ ਦੇ ਨਾਮ ਦਾ ਇਸਤੇਮਾਲ ਕਰਕੇ ਅਕਸਰ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ । ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਗਾਇਕ ਨਿੰਜਾ (Ninja) ਦਾ । ਜਿਸ ਦਾ ਨਾਮ ਇਸਤੇਮਾਲ ਕਰਕੇ ਕਈ ਲੋਕਾਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ । ਜਿਸ ਬਾਰੇ  ਕਈ ਨੋਟਿਸ ਵੀ ਅਖਬਾਰਾਂ ‘ਚ ਗਾਇਕ ਦੇ ਵੱਲੋਂ ਕਢਵਾਏ ਗਏ ਹਨ ।

ਹੋਰ ਪੜ੍ਹੋ :  ਐਲਵਿਸ਼ ਯਾਦਵ ਦੇ ਖਿਲਾਫ ਮਾਮਲਾ ਦਰਜ, ਸੱਪਾਂ ਦੀ ਤਸਕਰੀ ਸਣੇ ਲੱਗੇ ਕਈ ਇਲਜ਼ਾਮ, ਐਲਵਿਸ਼ ਨੇ ਕਿਹਾ ‘ਮੇਰਾ ਇਸ ਮਾਮਲੇ ‘ਚ ਕੋਈ ਲੈਣਾ ਦੇਣਾ ਨਹੀਂ’

ਗਾਇਕ ਨੇ ਇਸ ਨੋਟਿਸ ‘ਚ ਲਿਖਵਾਇਆ ‘ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੈਂ ਅਮਿਤ ਭੱਲਾ ਪੇਸ਼ੇਵਰ ਤੌਰ ‘ਤੇ ਨਿੰਜਾ ਵਜੋਂ ਜਾਣੂੰ ਆਪਣੀ ਭਾਈਵਾਲ ਕੰਪਨੀ ‘ਖਾਕੀ ਐਂਟਰਟੇਨਮੈਂਟ’ ਰਾਹੀਂ ਇੱਕ ਗਾਇਕ ਅਤੇ ਅਦਾਕਾਰ ਦੇ ਤੌਰ ‘ਤੇ ਕੰਮ ਕਰ ਰਿਹਾ ਹਾਂ ।

ਮੈਨੂੰ ਕਈ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਕੁਝ ਜਾਂ ਕਈ ਲੋਕ ਮੇਰੇ ਨਾਮ ‘ਨਿੰਜਾ’ ਦੀ ਵਰਤੋਂ ਕਰਕੇ ਫਰਜ਼ੀ ਵਚਨਬੱਧਤਾਵਾਂ ਬਾਰੇ ਜਾਣਕਾਰੀ ਮਿਲੀ ਹੈ’।ਇਸ ਤੋਂ ਇਲਾਵਾ ਇਸ ਨੋਟਿਸ ‘ਚ ਹੋਰ ਵੀ ਬਹੁਤ ਕੁਝ ਲਿਖਿਆ ਗਿਆ ਹੈ ।  

ਨਿੰਜਾ ਦਾ ਵਰਕ ਫ੍ਰੰਟ 

 ਨਿੰਜਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਨਾਮ ਕਮਾਇਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਵੀ ਕੀਤਾ । ਅੜਬ ਮੁਟਿਆਰਾਂ, ਦੂਰਬੀਨ ਸਣੇ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਆਪਣੀ ਅਦਾਕਾਰੀ ਵਿਖਾਈ ਹੈ । 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network